Monday, April 6, 2026

ਆਮ ਆਦਮੀ ਪਾਰਟੀ ਦੇ ਸੀਨੀ: ਕਮੇਟੀ ਮੈਂਬਰ ਜਗੀਰ ਸਿੰਘ ਚੌਹਾਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

PPN1811201410

ਤਰਸਿੱਕਾ 18, ਨਵੰਬਰ (ਕੰਵਲ ਜੋਧਾਨਗਰੀ) – ਅੱਜ ਇੱਥੋਂ ਨਜ਼ਦੀਕ ਪਿੰਡ ਟਾਂਗਰਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇੱਕ ਹੰਗਾਮੀ ਮੀਟਿੰਗ ਸ੍ਰ: ਕੁਲਵੰਤ ਸਿੰਘ ਸੰਗਰਾਏ ਕਨਵੀਨਰ ਹਲਕਾ ਜੰਡਿਆਲਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਪਾਰਟੀ ਦੇ ਸੀਨੀਅਰ ਕਮੇਟੀ ਮੈਂਬਰ ਸ੍ਰ: ਜਗੀਰ ਸਿੰਘ ਜੀ ਦੇ ਅਚਾਨਕ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ੍ਰ: ਕੁਲਵੰਤ ਸਿੰਘ ਨੇ ਕਿਹਾ ਕਿ ਸ੍ਰ: ਜਗੀਰ ਸਿੰਘ ਦੀ ਮੌਤ ਨਾਲ ਪਾਰਟੀ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ।ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 19 ਨਵੰਬਰ ਨੂੰ  12 ਵਜੇ ਬਾਅਦ ਦੁਪਿਹਰ ਉਹਨਾਂ ਦੇ ਗ੍ਰਹਿ ਪਿੰਡ ਚੌਹਾਨ ਵਿਖੇ ਪਵੇਗਾ ।ਇਸ ਮੌਕੇ ਬਿਕਰਮਜੀਤ ਸਿੰਘ ਫਤਹਿਪੁਰ, ਅਨਮੋਲ ਸਿੰਘ ਛਾਪਾ, ਜਗਦੀਸ਼ ਸਿੰਘ ਬਿੱਟ, ਬਲਜੀਤ ਸਿੰਘ ਸੰਗਰਾਏ , ਭਗਤ ਸਿੰਘ ਦੁਸਾਂਝ, ਦਵਿੰਦਰ ਸਿੰਘ ਦੁਸਾਂਝ ਆਦਿ ਕਮੇਟੀ ਮੈਂਬਰ ਹਾਜ਼ਰ ਸਨ ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply