Tuesday, March 3, 2026

ਸ਼੍ਰੋਮਣੀ ਕਮੇਟੀ ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਮੁੜ ਬਣੇ ਅਦਲੀਵਾਲ ਪ੍ਰਧਾਨ

ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਸੇਵਾਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਵਲੋਂ ਜੋਗਿੰਦਰ ਸਿੰਘ ਅਦਲੀਵਾਲ ਨੂੰ ਸਰਬਸੰਮਤੀ ਦੇ ਨਾਲ ਦੁਬਾਰਾ ਪ੍ਰਧਾਨ ਚੁਣਿਆ ਗਿਆ।ਭਾਈ ਗੁਰਦਾਸ ਹਾਲ ਵਿਖੇ ਐਸੋਸੀਏਸ਼ਨ ਦੇ ਹੋਏ ਜਨਰਲ ਇਜਲਾਸ ਵਿਚ ਐਸੋਸੀਏਸ਼ਨ ਨਾਲ ਸਬੰਧਤ ਅਕਾਲ ਚਲਾਣਾ ਕਰ ਗਈਆਂ ਵਿਛੜੀਆਂ ਰੂਹਾਂ, ਸਿੱਖ ਸ਼ਖ਼ਸੀਅਤਾਂ, ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨ ਅਤੇ ਦੇਸ਼ ਦੀ ਰਾਖੀ ‘ਚ ਤਾਇਨਾਤ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੇ ਸ਼ੋਕ ਮਤੇ ਪਾਏ ਗਏ ਅਤੇ ਇਨ੍ਹਾਂ ਨੂੰ ਮੂਲਮੰਤਰ ਦੇ ਜਾਪ ਨਾਲ ਸ਼ਰਧਾਜਲੀ ਦਿੱਤੀ ਗਈ।ਜਨਰਲ ਇਜਲਾਸ ਦੀ ਆਰੰਭਤਾ ਸਮੇਂ ਰਘਬੀਰ ਸਿੰਘ ਰਾਜਾਸਾਂਸੀ ਨੇ ਅਰਦਾਸ ਕੀਤੀ।
                 ਇਜਲਾਸ ਵਿਚ ਮੌਜ਼ੂਦ ਮੈਂਬਰਾਂ ਨੇ ਜੋਗਿੰਦਰ ਸਿੰਘ ਅਦਲੀਵਾਲ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀਆਂ ਨਿਭਾਈਆਂ ਸੇਵਾਵਾਂ ਨੂੰ ਦੇਖਦਿਆਂ ਮੁੜ ਜੋਗਿੰਦਰ ਸਿੰਘ ਅਦਲੀਵਾਲ ਦਾ ਨਾਂ ਪੇਸ਼ ਕੀਤਾ, ਜਿਸ ਨੂੰ ਹਾਊਸ ਨੇ ਸਰਬਸੰਮਤੀ ਨਾਲ ਪਾਸ ਕੀਤਾ।ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੌੜਾਸਿੰਘਾ, ਮੀਤ ਪ੍ਰਧਾਨ ਰਾਜ ਸਿੰਘ, ਜਨਰਲ ਸਕੱਤਰ ਪਰਮਜੀਤ ਸਿੰਘ, ਦਫ਼ਤਰੀ ਸਕੱਤਰ ਪਰਮਿੰਦਰ ਸਿੰਘ ਡੰਡੀ, ਖ਼ਜ਼ਾਨਚੀ ਇੰਦਰਪਾਲ ਸਿੰਘ, ਸਹਾਇਕ ਖਜ਼ਾਨਚੀ ਗੋਪਾਲ ਸਿੰਘ, ਪ੍ਰੈਸ ਸਕੱਤਰ ਦਿਲਜੀਤ ਸਿੰਘ ਬੇਦੀ ਤੇ ਸਹਿਯੋਗੀ ਅੰਮ੍ਰਿਤਪਾਲ ਸਿੰਘ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਗਿਆ। ਇਸੇ ਤਰ੍ਹਾਂ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਵਿਚ ਦਲਮੇਘ ਸਿੰਘ ਖੱਟੜਾ, ਸੁਰਿੰਦਰ ਸਿੰਘ ਹਰਿਆਣਾ, ਬੇਅੰਤ ਸਿੰਘ ਅਨੰਦਪੁਰ, ਭਰਪੂਰ ਸਿੰਘ ਬੁਡਲਾਢਾ, ਪ੍ਰਿੰਸੀਪਲ ਬਲਦੇਵ ਸਿੰਘ, ਅੰਗਰੇਜ਼ ਸਿੰਘ, ਹਰਭਜਨ ਸਿੰਘ, ਰਣਜੀਤ ਸਿੰਘ, ਗੁਰਦਿੱਤ ਸਿੰਘ, ਕੁਲਦੀਪ ਸਿੰਘ ਬਾਵਾ, ਜਗਜੀਤ ਸਿੰਘ ਜੱਗੀ, ਜੇਠਾ ਸਿੰਘ, ਬਾਪੂ ਜਸਵੰਤ ਸਿੰਘ, ਇੰਦਰਜੀਤ ਸਿੰਘ, ਗੁਰਚਰਨ ਸਿੰਘ, ਰੇਸ਼ਮ ਸਿੰਘ ਨੂੰ ਚੁਣਿਆ ਗਿਆ।ਖਾਤਿਆਂ ਦੇ ਆਡਿਟ ਲਈ ਸਵਿੰਦਰ ਸਿੰਘ ਤੇ ਮਹਿਤਾਬ ਸਿੰਘ ਨੂੰ ਨਿਯੁੱਕਤ ਕੀਤਾ ਗਿਆ।ਚੁਣੇ ਹੋਏ ਅਹੁੱਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
               ਇਸ ਮੌਕੇ ਰਘਬੀਰ ਸਿੰਘ ਮੰਡ, ਰਵਿੰਦਰਵੀਰ ਸਿੰਘ, ਕੁਲਵੰਤ ਸਿੰਘ ਰੰਧਾਵਾ, ਬਲਬੀਰ ਸਿੰਘ, ਸਤਬੀਰ ਸਿੰਘ ਧਾਮੀ ਜਸਵਿੰਦਰ ਸਿੰਘ ਦੀਨਪੁਰ, ਦਰਸ਼ਨ ਸਿੰਘ, ਚਰਨਜੀਤ ਸਿੰਘ, ਸੰਤੋਖ ਸਿੰਘ, ਟਹਿਲ ਸਿੰਘ, ਸਰੂਪ ਸਿੰਘ ਢੱਡੇ, ਬਲਵਿੰਦਰ ਸਿੰਘ, ਪ੍ਰੀਤਮ ਸਿੰਘ ਪੁਰੀ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …