Friday, April 17, 2026

ਸੰਤ ਆਤਮਾ ਸਿੰਘ ਸਪੋਰਟਸ ਕਲੱਬ ਬੂਆ ਨੰਗਲੀ ਵਲੋਂ ਕੈਚ ਦਾ ਰੇਨ ਮੁਹਿੰਮ ਤਹਿਤ ਸੈਮੀਨਾਰ

ਅੰਮ੍ਰਿਤਸਰ 30 ਦਸਬੰਰ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਦੇ ਜਲ ਸ਼ਕਤੀ ਮੰਤਰਾਲੇ ਦੀ ਤਰਫੋਂ ਜਿਲ੍ਹੇ ਵਿੱਚ ਜਲ ਸ਼ਕਤੀ ਅਭਿਆਨ “ਕੈਚ ਦ ਰੇਨ” ਪ੍ਰੋਜੈਕਟ ਚਲਾ ਰਿਹਾ ਹੈ।
               ਇਸ ਪ੍ਰੋਗਰਾਮ ਤਹਿਤ ਅੱਜ ਜਿਲੇ ਦੇ ਬਲਾਕ ਹਰਸ਼ਾ ਛੀਨਾ ਵਿਖੇ ਸੰਤ ਆਤਮਾ ਸਿੰਘ ਸਪੋਰਟਸ ਕਲੱਬ ਬੂਆ ਨੰਗਲੀ ਵਲੋਂ ਕੈਚ ਦਾ ਰੇਨ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਦੇ ਬੁਲਾਰੇ ਪ੍ਰਿੰਸੀਪਲ ਕਮਲ ਨੈਨ ਸਿੰਘ ਅਤੇ ਤਜਿੰਦਰਪਾਲ ਕੌਰ ਨੇ ਲੋਕਾਂ ਨੂੰ ਪਾਣੀ ਦੀ ਬੱਚਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਦੇ ਨਾਲ ਹੀ ਨੁੱਕੜ ਨਾਟਕ ਅਤੇ ਜਨ ਭਾਗੀਦਾਰੀ ਨਾਲ ਇਹ ਪ੍ਰੋਗਰਾਮ ਕਰਵਾਇਆ ਗਿਆ।ਇਸ ਤੋਂ ਬਾਅਦ ਪਾਣੀ ਬਚਾਉਣ ਦਾ ਪ੍ਰਣ ਲਿਆ ਗਿਆ।ਜਿਸ ਵਿਚ 80 ਦੇ ਕਰੀਬ ਲੋਕ ਹਾਜ਼ਰ ਸਨ।ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੀ ਤਰਫੋਂ ਯੂਥ ਸਰਕਲ ਪ੍ਰਧਾਨ ਰੋਬਿਨਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੋਸਟਰ ਲਾਂਚ, ਸਹੁੰ ਚੁੱਕ, ਪ੍ਰਭਾਤ ਫੇਰੀ, ਰੈਲੀ, ਕੰਧ ਚਿੱਤਰ, ਮੁਕਾਬਲੇ, ਸੈਮੀਨਾਰ, ਵਰਕ ਕੈਂਪ, ਸਟਰੀਟ ਪਿੰਡ ਪੱਧਰ `ਤੇ ਨਾਟਕ, ਜਨ ਚੌਪਾਲ, ਜਨ ਸੰਵਾਦ ਆਦਿ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
                      ਇਸ ਮੁਹਿੰਮ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਦੇਸ਼ ਦੇ ਨੌਜਵਾਨ ਅਤੇ ਬੱਚੇ ਪ੍ਰੇਰਿਤ ਹੋ ਕੇ ਪਾਣੀ ਦੀ ਸੰਭਾਲ ਦਾ ਪ੍ਰਣ ਲੈਣ ਅਤੇ ਲੋਕਾਂ ਨੂੰ ਵੀ ਪ੍ਰੇਰਿਤ ਕਰਨ ਤਾਂ ਜੋ ਇਸ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …