ਸੰਗਰੂਰ, 30 ਦਸੰਬਰ (ਜਗਸੀਰ ਲੌਂਗੋਵਾਲ) – ਸੁਨਾਮ ਵਿੱਚ ਕੋਵਿਡ-19 ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਵਲੋਂ ਬੀਤੇ ਦਿਨ ਮੁੱਖ ਮੰਤਰੀ ਦੇ
ਆਉਣ ‘ਤੇ ਆਪਣਾ ਰੋਸ ਦਿਖਾਉਣ ਲਈ ਰੈਲੀ ਸਥਾਨ ‘ਤੇ ਉਹਨਾਂ ਨੂੰ ਮਿਲੇ।ਯੂਨੀਅਨ ਆਗੂਆਂ ਨੇ ਦੱਸਿਆ ਕਿ ਉਹ ਹਰ ਵਾਰ ਮੁੱਖ ਮੰਤਰੀ ਨੂੰ ਆਪਣਾ ਮੰਗ ਪੱਤਰ ਦਿੰਦੇ ਹਨ ਅਤੇ ਮੁੱਖ ਮੰਤਰੀ ਸਮੇਤ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ ਅਤੇ ਡੀ.ਸੀ ਆਦਿ ਨੂੰ ਲਗਭਗ 100 ਤੋਂ ਵੱਧ ਮੰਗ ਪੱਤਰ ਦੇ ਚੁਕੇ ਹਨ, ਪ੍ਰੰਤੂ ਪੰਜਾਬ ਸਰਕਾਰ ਅਤੇ ਮੰਤਰੀਆਂ ਵਲੋਂ ਸਦਾ ਲਾਰਾ ਲਗਾ ਕੇ ਉਨਾਂ ਨੂੰ ਭੇਜ ਦਿੱਤਾ ਜਾਂਦਾ ਹੈ। ਜਦੋ ਕਿ ਇਸ ਦੇ ਨਾਲ ਹੀ ਪਟਿਆਲਾ ਵਿੱਚ ਪਿਛਲੇ 4 ਮਹੀਨਿਆਂ ਤੋਂ ਰੋਸ ਵਜੋਂ ਪੱਕਾ ਮੋਰਚਾ ਅਤੇ ਖਰੜ ਵਿੱਚ ਮੁੱਖ ਮੰਤਰੀ ਦੀ ਕੋਠੀ ਦੇ ਸਾਹਮਣੇ ਵੀ ਪੱਕਾ ਧਰਨਾ ਲੱਗਾ ਹੋਇਆ ਹੈ।ਸਰਕਾਰ ਵੱਲੋਂ ਕੋਈ ਸਾਰ ਨਹੀਂ ਲਈ ਗਈ।
ਪ੍ਰਸ਼ਾਸਨ ਵਲੋਂ ਵਲੋਂ ਮੀਟਿੰਗ ਰੱਖੀ ਜਾਂਦੀ ਹੈ, ਜਦੋਂ ਮੀਟਿੰਗ ਕਰਨ ਜਾਂਦੇ ਹਾਂ ਤਾਂ ਰਸਤੇ ਵਿੱਚ ਹੀ ਮੀਟਿੰਗ ਰੱਦ ਜਾਂ ਮੁਅੱਤਲ ਕਰਕੇ ਉਨਾਂ ਨੂੰ ਖੱਜ਼ਲ ਖੁਆਰ ਕੀਤਾ ਜਾਂਦਾ ਹੈ।ਜਦੋਂ ਕੋਰੋਨਾ ਮਹਾਮਾਰੀ ਆਈ ਤਾਂ ਇਹਨਾਂ ਵਲੰਟੀਅਰ ਯੋਧਿਆਂ ਤੋਂ ਸਰਕਾਰ ਨੇ ਮਿਸ਼ਨ ਫਤਿਹ ਤਹਿਤ ਉਨਾਂ ਕੋਲੋਂ ਕੰਮ ਲਿਆ।ਨਤੀਜੇ ਵਜੋਂ ਕੋਰੋਨਾ ਦੀ ਜੰਗ ਤਾਂ ਜਿੱਤ ਗਏ।ਪਰ ਕੰਮ ਕਰਨ ਵਾਲੇ ਕੋਰੋਨਾ ਵਲੰਟੀਅਰਾਂ ਨੂੰ ਬੇਰੁਜ਼ਗਾਰ ਕਰਕੇ ਘਰਾਂ ਨੂੰ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਉਹ ਪੰਜਾਬ ਸਰਕਾਰ ਤੋਂ ਆਪਣੀਆਂ ਨੌਕਰੀਆਂ ਦੀ ਬਹਾਲੀ ਲਈ ਮੰਗ ਕਰ ਰਹੇ ਹਾਂ। ਪਰ ਸਾਨੂੰ ਅਜੇ ਤੱਕ ਕੋਈ ਰੁਜ਼ਗਾਰ ਨਹੀਂ ਪ੍ਰਾਪਤ ਹੋਇਆ।ਜੇਕਰ ਪੰਜਾਬ ਸਰਕਾਰ ਨੌਕਰੀਆਂ ਦੀ ਦੋਬਾਰਾ ਬਹਾਲੀ ਦੀ ਮੰਗ ਨਹੀਂ ਮੰਨਦੀ ਤਾਂ 2022 ਦੀਆਂ ਚੋਣਾਂ ਵਿੱਚ ਉਹ ਇਹਨਾਂ ਦਾ ਡਟ ਕੇ ਵਿਰੋਧ ਅਤੇ ਲੋਕਾਂ ਨੂੰ ਵੀ ਬਾਈਕਾਟ ਦੀ ਅਪੀਲ ਕਰਨਗੇ।
ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਪਿਆਰ, ਰਕਵਿੰਦਰ ਕੌਰ, ਗੁਰਵਿੰਦਰ ਕੁਮਾਰ ਸੁਨਾਮ, ਮਨਜੀਤ ਕੌਰ, ਕੁਲਦੀਪ ਸਿੰਘ ਆਦਿ ਮੌਜੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media