Thursday, April 23, 2026

ਪੰਜਾਬੀ ਨਾਟਕ ਦੇ ਨਾਮ ਰਿਹਾ “ਲੇਖਕਾਂ ਦਾ ਹਫਤਾ” ਸਮਾਗਮ ਦਾ ਸਮਾਪਤੀ ਸਮਾਰੋਹ

ਪਰਮਜੀਤ ਸਿੰਘ ਤੇ ਰੇਨੂ ਸਿੰਘ ਦੀ ਪਰਵਾਸੀ ਜੋੜੀ ਅਤੇ ਕੇਵਲ ਧਾਲੀਵਾਲ ਨੇ ਕੀਤੀ ਪ੍ਰਧਾਨਗੀ

ਅੰਮ੍ਰਿਤਸਰ 30 ਦਸੰਬਰ :- ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਵਲੋਂ ਸੱਤ ਦਿਨ, ਸੱਤ ਲੇਖਕ, ਸੱਤ ਥਾਵਾਂ ਸਮਾਗਮ ਦੇ ਅੰਤਰਗਤ “ਲੇਖਕਾਂ ਦਾ ਹਫਤਾ” ਲੜੀ ਤਹਿਤ ਅਜ ਸਮਾਪਤੀ ਸਮਾਰੋਹ ਪੰਜਾਬੀ ਨਾਟਕ ਦੇ ਨਾਮ ਰਿਹਾ। ਜਿਸ ਵਿੱਚ ਨਾਟਕਕਾਰ ਜਗਦੀਸ਼ ਸਚਦੇਵਾ ਦਰਸ਼ਕਾਂ ਦੇ ਰੂਬਰੂ ਹੋਏ।ਜਦਕਿ ਸਮੁੱਚੇ ਸਮਾਗਮ ਦੀ ਪ੍ਰਧਾਨਗੀ ਪਰਵਾਸੀ ਰੰਗ ਕਰਮੀ ਜੋੜੀ ਪਰਮਜੀਤ ਸਿੰਘ ਤੇ ਰੇਨੂੰ ਸਿੰਘ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਸਾਂਝੇ ਤੌਰ ‘ਤੇ ਕੀਤੀ ਅਤੇ ਡਾ. ਜਗਜੀਤ ਕੌਰ ਵਿਸ਼ੇਸ਼ ਮਹਿਮਾਨ ਸਨ।
                    ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਥਾਨਕ ਆਤਮ ਪਬਲਿਕ ਸਕੂਲ ਵਿਖੇ ਹੋਏ ਇਸ ਅਰਥ ਭਰਪੂਰ ਸਮਾਗਮ ਨੂੰ ਸ਼ਾਇਰ ਦੇਵ ਦਰਦ ਨੇ ਤਰਤੀਬ ਦਿੱਤੀ ਅਤੇ ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਸਾਹਿਤਕਾਰ ਦੇਸ ਰਾਜ ਕਾਲੀ ਦਾ ਧੰਨਵਾਦ ਕਰਦਿਆਂ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ।
              ਮਹਿਮਾਨ ਨਾਟਕਕਾਰ ਜਗਦੀਸ਼ ਸਚਦੇਵਾ ਨੇ ਆਪਣੇ ਬਹੁ ਚਰਚਿਤ ਨਾਟਕ “ਚੌਂਕ ਢੋਲੀਆਂ, ਵਣਜਾਰੇ, ਖੁਸਰੇ, ਅਖਾੜਾ, ਸਾਵੀ ਅਤੇ ਸ਼ੂਗਰ ਫ੍ਰੀ” ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਨਾਟਕੀ ਸਫਰ ਰਾਹੀਂ ਉਹਨਾਂ ਜਿੰਦਗੀ ਨੂੰ ਨੇੜਿਓਂ ਸਮਝਿਆ ਅਤੇ ਪੇਸ਼ ਕੀਤਾ ਹੈ।ਕੇਵਲ ਧਾਲੀਵਾਲ ਨੇ ਪੰਜਾਬ ਸਾਹਿਤ ਅਕੈਡਮੀ ਵਲੋਂ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਸਮਾਜ ਅੰਦਰਲੀਆਂ ਬਹੁਤ ਸਾਰੀਆਂ ਅਲਾਮਤਾਂ ਨੂੰ ਦੂਰ ਕਰਨ ਵਿਚ ਸਹਾਈ ਹੁੰਦੇ ਹਨ।ਪਰਵਾਸੀ ਰੰਗ ਕਰਮੀ ਜੋੜੀ ਪਰਮਜੀਤ ਸਿੰਘ ਤੇ ਰੇਨੂੰ ਸਿੰਘ ਦੀ ਸਾਂਝੀ ਜੁਗਲਬੰਦੀ ਨਾਲ ਪੇਸ਼ ਕੀਤੀ ਨਜਮ ਨੇ ਮਹੌਲ ਨੂੰ ਅਦਬੀ ਰੰਗਤ ਦਿੱਤੀ।ਡਾ. ਕਸ਼ਮੀਰ ਸਿੰਘ ਅਤੇ ਮਲਵਿੰਦਰ ਨੇ ਧੰਨਵਾਦ ਕੀਤਾ।
          ਹੋਰਨਾਂ ਤੋਂ ਇਲਾਵਾ ਸੁਮੀਤ ਸਿੰਘ,ਧਰਵਿੰਦਰ ਔਲਖ, ਗੁਰਵੇਲ ਕੁਹਾਲਵੀ, ਮਨਮੋਹਨ ਬਾਸਰਕੇ, ਚੰਨ ਅਮਰੀਕ, ਰਘਂਬੀਰ ਸਿੰਘ ਸੋਹਲ, ਹਰਮੀਤ ਆਰਟਿਸਟ, ਅਜੀਤ ਸਿੰਘ ਨਬੀਪੁਰੀ, ਏ ਐਸ ਦਲੇਰ, ਪੂਨਮ ਸ਼ਰਮਾ, ਮੀਨਾਕਸ਼ੀ ,ਤ੍ਰਿਪਤਾ ਅਤੇ ਗੀਤਾ ਭਗਤ ਹਾਜਰ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …