Saturday, June 13, 2026

ਉੱਘੇ ਰੰਗਕਰਮੀ ਰਾਜਵਿੰਦਰ ਸਮਰਾਲਾ ਅਤੇ ਨਵਮਾਰਗ ਸਫ਼ਰ ਪਨੂੰ ਦਾ ਸਨਮਾਨ

ਸਮਰਾਲਾ, 22 ਦਸੰਬਰ (ਇੰਦਰਜੀਤ ਸਿੰਘ ਕੰਗ) – ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਸਮਰਾਲਾ ਵਲੋਂ ਪੰਜਾਬੀ ਰੰਗਮੰਚ ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਪਾਏ ਯੋਗਦਾਨ ਲਈ ਸਮਰਾਲਾ ਇਲਾਕੇ ਦੀ ਉਘੀ ਸਖ਼ਸ਼ੀਅਤ ਅਕਸ ਰੰਗਮੰਚ ਦੇ ਡਾਇਰੈਕਟਰ ਰਾਜਵਿੰਦਰ ਸਮਰਾਲਾ ਅਤੇ ਨਵਮਾਰਗ ਸਫ਼ਰ ਪਨੂੰ ਕੈਨੇਡਾ ਪੁੱਤਰ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦਾ ਅੱਜ ਕਵਿਤਾ ਭਵਨ ਸਮਰਾਲਾ ਵਿਖੇ ਕਰਵਾਏ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਕੱਤਰ ਹੋਈਆਂ ਸਖ਼ਸ਼ੀਅਤਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ (ਡਾ.) ਪਰਮਿੰਦਰ ਸਿੰਘ ਬੈਨੀਪਾਲ ਪ੍ਰਧਾਨ ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਅਤੇ ਸਰਪ੍ਰਸਤ ਲੇਖਕ ਮੰਚ (ਰਜਿ:) ਸਮਰਾਲਾ ਨੇ ਕਿਹਾ ਕਿ ਸਮਰਾਲਾ ਇਲਾਕੇ ਦੀਆਂ ਇਹ ਸਨਮਾਨਯੋਗ ਸਖ਼ਸ਼ੀਅਤਾਂ ਨੇ ਪੰਜਾਬੀ ਰੰਗ ਮੰਚ ਸੱਭਿਆਚਾਰ ਨੂੰ ਆਮ ਲੋਕਾਂ ਤੱਕ ਪਹੁੰਚਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।ਇਸ ਤਰ੍ਹਾਂ ਅਜਿਹੀਆਂ ਸਖ਼ਸ਼ੀਅਤਾਂ ਨੇ ਚੰਗੇ ਸਮਾਜ ਨੂੰ ਸਿਰਜਣ ਲਈ ਅਗਾਂਹਵਧੂ ਸੰਸਥਾਵਾਂ ਦਾ ਹਮੇਸ਼ਾ ਸਾਥ ਦਿੱਤਾ ਹੈ।
               ਇਸ ਮੌਕੇ ਹਾਜ਼ਰ ਸਖ਼ਸ਼ੀਅਤਾਂ ਵਿਚੋਂ ਕਰਮਜੀਤ ਆਜ਼ਾਦ ਮਾਛੀਵਾੜਾ, ਲਖਬੀਰ ਸਿੰਘ ਬਲਾਲਾ, ਅਬਦੁਲ ਖਾਨ, ਮੈਡਮ ਇੰਦਰਜੀਤ ਕੌਰ ਪਨੂੰ, ਹਰਜਿੰਦਰ ਪਾਲ ਸਿੰਘ ਸਮਰਾਲਾ ਅਤੇ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …