Thursday, March 5, 2026

ਹੈਲਥ ਇੰਸਪੈਕਟਰ ਯੂਨੀਅਨ ਸੰਗਰੂਰ ਤੇ ਮਲੇਰਕੋਟਲਾ ਦੀ ਚੋਣ ਸਰਬਸੰਮਤੀ ਨਾਲ ਸੰਪਨ

ਜਸਪਾਲ ਸਿੰਘ ਰਤਨ ਜਿਲ੍ਹਾ ਪ੍ਰਧਾਨ ਅਤੇ ਜਗਤਾਰ ਸਿੰਘ ਸਿੱਧੂ ਅਮਰਗੜ ਬਣੇ ਜਨਰਲ ਸਕੱਤਰ

ਸੰਗਰੂਰ, 31 ਦਸੰਬਰ (ਜਗਸੀਰ ਲੌਂਗੋਵਾਲ) – ਅੱਜ ਬਾਨਸਰ ਬਾਗ ਸੰਗਰੂਰ ਵਿਖੇ ਗੁਲਜ਼ਾਰ ਖਾਨ ਸੂਬਾ ਮੀਤ ਪ੍ਰਧਾਨ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਮੁੱਖ ਸਲਾਹਕਾਰ ਹੈਲਥ ਇੰਸਪੈਕਟਰ ਯੂਨੀਅਨ ਜਿਲ੍ਹਾ ਸੰਗਰੂਰ ਦੀ ਅਗਵਾਈ ਵਿੱਚ ਜਿਲ੍ਹਾ ਸੰਗਰੂਰ ਦੇ ਸਮੂਹ ਹੈਲਥ ਇੰਸਪੈਕਟਰਾਂ ਦੀ ਵਿਸ਼ੇਸ ਮੀਟਿੰਗ ਹੋਈ।ਜਿਸ ਵਿੱਚ ਯੂਨੀਅਨ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਹਰ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਪਲਾਨਿੰਗ ਕੀਤੀ ਗਈ।ਤਿੰਨ ਸਾਲ ਤੋਂ ਲਗਾਤਾਰ ਚੱਲੇ ਆ ਰਹੇ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਰਤਨ ਅਤੇ ਰਾਜਬੀਰ ਸਿੰਘ ਜਨਰਲ ਸਕੱਤਰ ਨੇ ਪਿਛਲੇ ਸਾਲਾਂ ਦੌਰਾਨ ਯੂਨੀਅਨ ਵਲੋਂ ਕੀਤੇ ਗਏ ਕੰਮਾਂ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਸੰਜੀਵ ਕੁਮਾਰ ਸਹਾਇਕ ਖਜ਼ਾਨਚੀ ਵਲੋਂ ਪਿਛਲਾ ਲੇਖਾ ਜੋਖਾ ਦੱਸਿਆ ਗਿਆ। ਉਪਰੰਤ ਨਵੀਂ ਚੋਣ ਕਰਨ ਲਈ ਜਿਲ੍ਹਾ ਯੂਨੀਅਨ ਕਮੇਟੀ ਨੂੰ ਭੰਗ ਕੀਤਾ ਗਿਆ ਅਤੇ ਨਵੀਂ ਯੂਨੀਅਨ ਦੀ ਚੋਣ ਲਈ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਸਾਰੇ ਬਲਾਕਾਂ ਦੇ ਹੈਲਥ ਇੰਸਪੈਕਟਰਾਂ ਨੂੰ ਸ਼ਾਮਲ ਕੀਤਾ ਗਿਆ।
