Sunday, June 29, 2025
Breaking News

ਪਲਸ ਪੋਲੀਓ ਤਹਿਤ ਪੋਲੀਓ ਰੋਧਕ ਬੂੰਦਾਂ ਪਿਲਾਈਆਂ

PPN1811201417
ਬਸ ਸਟੈਂਡ ਵਿਖੇ ਪਲਸ ਪੋਲੀਓ ਮੁਹਿੰਮ ਤਹਿਤ ਬੱਚੇ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਤੋਂ ਬਾਅਦ ਨਿਸ਼ਾਨ ਲਗਾਉਂਦੇ ਹੋਏ।

ਜਲੰਧਰ, 18 ਨਵੰਬਰ (ਪਵਨਦੀਪ ਭੰਡਾਲ / ਹਰਦੀਪ ਸਿਘ ਦਿਓਲ)  ਪਲਸ ਪੋਲੀਓ ਮੁੰਹਿਮ ਦੇ ਤੀਜੇ ਦਿਨ ਪਲਸ ਪੋਲੀਓ ਟੀਮਾਂ ਵੱਲੋਂ 5 ਸਾਲ ਤੱਕ ਦੇ 31244 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾ ਪਿਲਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਆਰ.ਐਲ.ਬੱਸਣ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਟੀਮਾਂ ਵੱਲੋਂ ਸ਼ਹਿਰੀ ਖੇਤਰ ਦੇ 48791 ਘਰਾਂ ਅਤੇ ਪੇਂਡੂ ਖੇਤਰ ਦੇ 6917 ਘਰਾਂ ‘ਚ ਵਿਜਿਟ ਕਰਕੇ ਸ਼ਹਿਰੀ ਖੇਤਰ ਦੇ 26582 ਬੱਚਿਆਂ ਨੂੰ ਅਤੇੇ ਪੇਂਡੂ ਖੇਤਰ ਦੇ 4662 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਉਹਨਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਹਿੰਮ ਵਿੱਚ ਸਵੈ-ਸੇਵੀ ਸੰਸਥਾਵਾਂ, ਸਕੂਲਾਂ, ਕਾਲਜ਼ਾਂ ਦੀਆਂ ਵਿਦਿਆਰਥਣਾ ਨੇ ਵਿਸ਼ੇਸ਼ ਸਹਿਯੋਗ ਕੀਤਾ। ਉਹਨਾਂ ਦੱਸਿਆ ਕਿ ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਹਰਪੀ੍ਰਤ ਕੌਰ ਮਾਨ ਅਤੇ ਸਹਾਇਕ ਸਿਹਤ ਅਫਸਰ ਡਾ. ਸੁਰਿੰਦਰ ਕੁਮਾਰ ਵੱਲੋਂ ਵੱਖ ਵੱਖ ਖੇਤਰਾਂ ਦਾ ਦੌਰਾ ਕਰਕੇ ਇਹ ਮੁਹਿੰਮ ਦਾ ਨਿਰੀਖਣ ਕੀਤਾ ਗਿਆ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply