ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ
ਗੁਰਬਚਨ ਸਿੰਘ ਚੱਬਾ ਤੇ ਰਣਜੀਤ ਸਿੰਘ ਕਲੇਰਬਾਲਾ ਨੇ ਰੇਲ ਰੋਕੋ ਅੰਦੋਲਨ ਦੇ 7ਵੇਂ ਦਿਨ ਰੇਲਵੇ ਟਰੈਕ ਦੇਵਿਦਾਸਪੁਰ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁੱਲ ਕਰਜ਼ੇ ‘ਤੇ ਲੀਕ ਮਾਰਨ ਨਾਲ ਹੀ ਨਿੱਤ ਦਿਨ ਖ਼ੁਦਕੁਸ਼ੀਆਂ ਕਰ ਰਹੇ ਕਿਸਾਨਾਂ ਮਜ਼ਦੂਰਾਂ ਦੀਆਂ ਜਾਨਾਂ ਬਚਾਉਣ, ਪੰਜਾਬ ਵਿੱਚ ਬੇਰੁਜਗਾਰੀ, ਨਸ਼ਾਬੰਦੀ ਤੇ ਹੋਰ ਬਹੁਤ ਸਾਰੇ ਮਸਲੇ ਹੱਲ ਕਰਵਾਉਣੇ ਅਜੇ ਬਾਕੀ ਹਨ, ਜਿਨ੍ਹਾਂ ਨੂੰ ਵੱਡੇ ਸੰਘਰਸ਼ਾਂ ਨਾਲ ਹੀ ਹੱਲ ਕਰਵਾਇਆ ਜਾ ਸਕਦਾ ਹੈ।ਆਗੂਆਂ ਨੇ ਕਿਹਾ ਕਿ ਜਥੇਬੰਦੀ ਆਪਣੇ ਵਿਧਾਨ ਅਨੁਸਾਰ ਚੋਣਾਂ ਵਿੱਚ ਕਿਸੇ ਪ੍ਰਕਾਰ ਵੀ ਹਿੱਸਾ ਨਹੀਂ ਲਵੇਗੀ।ਉਨਾਂ ਕਿਹਾ ਕਿ ਕੁੱਝ ਮੰਗਾਂ ਸਰਕਾਰ ਲਾਗੂ ਕਰ ਰਹੀ ਹੈ ਅਤੇ ਬਾਕੀ ਮੰਗਾਂ ‘ਤੇ ਸੰਘਰਸ਼ ਜਾਰੀ ਹੈ।ਅੱਜ ਜਥੇਬੰਦੀ ਵਲੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਕਿ ਉਹ ਇੱਕ ਕਦਮ ਪਿੱਛੇ ਹਟੇ ਹਨ, ਕੁੱਝ ਸਮੇਂ ਬਾਅਦ ਦੁਬਾਰਾ ਅੱਗੇ ਵਧਣਗੇ ਤੇ ਕਾਲੇ ਖੇਤੀ ਕਾਨੂੰਨ ਦੁਬਾਰਾ ਲਿਆਉਣਗੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ।ਰੇਲਵੇ ਟਰੈਕ ‘ਤੇ ਨਰਿੰਦਰ ਤੋਮਰ ਦਾ ਪੁਤਲਾ ਫੂਕਿਆ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਸਰਕਾਰ ਦੁਬਾਰਾ ਖੇਤੀ ਵਿਰੋਧੀ ਕਦਮ ਚੁਕਣ ਦੇ ਸੁਪਨੇ ਨਾ ਲਵੇ।ਦੇਸ਼ ਭਰ ਦੇ ਕਿਸਾਨ ਮਜ਼ਦੂਰ ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ਼ ਡਟ ਕੇ ਖੜੇ ਹਨ ਤੇ ਉਹ ਸਰਕਾਰ ਦੇ ਲੋਕ ਵਿਰੋਧੀ ਮਨਸੂਬੇ ਕਾਮਯਾਬ ਨਹੀਂ ਹੋਣ ਦੇਣਗੇ।ਕੱਲ ਪ੍ਰਸ਼ਾਸਨ ਵਲੋਂ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ ਦੇ ਚੈਕ ਅਤੇ ਤਿੰਨ ਨੌਕਰੀਆਂ ਵੀ ਦਿੱਤੀਆਂ, ਜਦਕਿ ਬਹੁਤੀਆਂ ਅਜੇ ਬਾਕੀ ਹਨ।
ਇਸ ਮੌਕੇ ਜਿਲ੍ਹਾ ਆਗੂ ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ, ਡਾ:ਕੰਵਰਦਲੀਪ ਸਿੰਘ, ਮੰਗਜੀਤ ਸਿੰਘ ਸਿੱਧਵਾਂ, ਮਨਜੀਤ ਸਿੰਘ ਵਡਾਲਾ, ਬਲਕਾਰ ਸਿੰਘ ਦੇਵੀਦਾਸਪੁਰ, ਬਾਜ਼ ਸਿੰਘ ਸਾਰੰਗੜਾ, ਸਕੱਤਰ ਸਿੰਘ ਕੋਟਲਾ, ਲਖਵਿੰਦਰ ਸਿੰਘ ਡਾਲਾ, ਕੁਲਵੰਤ ਸਿੰਘ ਰਾਜਾਤਾਲ, ਕੁਲਵੰਤ ਸਿੰਘ ਕੱਕੜ, ਕੁਲਬੀਰ ਸਿੰਘ ਲੋਪੋਕੇ, ਕੁਲਜੀਤ ਸਿੰਘ ਕਾਲੇ ਘਣੁਪੁਰ, ਸੁਖਜਿੰਦਰ ਸਿੰਘ ਫੋਜੀ, ਅੰਗਰੇਜ ਸਿੰਘ ਸੈਂਸਰਾ, ਕਸ਼ਮੀਰ ਸਿੰਘ ਚਾਹੜਪੁਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media