
ਰਈਆ, 18 ਨਵੰਬਰ (ਬਲਵਿੰਦਰ ਸਿੰਘ ਸੰਧੂ) – ਪੰਜਾਬ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਦੀ ਪ੍ਰੇਣਨਾ ਸਦਕਾ ਸਰਕਾਰੀ ਐਲੀਮੈਂਟਰੀ ਸਕੂਲ ਲੱਖੂਵਾਲ ਬਲਾਕ ਰਈਆ ਜ਼ਿਲ੍ਹਾ ਅੰਮ੍ਰਿਤਸਰ ਦੇ ਅਧਿਆਪਕਾਂ ਮਾਸਟਰ ਤਰਸੇਮ ਸਿੰਘ ਬਾਠ ਅਤੇ ਮੈਡਮ ਕੁਲਬੀਰ ਕੌਰ ਨੇ ਸਮਾਜ ਸੇਵੀ ਸੰਸਥਾਵਾਂ ਮਨੁੱਖੀ ਅਧਿਕਾਰ ਮੰਚ ਰਜਿ: ਪੰਜਾਬ (ਭਾਰਤ), ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਐਕਸ ਸਰਵਿਸਜ਼ ਲੀਗ ਮਾਨਤਾ ਪ੍ਰਾਪਤ ਭਾਰਤ, ਸ਼ਹੀਦ ਬਲਦੇਵ ਸਿੰਘ ਯੂਥ ਸਪੋਰਟਸ ਕਲੱਬ ਪ੍ਰਧਾਨ ਸਰਵਣ ਸਿੰਘ ਲੱਖੂਵਾਲ, ਸਰਪੰਚ ਭੁਪਿੰਦਰ ਸਿੰਘ, ਟੁਣਕੀ ਸ਼ਾਹ, ਸਕੂਲ ਚੇਅਰਮੈਨ ਡਾ: ਬਲਕਾਰ ਸਿੰਘ, ਮੀਤ ਚੇਅਰਮੈਨ ਹਰਜੀਤ ਸਿੰਘ, ਸਮੂਹ ਪੰਚਾਇਤ ਪਿੰਡ ਲੱਖੂਵਾਲ ਅਤੇ ਵਿਦਿਆਰਥੀਆਂ ਤੇ ਮਾਪਿਆਂ ਦੇ ਸਹਿਯੋਗ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਿਦਿਅਕ ਮੁਕਾਬਲੇ ਕਰਵਾਏ। ਸਮਾਗਮ ਵਿੱਚ ਰਈਆ ਬਲਾਕ ਦੇ ਐਲੀਮੈਂਟਰੀ ਸਕੂਲਾਂ ਬੁਤਾਲਾ, ਸਠਿਆਲਾ, ਖਾਨਪੁਰ, ਪੱਲ੍ਹਾ, ਜਲਾਲ, ਮਹਿਤਾ, ਹਸਨਪੁਰ, ਬਾਬਾ ਬਕਾਲਾ, ਗੱਗੜਭਾਣਾ, ਬੁੱਟਰ ਅਤੇ ਬਲਾਕ ਰਈਆ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਦਹੇਜ ਪ੍ਰਥਾ, ਭਰੂਣ ਹੱਤਿਆ, ਨਸ਼ਾਖੋਰੀ ਅਤੇ ਹੋਰ ਸਮਾਜਿਕ ਬੁਰਾਈਆਂ ਬਾਰੇ ਕਵਿਤਾ, ਭਾਸ਼ਣ, ਕੋਰੀਓਗ੍ਰਾਫੀ, ਐਕਸ਼ਨ ਸੌਂਗ ਕਰਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਜਿਸ ੱਿਵਚ ਲੱਖੂਵਾਲ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ।ਸਮਾਗਮ ਦਾ ਆਗਾਜ਼ ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾ: ਜਸਵੰਤ ਸਿੰਘ ਖੈੜ੍ਹਾ ਨੇ ਸ਼ਮਾ ਰੌਸ਼ਨ ਕਰਕੇ ਕੀਤਾ।ਉਹਨਾਂ ਨੇ ਆਪਣੇ ਮੰਚ ਵੱਲੋਂ ਸਾਲ 2015 ਦਾ ਕੈਲੰਡਰ ਅਤੇ ਡਾਇਰੀ ਰਿਲੀਜ਼ ਕੀਤੀ।ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਸਮਾਜ ਨੂੰ ਕੁਰੀਤੀਆਂ ਤੋਂ ਬਚਾਉਣ ਲਈ ਬੱਚਿਆਂ ਨੂੰ ਅਜਿਹੇ ਪ੍ਰੋਗਰਾਮ ਕਰਕੇ ਇਹਨਾਂ ਕੁਰੀਤੀਆਂ ਬਾਰੇ ਜਾਣੂ ਕਰਾਉਣ ਦੀ ਲੋੜ ਹੈ ਇਸ ਲਈ ਉਹਨਾਂ ਨੇ ਸਕੂਲ ਦੇ ਅਧਿਆਪਕਾਂ ਦੀ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਕੀਤਾ।
ਸੂਬੇ ਦੇ ਵੱਖ ਵੱਖ ਜਿਲਿਆਂ ਮੁਹਾਲੀ, ਫਤਿਹਗੜ੍ਹ ਸਾਹਿਬ, ਕਪੂਰਥਲਾ, ਜਲੰਧਰ, ਤਰਨ ਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਆਦਿ ਤੋਂ ਮਨੁੱਖੀ ਅਧਿਕਾਰ ਮੰਚ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਹਾਜ਼ਰੀ ਭਰੀ।ਇਸ ਸਮਾਗਮ ਵਿੱਚ ਸੂਬਾ ਕਮੇਟੀ ਤੋਂ ਅਵਤਾਰ ਸਿੰਘ ਵਾਲੀਆ ਕੌਮੀ ਚੀਫ ਸੈਕਟਰੀ ਅਮਰਜੀਤ ਸਿੰਘ ਵਿਰਕ, ਮੈਡਮ ਮਾਂਗਨ ਜੁਨੇਜਾ, ਸੋਹਣ ਲਾਲ ਪਰਸਨਲ ਸੈਕਟਰੀ, ਜ਼ਿਲ੍ਹਾ ਅੰਮ੍ਰਿਤਸਰ ਤੋਂ ਪ੍ਰਧਾਨ ਡਾ: ਜਸਬੀਰ ਸਿੰਘ ਰਾਜਪੂਤ, ਮੀਤ ਪ੍ਰਧਾਨ ਸੁਨੀਲ ਕੁਮਾਰ ਬਿੱਟੂ, ਇੰਦਰ ਸਿੰਘ ਐਕਟਿਵ ਮੈਂਬਰ, ਯੂਥ ਵਿੰਗ ਪ੍ਰਧਾਨ ਯੁਗਰਾਜ ਸਿੰਘ ਬਾਠ, ਜੋਬਨ ਸਿੰਘ ਮੀਤ ਚੇਅਰਮੈਨ, ਮਨਪ੍ਰੀਤ ਸਿੰਘ ਮੱਲ੍ਹੀ ਵਾਇਸ ਚੇਅਰਮੈਨ ਲੀਗਲ ਸੈੱਲ, ਹਰਜਿੰਦਰ ਸਿੰਘ ਰਾਜਾ ਚੇਅਰਮੈਨ ਆਰ.ਟੀ.ਆਈ. ਸੈੱਲ, ਸੌਰਵ ਕਾਲੀਆ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ, ਜ਼ਿਲ੍ਹਾ ਤਰਨ-ਤਾਰਨ ਤੋਂ ਪ੍ਰਧਾਨ ਗੁਰਨਾਮ ਸਿੰਘ ਧੂੰਨਾ, ਜਨਰਲ ਸਕੱਤਰ ਰਾਜਦਵਿੰਦਰ ਸਿੰਘ, ਐਸ.ਸੀ.ਵਿੰਗ ਪ੍ਰਧਾਨ ਬਲਦੇਵ ਸਿੰਘ ਬਿੱਲਾ ਬਲਾਕ, ਰਈਆ ਜਸਪਾਲ ਸਿੰਘ ਮੀਤ ਪ੍ਰਧਾਨ, ਮੈਡਮ ਪ੍ਰਵੀਨ ਮਹਿਲਾ ਵਿੰਗ ਪ੍ਰਧਾਨ ਤਰਸਿੱਕਾ, ਲਖਵਿੰਦਰ ਕੌਰ ਚੇਅਰਪਰਸਨ ਰਈਆ, ਕੁਲਬੀਰ ਕੌਰ ਆਦਿ ਮੌਜੂਦ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media