ਅੰਮ੍ਰਿਤਸਰ, 18 ਨਵੰਬਰ (ਦੀਪ ਦਵਿੰਦਰ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਆਪਣੀਆਂ ਕਲਾਤਮਕ ਅਤੇ ਅਦਬੀ ਰਵਾਇਤਾਂ ਨੂੰ ਕਾਇਮ ਰੱਖਦੀ ਹੋਈ 20 ਨਵੰਬਰ ਤੋਂ 24 ਨਵੰਬਰ ਤੱਕ ਕਲਾਵਾਂ ਦੇ ਵੱਖ-ਵੱਖ ਰੂਪਾਂ ਨੂੰ ਪੇਸ਼ ਕਰਦਾ ਯੁਵਾ ਉਤਸਵ ਮਨਾ ਰਹੀ ਹੈ ਜਿਸ ਦੌਰਾਨ ਲੋਕ ਕਲਾਵਾਂ, ਲੋਕ ਨਾਚਾਂ ਤੇ ਸੁਗਮ ਸੰਗੀਤ ਦੇ ਵੱਖ-ਵੱਖ ਰੰਗ ਵੇਖਣ ਨੂੰ ਮਿਲਣਗੇੇ ਅਤੇ ਪ੍ਰਸਿੱਧ ਕਲਾਕਾਰਾਂ, ਗਾਇਕਾਂ, ਮੰਚ ਕਲਾਕਾਰਾਂ, ਅਦੀਬਾਂ ਦੇ ਨਾਲ ਵੱਖ-ਵੱਖ ਕਲਾਕਾਰਾਂ ਦੀ ਵੀ ਸ਼ਮੂਲੀਅਤ ਹੋਵੇਗੀ।ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਵਿਰਸਾ ਵਿਹਾਰ ਸੁਸਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਜਨ: ਸਕੱਤਰ ਜਗਦੀਸ਼ ਸਚਦੇਵਾ ਨੇ ਦੱਸਿਆ ਕਿ ਲੋਕ ਨਾਚਾਂ ਦੀਆਂ ਵੱਖ-ਵੱਖ ਵੰਨਗੀਆਂ, ਨਾਟਕ, ਕਵੀ ਦਰਬਾਰ ਅਤੇ ਚਿਤਰਕਲਾ ਦੀਆਂ ਪੇਸ਼ਕਾਰੀਆਂ ਦੇ ਨਾਲ ਪੁਸਤਕ ਪ੍ਰਦਰਸ਼ਨੀ ਵੀ ਉਤਸਵ ਦਾ ਰੰਗ ਗੂੜਾ ਕਰੇਗੀ। ਵਿਰਸਾ ਵਿਹਾਰ ਸੁਸਾਇਟੀ ਆਪਣੇ ਮੈਂਬਰਾਂ ਦੇ ਨਾਲ ਸ਼ਹਿਰ ਵਾਸੀਆਂ ਨੂੰ ਇਸ ਉਤਸਵ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇਂਦੀ ਹੈ।ਸਾਰੇ ਸਮਾਗਮ ਸ਼ਾਮ ਨੂੰ 5 ਵਜੇ ਆਰੰਭ ਹੋਇਆ ਕਰਨਗੇ। ਪ੍ਰੋਗਰਾਮਾਂ ਦੀ ਰੂਪ ਰੇਖਾਂ ਹੇਠ ਅਨੁਸਾਰ ਹੈ-20-11-14 ਪਹਿਲੇ ਦਿਨ ਸੂਫ਼ੀ ਗਾਇਨ (ਲੋਪੋਕੇ ਬ੍ਰਦਰਜ਼), ਝੂਮਰ (ਖਾਲਸਾ ਕਾਲਜ ਅੰਮ੍ਰਿਤਸਰ, ਗਿੱਧਾ, ਗ਼ਜ਼ਲ ਗਾਇਨ-(ਰਮੇਸ਼ ਭਗਤ ਤੇ ਸਾਥੀ ਕਲਾਕਾਰ), 21-11-14 ਦੂਜੇ ਦਿਨ ਨਾਟਕ-ਲੂਣ ਦੀ ਗੁੱਡੀ (ਨਿਰਦੇਸ਼ਕ ਪਵੇਲ ਸੰਧੂ) ਅਤੇ ਲੋਕ ਗੀਤ (ਲਾਚੀ ਬਾਵਾ ਅਤੇ ਗਲੋਰੀ ਬਾਵਾ), 22-11-14 ਤੀਜੇ ਦਿਨ ਨਾਟਕ-ਮਿਰਜ਼ਾ ਸਾਹਿਬਾਂ (ਨਿਰਦੇਸ਼ਕ ਸਾਜਨਪ੍ਰੀਤ ਸਿੰਘ) ਲੋਕ ਨਾਚ ਅਤੇ ਕਲਾਸੀਕਲ ਨ੍ਰਿੱਤ (ਡਾ. ਰਸ਼ਮੀ ਨੰਦਾ ਦੀ ਟੀਮ), 23-11-14 ਚੌਥੇ ਦਿਨ ਲੋਕ ਸਾਜ਼ਾਂ ਦੀ ਜੁਗਲਬੰਦੀ, ਲੋਕ ਗੀਤ, ਵਾਰ, ਕਵੀਸ਼ਰੀ, ਹਰਿਆਣਵੀ ਨ੍ਰਿੱਤ, ਕਲਾਸੀਕਲ ਨ੍ਰਿੱਤ ਬੀ. ਬੀ. ਕੇ. ਡੀ. ਏ. ਵੀ ਕਾਲਜ ਫ਼ਾਰ ਵੂਮੈਨ (ਡਾ. ਰਿਤੂ ਸ਼ਰਮਾ), ਮਾਡਰਨ ਨ੍ਰਿੱੱਤ (ਨਰਿੰਦਰ ਸੇਠੀ), 24-11-14 ਪੰਜਵੇ ਦਿਨ ਸਾਹਿਤਕ ਰੰਗ- ”ਪੰਜਾਬੀ ਕਾਵਿ ਸੰਧਿਆ”, ਯੁਵਾ ਅਤੇ ਪ੍ਰਮੁੱਖ ਕਵੀਆਂ ਵੱਲੋਂ ਪੇਸ਼ ਕੀਤਾ ਜਾਵੇਗਾ (ਸੰਯੋਜਕ ਪ੍ਰਮਿੰਦਰਜੀਤ)।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media