                ਇਸ ਕਮੇਟੀ ਦੇ ਫੈਸਲੇ ਅਨੁਸਾਰ ਜਸਪਾਲ ਸਿੰਘ ਰਤਨ ਨੂੰ ਚੌਥੀ ਵਾਰ ਸਰਬਸੰਮਤੀ ਨਾਲ ਜਿਲ੍ਹਾ ਪ੍ਰਧਾਨ ਅਤੇ ਜਗਤਾਰ ਸਿੰਘ ਸਿੱਧੂ ਅਮਰਗੜ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ।ਇਸ ਟੀਮ ਵਿੱਚ ਸਰਪ੍ਰਸਤ ਗੁਲਜ਼ਾਰ ਖਾਨ, ਪ੍ਰਧਾਨ ਜਸਪਾਲ ਸਿੰਘ ਰਤਨ ਲੌਂਗੋਵਾਲ, ਜਨਰਲ ਸਕੱਤਰ ਜਗਤਾਰ ਸਿੰਘ ਅਮਰਗੜ੍ਹ, ਸੀ.ਮੀ.ਪ੍ਰਧਾਨ ਨਰਪਾਲ ਸਿੰਘ ਕੌਹਰੀਆਂ, ਮੀਤ ਪ੍ਰਧਾਨ ਰਾਜਬੀਰ ਸਿੰਘ ਸ਼ੇਰਪੁਰ, ਮੀਤ ਪ੍ਰਧਾਨ ਜਰਨੈਲ ਸਿੰਘ ਕੌਹਰੀਆਂ, ਮੀਤ ਪ੍ਰਧਾਨ ਗੁਰਜੰਟ ਸਿੰਘ ਭਵਾਨੀਗੜ, ਖਜਾਨਚੀ ਅਸ਼ੋਕ ਕੁਮਾਰ ਸ਼ੇਰਪੁਰ, ਸਹਾਇਕ ਖਜਾਨਚੀ ਸੰਜੀਵ ਕੁਮਾਰ ਮੂਣਕ, ਪ੍ਰੈਸ ਸਕੱਤਰ ਵਿਜੈ ਕੁਮਾਰ ਖੋਖਰ ਮੂਣਕ, ਆਡੀਟਰ ਨਜ਼ੀਰ ਮੁਹੰਮਦ ਮਲੇਰਕੋਟਲਾ, ਆਰਗੇਨਾਈਜ਼ਰ ਹਰਮਿੰਦਰ ਸਿੰਘ ਫਤਿਹਗੜ੍ਹ ਪੰਜਗੁਰਾਈਆਂ,
ਦਫਤਰ ਸਕੱਤਰ ਸਤੀਸ਼ ਕੁਮਾਰ ਸੰਗਰੂਰ ਸ਼ਾਮਲ ਹਨ।
                   ਇਸ ਮੌਕੇ ਕਰਮਦੀਨ ਮਲੇਰਕੋਟਲਾ, ਜਗਜੀਵਨ ਕੁਮਾਰ ਮੂਣਕ, ਸੁਖਪਾਲ ਸਿੰਘ ਲੌਂਗੋਵਾਲ, ਰਾਜਿੰਦਰ ਕੁਮਾਰ ਲੌਂਗੋਵਾਲ, ਬਲਕਾਰ ਸਿੰਘ ਲੌਂਗੋਵਾਲ, ਚੰਦਰ ਭਾਨ ਲੌਂਗੋਵਾਲ, ਦੁਰਗਾ ਪ੍ਰਸ਼ਾਦ ਸੰਗਰੂਰ, ਰਾਮਲਾਲ ਸਿੰਘ ਸੰਗਰੂਰ, ਕੁਲਵੰਤ ਸਿੰਘ ਸੰਗਰੂਰ ਸੁਭਾਸ਼ ਕੁਮਾਰ, ਸੰਗਰੂਰ ਬਲਕਾਰ ਸਿੰਘ ਮੂਣਕ, ਵਿਜੈ ਕੁਮਾਰ ਲਹਿਰਾ, ਦਲਜੀਤ ਸਿੰਘ ਭਵਾਨੀਗੜ, ਪਰਸਨ ਸਿੰਘ ਅਮਰਗੜ੍ਹ, ਪਰਮਜੀਤ ਸਿੰਘ ਅਮਰਗੜ੍ਹ, ਹਰਭਜਨ ਸਿੰਘ ਫਤਿਹਗੜ੍ਹ ਪੰਜਗੁਰਾਈਆਂ, ਨਿਰਭੈ ਸਿੰਘ ਫਤਿਹਗੜ੍ਹ ਪੰਜਗੁਰਾਈਆਂ, ਕੇਵਲ ਸਿੰਘ ਅਮਰਗੜ੍ਹ, ਮਹਿੰਦਰ ਸਿੰਘ ਸ਼ੇਰਪੁਰ, ਹਜ਼ੂਰ ਸਿੰਘ ਸੰਗਰੂਰ ਮੌਜ਼ੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …