ਸਮਰਾਲਾ, 26 ਦਸੰਬਰ (ਇੰਦਰਜੀਤ ਸਿੰਘ ਕੰਗ) – ਅਗਾਪੇ ਮਸੀਹੀ ਸਤਿਸੰਗ ਬਹਿਲੋਲਪੁਰ ਰੋਡ ਸਮਰਾਲਾ ਵੱਲੋਂ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਵਸ
ਸਰਕਾਰੀ ਕੰਨਿਆ ਸੀਨੀਅਰ ਸੈਕਡਰੀ ਸਮਾਰਟ ਸਕੂਲ ਦੇ ਗਰਾਊਂਡ ‘ਚ ਮਨਾਇਆ ਗਿਆ।ਪਾਸਟਰ ਮਦਨ ਲਾਲ, ਕੈਪਟਨ ਪ੍ਰੀਤਮ ਸਿੰਘ ਪ੍ਰਧਾਨ ਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਮਸੀਹੀ ਸੰਗਤ ਨੇ ਉਤਸ਼ਾਹ ਨਾਲ ਭਾਗ ਲਿਆ।ਬੱਚਿਆਂ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ‘ਤੇ ਗੀਤ, ਭਜਨ ਗਾ ਕੇ ਲੋਕਾਂ ਨੂੰ ਨਿਹਾਲ ਕੀਤਾ ਅਤੇ ਦੋਰਾਹੇ ਤੋਂ ਆਈ ਹੋਈ ਸੰਗਤ ਦੇ ਬੱਚਿਆਂ ਤੇ ਵੱਡਿਆਂ ਨੇ ਗਿੱਧਾ ਤੇ ਭੰਗੜਾ ਪਾ ਕੇ ਯਿਸੂ ਪ੍ਰਭੂ ਦੀ ਮਹਿਮਾ ਗਾਈ।ਮੰੁਡਿਆਂ ਨੇ ਮਲਵਈ ਗਿੱਧਾ ਵੀ ਪਾਇਆ।
ਪਾਸਟਰ ਮਦਨ ਲਾਲ ਸਮਰਾਲਾ ਨੇ ਪਵਿੱਤਰ ਬਾਈਬਲ ਵਿਚੋਂ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਇਸ ਸੰਸਾਰ ਵਿਚ ਮਨੁੱਖ ਜਾਤੀ ਦੁਆਰਾ ਕੀਤੇ ਜਾਂਦੇ ਪਾਪਾਂ ਨੂੰ ਮਿਟਾਉਣ ਦੇ ਲਈ ਆਏ ਸਨ।ਮੁੱਖ ਮਹਿਮਾਨ ਡਾ. ਇਮਾਨੂਏਲ ਨਾਹਰ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਭੂ ਯਿਸੂ ਮਸੀਹ ਕੋਈ ਧਰਮ ਦੀ ਸਥਾਪਨਾ ਕਰਨ ਵਾਸਤੇ ਨਹੀਂ ਆਏ ਸਨ, ਸਗੋਂ ਮਨੁੱਖ ਜਾਤੀ ਨੂੰ ਪਾਪਾਂ ਤੋਂ ਬਚਾਉਣ ਦੇ ਲਈ ਆਏ ਸਨ।ਸਮਾਗਮ ਵਿੱਚ ਮੁੱਖ ਪ੍ਰਚਾਰਕ ਵਜੋਂ ਬ੍ਰਦਰਜ਼ਏਸਿਕ ਦੱਤਾ, ਪਾਸਟਰ ਵੌਰਲ ਦਾਨੀਵੇਲ (ਡਾਇਰੈਕਟਰ ਉਪਰੇਸ਼ਨ ਅਗਾਪੇ), ਵਿਲੀਅਮ ਭੱਟੀ ਡਾਇਰੈਕਟਰ ਸੀ.ਐਮ’ਸੀ ਪੁੱਜੇ ਜਿਨ੍ਹਾਂ ਨੇ ਆਖਿਆ ਕਿ ਸਾਨੂੰ ਸਭਨਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ।ਬਾਅਦ ਵਿਚ ਦੇਸ਼ ਦੀਆਂ ਤਿੰਨੇ ਸੈਨਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਤੇ ਸਮੂਹ ਆਗੂਆਂ ਦੇ ਲਈ ਪ੍ਰਾਥਨਾ ਕਰਕੇ ਸੰਗਤ ਨੂੰ ਬਾਈਬਲ ਦੁਆਰਾ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ।
ਅਮਰੀਕ ਸਿੰਘ ਢਿੱਲੋਂ ਕਾਂਗਰਸੀ ਵਿਧਾਇਕ, ਜਿਉਣ ਸਿੰਘ ਢੀਂਡਸਾ ਸਮਾਜਸੇਵੀ, ਸਨੀ ਦੂਆ ਵਾਈਸ ਪ੍ਰਧਾਨ ਨਗਰ ਕੌਂਸਲ ਸਮਰਾਲਾ, ਲਵੀ ਢਿੱਲੋਂ, ਮੈਡਮ ਸੁਰਿੰਦਰ ਕੌਫੀ, ਬਲਵਿੰਦਰ ਕੌਰ ਐਮ.ਸੀ, ਜਗਤਾਰ ਸਿੰਘ ਦਿਆਲਪੁਰਾ ਹਲਕਾ ਇੰਚਾਰਜ਼ ਆਪ, ਸੁਖਵਿੰਦਰ ਸਿੰਘ ਗਿੱਲ, ਹਰਦੀਪ ਓਸ਼ੋ, ਪਵਨ ਢੰਡ ਵਕੀਲ, ਰਾਜਿੰਦਰ ਢੰਡ, ਗੁਰਦੀਪ ਸਿੰਘ ਰਾਏ ਪ੍ਰਿੰਸੀਪਲ ਸਟੇਟ ਐਵਾਰਡੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਨੰਨੇ ਮੁੰਨੇ ਬੱਚਿਆਂ ਤੇ ਸਾਂਤਾ ਕਲਾਜ਼ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਸੰਗਤ ਨੂੰ ਨਿਹਾਲ ਕੀਤਾ।
ਪਾਸਟਰ ਹਰਪਾਲ ਸਿੰਘ, ਪਾਸਟਰ ਰੇਸਮ ਸਿੰਘ, ਪਾਸਟਰ ਮਨਜੀਤ ਸਿੰਘ, ਪਾਸਟਰ ਬਹਾਦਰ ਸਿੰਘ ਗਹਿਲੇਵਾਲ, ਪਾਸਟਰ, ਪਾਸਟਰ ਜਸਵੀਰ ਸਿੰਘ, ਪਾਸਟਰ ਰੇਸ਼ਮ ਸਿੰਘ, ਪਾਸਟਰ ਬਲਜਿੰਦਰ ਸਿੰਘ, ਪਾਸਟਰ ਅਰਜਨ ਸਿੰਘ, ਪਾਸਟਰ ਗੁਰਮੀਤ ਕੌਰ ਦੋਰਾਹਾ, ਪਾਸਟਰ ਰਾਮ, ਲੱਖਵੰਤ ਸਿੰਘ ਆਪਣੀ ਆਪਣੀ ਸੰਗਤ ਨੂੰ ਲੈ ਹੁੰਮ ਹੁੰਮਾ ਕੇ ਪਹੁੰਚੇ।ਬਾਅਦ ਵਿਚ ਆਈ ਹੋਈ ਸਾਰੀ ਸੰਗਤ ਅਤੇ ਮੁੱਖ ਪ੍ਰਚਾਰਕਾਂ ਅਤੇ ਮੁੱਖ ਮਹਿਮਾਨਾਂ ਦਾ ਪਾਸਟਰ ਮਦਨ ਲਾਲ ਅਤੇ ਜਸਵੀਰ ਸਿੰਘ ਜੋ ਮੁੱਖ ਸੇਵਾਦਰ ਅਗਾਪਾ ਮਸੀਹ ਸਤਿਸੰਗ ਘਰ (ਚਰਚ) ਸਮਰਾਲਾ ਨੇ ਸਭਨਾਂ ਦਾ ਧੰਨਵਾਦ ਕੀਤਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਨਰੇਸ਼ ਕੁਮਾਰ ਪ੍ਰਧਾਨ, ਹਰਪਾਲ ਸਿੰਘ, ਜਸਵੀਰ ਸਿੰਘ ਹੇਡੋਂ, ਬਹਾਦਰ ਸਿੰਘ, ਗੁਰਮੀਤ ਕੌਰ, ਮਨਜੀਤ ਸਿੰਘ, ਰੇਸ਼ਮ ਸਿੰਘ, ਪਾਸਟਰ ਅਰਜਨ ਸਾਹਨੀ, ਬਲਜਿੰਦਰ ਸਿੰਘ, ਜਸਵੀਰ ਸਿੰਘ ਗਹਿਲੇਵਾਲ, ਪਰਮਜੀਤ ਸਿੰਘ ਬੌਬੀ, ਭਵਨਜੀਤ ਢੰਡ, ਕੁਲਵੰਤ ਹੈਪੀ, ਲਖਪਤ ਰਾਏ, ਕੈਪਟਨ ਪ੍ਰੀਤਮ ਸਿੰਘ, ਧਰਮਪਾਲ ਵਰਮਾ, ਬੱਗਾ ਮਾਛੀਵਾੜਾ, ਦਰਸ਼ਨ ਸਿੰਘ, ਮੋਹਣ ਸਿੰਘ, ਸਾਬਕਾ ਸਰੰਪਚ ਅਮਰ ਸਿੰਘ, ਸੈਮੁਅਲ ਪ੍ਰਧਾਨ ਯੂਥ, ਬਹਾਦਰ ਸਿੰਘ, ਗੁਰਮੀਤ ਕੌਰ ਦੋਰਾਹਾ, ਮਨਜੀਤ ਸਿੰਘ ਅਤੇ ਹੋਰ ਨੇ ਵੀ ਸੇਵਾਦਾਰ ਵਜੋਂ ਸੇਵਾ ਨਿਭਾਈ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media