Thursday, July 2, 2026

ਡਿਪਟੀ ਕਮਿਸ਼ਨਰ ਵਲੋਂ ਚਾਈਲਡ ਲੀਵਿੰਗ ਇੰਨ ਸਟਰੀਟ ਸੈਚੂਏਸਨ ਸਰਵੇ ਲਈ ਰੀਵਿਓ ਮੀਟਿੰਗ

ਪਠਾਨਕੋਟ, 1 ਜਨਵਰੀ (ਪੰਜਾਬ ਪੋਸਟ ਬਿਊਰੋ) – ਇਸਤਰੀ ਤੇ ਜਿਲ੍ਹਾ ਬਾਲ ਸੁਰੱਖਿਆ ਵਿਭਾਗ ਪਠਾਨਕੋਟ ਵਲੋਂ ਚਾਈਲਡ ਲੀਵਿੰਗ ਇੰਨ ਸਟਰੀਟ ਸੈਚੂਏਸਨ ਲਈ ਇੱਕ ਵਿਸੇਸ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਖੇ ਆਯੋਜਿਤ ਕੀਤੀ ਗਈ।ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅਗਰਵਾਲ ਵਲੋਂ ਕੀਤੀ ਗਈ।ਮੀਟਿੰਗ ਵਿੱਚ ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ ਪਠਾਨਕੋਟ, ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ ਧਾਰ, ਊਸ਼ਾ ਜਿਲ੍ਹਾ ਬਾਲ ਸੁਰੱਖਿਆ ਅਫਸਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।
                 ਮੀਟਿੰਗ ਦੋਰਾਨ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਚਾਈਲਡ ਲੀਵਿੰਗ ਇੰਨ ਸਟਰੀਟ ਸੈਚੂਏਸਨ ਦੇ ਲਈ ਜਿਲ੍ਹਾ ਪੱਧਰ ‘ਤੇ ਗਠਿਤ ਕੀਤੀ ਗਈ ਇੱਕ ਕਮੇਟੀ ਵਿੱਚ ਵੱਖ ਵੱਖ ਅਧਿਕਾਰੀਆਂ ਨੂੰ ਬਤੋਰ ਕਮੇਟੀ ਮੈਂਬਰ ਨਿਯੁੱਕਤ ਕੀਤਾ ਗਿਆ ਹੈ।ਕਮੇਟੀ ਵਲੋਂ ਕਿਸੇ ਵੀ ਹਾਲਾਤ ‘ਚ ਸਰਵੇ ਕਰਵਾ ਕੇ ਅਜਿਹੇ ਬੱਚਿਆਂ ਦੀ ਭਾਲ ਕੀਤੀ ਜਾਵੇਗੀ।ਲੇਬਰ ਵਿਭਾਗ ਵੱਲੋਂ ਕਾਰਵਾਈ ਦੋਰਾਨ ਅਗਰ ਕੋਈ ਬੱਚਾ ਦੁਕਾਨ ਤੇ ਕੰਮ ਕਰਦਾ ਪਾਇਆ ਜਾਂਦਾ ਹੈ ਤਾਂ ਲੇਬਰ ਵਿਭਾਗ ਵਲਂੋ ਦੁਕਾਨਦਾਰ ਦਾ ਚਲਾਨ ਕੱਟਿਆ ਜਾਵੇਗਾ।ਉਨ੍ਹਾਂ ਅਗਰ ਕੋਈ ਬੱਚਿਆਂ ਕੋਲੋਂ ਭਿਖਿਆ ਮੰਗਵਾਉਂਦਾ ਹੈ ਤਾਂ ਪੁਲਿਸ ਵਿਭਾਗ ਵਲਂੋ ਅਜਿਹੇ ਵਿਅਕਤੀ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਵੀ ਸਰਵੇ ਟੀਮ ਨੂੰ ਇਕ ਫੀਮੇਲ ਨਰਸ ਜਾਂ ਅਟੈਂਡਡ ਦੇਣਾ ਹੋਵੇਗਾ ਤਾਂ ਜੋ ਲੋੜ ਪੈਣ ਤੇ ਫੀਮੇਲ ਬੱਚੇ ਦਾ ਮੈਡੀਕਲ ਕਰਵਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਰੇਡ ਦੋਰਾਨ ਫੜੇ ਗਏ ਬੱਚਿਆਂ ਨੂੰ ਸਕੂਲ ਜਾਂ ਅੰਗਣਵਾੜੀ ਕੇਂਦਰ ਵਿੱਚ ਦਾਖਲ ਕਰਵਾਉਣ ਦੀ ਜਿੰਮੇਵਾਰ ਹੋਵੇਗੀ।
ਉਨ੍ਹਾਂ ਕਿਹਾ ਕਿ ਸਰਵੇ ਦੋਰਾਨ ਅਗਰ ਕੋਈ ਯਤੀਮ, ਮਿਸਿੰਗ ਬੱਚਾ ਰੈਸਕਿਊ ਕੀਤਾ ਜਾਂਦਾ ਹੈ।ਬਾਲ ਭਲਾਈ ਕਮੇਟੀ ਚੇਅਰਪਰਸਨ/ਮੈਂਬਰ ਦੀ ਜਿੰਮੇਵਾਰੀ ਹੋਵੇਗੀ ਕਿ ਉਸ ਬੱਚੇ ਨੂੰ ਤਰੁੰਤ ਆਰਡਰ ਕਰਕੇ ਸ਼ੈਲਟਰ ਹੋਮ ਵਿੱਚ ਭੇਜਿਆ ਜਾਵੇ।ਉਨ੍ਹਾਂ ਕਿਹਾ ਕਿ ਰੈਡ ਦੋਰਾਨ ਫੜੇ ਗਏ ਬੱਚਿਆਂ ਦਾ ਸਭ ਤੋਂ ਪਹਿਲਾ ਅਧਾਰ ਕਾਰਡ ਬਣਾਇਆ ਜਾਵੇਗਾ ਅਤੇ ਰੀਹੈਬਲੀਟੇਟ ਕਰਨ ਲਈ ਵੱਖ ਵੱਖ ਵਿਭਾਗਾਂ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ।ਇਸ ਦੇ ਨਾਲ ਹੀ ਚਾਈਲਡ ਲਾਈਨ ਵਲੋਂ ਰੇਡ/ਸਰਵੇ ਦੋਰਾਨ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਸਹਾਇਤਾ ਕਰਨਗੇ ਅਤੇ ਲੋੜ ਪੈਣ ਤੇ ਬੱਚੇ ਨੂੰ ਸ਼ਾਰਟ ਟਰਮ ਸ਼ੈਲਟਰ ਦਿੱਤਾ ਜਾਵੇਗਾ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …