Wednesday, August 6, 2025
Breaking News

ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ 7ਵਾਂ ਸਲਾਨਾ ਸਮਾਗਮ ਕਰਵਾਇਆ

PPN1811201417

PPN1811201418

ਜੰਡਿਆਲਾ ਗੁਰੂ, 18 ਨਵੰਬਰ (ਹਰਿੰਦਰਪਾਲ ਸਿੰਘ) – ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿਖੇ ਸਤਵਾਂ ਸਲਾਨਾ ਸਮਾਗਮ ਕਰਵਾਇਆ ਗਿਆ।ਇਸ ਖਾਸ ਅਵਸਰ ਸਮੇਂ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮਹਿਮਾਨ ਦੀ ਭੂਮੀਕਾ ਨਿਭਾਈ।  ਮੁੱਖ ਮਹਿਮਾਨ, ਐੱਮ. ਐੱਲ. ਏ ਜੰਡਿਆਲਾ ਗੁਰੂ, ਅਕੈਡਮੀ ਦੇ ਚੇਅਰਮੈਨ ਸ. ਜਗਬੀਰ ਸਿੰਘ ਅਤੇ ਉਹਨਾਂ ਦੀ ਧਰਮਪਤਨੀ ਸ੍ਰੀਮਤੀ ਰਵਿੰਦਰ ਕੌਰ ਨੇ ਸ਼ਮਾਂ ਰੋਸ਼ਨ ਕਰਕੇ ਸਲਾਨਾ ਸਮਾਗਮ ਦੀ ਸ਼ੁਰੂਆਤ ਕੀਤੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੱਚਿਆਂ ਦੁਆਰਾ ਇੱਕ ਵੱਖਰਾ ਪ੍ਰੋਗਰਾਮ ਪੇਸ਼ ਕੀਤਾ ਗਿਆ।“ਪੰਜਾਬ-ਇਤਿਹਾਸ ਦੇ ਪੰਨਿਆਂ ਵਿੱਚ” ਪ੍ਰੋਗਰਾਮ ਰਾਹੀਂ ਸਦੀਆਂ ਤੋਂ ਪੰਜਾਬ ਦੁਆਰਾ ਵੱਖ ਵੱਖ ਸਮੇਂ ਝੱਲੇ ਗਏ ਸੰਤਾਪ ਨੂੰ ਸਟੇਜ ਤੋਂ ਬਾਖੂਬੀ ਪੇਸ਼ ਕੀਤਾ।ਸਾਰਾ ਪੋ੍ਰਗਰਾਮ ਇਕ ਲੜੀ ਵਿੱਚ ਪਰੋਇਆ ਸੀ।ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਜਨਮ ਸਮੇਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਮੁਗਲਾਂ ਦੀ ਧੱਕੇਸ਼ਾਹੀ ਨੂੰ ਬੜੇ ਸੁੰਦਰ ਅੰਦਾਜ਼ ਵਿੱਚ ਦਰਸ਼ਕਾਂ ਦੇ ਸਾਹਮਣੇ ਰੱਖਿਆ ਗਿਆ।“ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ” ਸ਼ਬਦ ਦਾ ਗਾਇਨ ਕਰਕੇ ਅੰਧਕਾਰ ਤੋਂ ਪ੍ਰਕਾਸ਼ ਵੱਲ ਦੇ ਸਫ਼ਰ ਦੀ ਸ਼ੁਰੂਆਤ ਨੂੰ ਦਰਸਾਇਆ ਗਿਆ। ਦੁਖੀਆਰੇ ਪੰਜਾਬ ਦੀ ਭੂਮੀਕਾ ਨਿਭਾਉਂਦੇ ਵਿਦਿਆਰਥੀਆਂ ਦੁਆਰਾ ਦੱਸ ਗੁਰੂ ਸਾਹਿਬਾਨਾਂ ਦੇ ਜੀਵਨ, ਉਹਨਾਂ ਨੂੰ ਪੇਸ਼ ਆਈਆਂ ਔਕੜਾਂ, ਅਤੇ ਉਹਨਾਂ ਦੇ ਸੰਦੇਸ਼ਾਂ ਅਤੇ ਪੰਜਾਬ ਵਾਸਤੇ ਗੁਰੂੁ ਸਾਹਿਬਾਂ ਵਲੋਂ ਪਾਏ ਯੋਗਦਾਨ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਦਾ ਅੰਦਾਜ਼ ਹੀ ਕੁਝ ਵੱਖਰਾ ਸੀ।ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਿੰਦੂ ਧਰਮ ਦੀ ਧਾਰਮਿਕ ਅਜਾਦੀ  ਲਈ ਦਿੱਤੀ ਕੁਰਬਾਨੀ ਨੂੰ ਵਿਦਿਆਰਥੀਆਂ ਨੇ ਇੱਕ ਨਾਟਕ ਦੇ ਰੂਪ ਵਿੱਚ ਪੇਸ਼ ਕੀਤਾ।
ਖਾਲਸੇ ਦਾ ਜਨਮ ਅਤੇ ਬੰਦਾ ਸਿੰਘ ਬਹਾਦਰ ਦੀ ਪੰਜਾਬ ਵਿੱਚ ਆਮਦ ਦਰਸਾਉਂਦੇ ਸਮੇਂ ਵਿਦਿਆਰਥੀਆਂ ਦੁਆਰਾ ਸਿੱਖ ਮਾਰਸ਼ਲ ਆਰਟ ਗਤਕਾ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ।ਸਪੋਰਟਸ ਅਥਾਰਟੀ ਆਫ ਇੰਡਿਆ ਵਲੋਂ ਮਨਜ਼ੂਰ ਸ਼ੁਦਾ ਫ਼ਤਿਹ ਗਤਕਾ ਸੈਂਟਰ ਜੋ ਕੇਵਲ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿੱਚ ਹੀ ਹੈ, ਤੋਂ ਟਰੇਨਿੰਗ ਪ੍ਰਾਪਤ ਕਰਦੇ ਵਿਦਿਆਰਥੀਆਂ ਦੀ ਇਹ ਸਲਾਹੁਣ ਯੋਗ ਪੇਸ਼ਕਾਰੀ ਸੀ। ਸਿੱਖ ਜਗਤ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਦਾ ਜ਼ਿਕਰ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੀ ਵੀ ਝਲਕ ਦਰਸਾਈ ਗਈ।
ਭੰਡਾ ਤੇ ਮਰਾਸੀਆਂ ਦੁਆਰਾ ਕੀਤੇ ਜਾਂਦੇ ਹਾਸੇ ਠੱਠੇ ਅਤੇ ਹਾਜਰ ਜਵਾਬੀਆਂ ਦੀ ਪੇਸ਼ਕਾਰੀ ਵਿਖਾਈ ਗਈ। 1919 ਵਿੱਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ, 1947 ਦੀ ਵੰਡ ਸਮੇਂ ਪੈਦਾ ਹੋਏ ਹਲਾਤਾਂ ਦੇ ਦ੍ਰਿਸ਼ ਦਾ ਵਿਦਿਆਰਥੀਆਂ ਦੁਆਰਾ ਵਧੀਆ ਢੰਗ ਨਾਲ ਮੰਚਨ ਕੀਤਾ ਗਿਆ।
1984 ਤੋਂ ਪਹਿਲਾਂ ਵਿੱਚ ਪੰਜਾਬ ਅੰਦਰ ਪੈਦਾ ਹੋਏ ਹਾਲਾਤ ਦਾ ਮੰਚਨ ਕਰਕੇ ਪੰਜਾਬ ਦੇ ਇਤਿਹਾਸ ਦੇ ਕਾਲੇ ਦਿਨਾਂ ਦੀ ਦਾਸਤਾਨ ਬਿਆਨ ਕੀਤੀ।ਇਸ ਤੋਂ ਇਲਾਵਾ ਪੰਜਾਬ ਵਿੱਚ ਫੈਲੀਆਂ ਕੁਰੀਤੀਆਂ ਨਸ਼ਾ ਤੇ ਭਰੂਣ ਹੱਤਿਆ ਨੂੰ ਵੀ ਬਖੂਬੀ ਪੇਸ਼ ਕੀਤਾ।ਪੰਜਾਬ ਦੇ ਲੋਕ ਨਾਚ ਗਿੱਧਾ ਤੇ ਭੰਗੜਾ, ਛੋਟੇ ਬੱਚਿਆਂ ਦੀ ਪੇਸ਼ਕਾਰੀ ਪੰਜਾਬਣਾਂ ਤੇ ਸਿੱਖ ਪਰਸਨੈਲਟੀ ਸ਼ੋਅ ਨੇ ਖੂਬ ਰੰਗ ਬੰਨ੍ਹਿਆ ਤੇ ਦਰਸ਼ਕਾਂ ਦੀ ਖੂਬ ਵਾਹ ਵਾਹ ਖੱਟੀ।
ਮੁੱਖ ਮਹਿਮਾਨ ਦਾ. ਦਲਜੀਤ ਸਿੰਘ ਚੀਮਾ ਨੇ ਸਾਰੇ ਪ੍ਰੋਗਰਾਮ ਦੀ ਖੂਬ ਤਰੀਫ ਕੀਤੀ ਤੇ  ਵਿਦਿਆਰਥੀਆਂ ਦੁਆਰਾ ਕੀਤੀ ਮਿਹਨਤ ਨੂੰ ਖੂਬ ਸਲਾਹਿਆ। ਅਕੈਡਮੀ ਦੇ ਚੇਅਰਮੈਨ ਸ. ਜਗਬੀਰ ਸਿੰਘ ਦੁਆਰਾ ਕਨੈਡਾ ਤੋਂ ਆ ਕੇ, ਪੰਜਾਬ ਵਿੱਚ ਸਿੱਖਿਆ ਦੇ ਖੇਤਰ ਨਾਲ ਜੁੜਨ, ਵਿਸ਼ਵ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ ਸਕੂਲ ਖੋਲ੍ਹਣ ਅਤੇ ਮਾਣਮੱਤੀਆਂ ਤਰੱਕੀਆਂ ਹਾਸਲ ਕਰਨ ਨੂੰ ਖੂਬ ਸਲਾਹਿਆ।ਉਹਨਾਂ ਆਖਿਆ ਕਿ ਅਜਿਹੀਆਂ ਸ਼ਖਸੀਅਤਾਂ ਦੇ ਸਹਿਯੋਗ ਨਾਲ ਹੀ ਸਾਡਾ ਸਮਾਜ ਤੱਰਕੀ ਕਰ ਸਕਦਾ ਹੈ ਅਕੈਡਮੀ ਦੇ ਚੇਅਰਮੈਨ ਸ. ਜਗਬੀਰ ਸਿੰਘ ਨੇ ਦਰਸ਼ਕਾਂ ਨਾਲ ਰੂਬਰੂ ਹੁੰਦੇ ਹੋਏ ਉਹਨਾਂ ਦੁਆਰਾ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਤੇ ਵਿਦਿਆਰਥੀਆ ਦੇ ਮਾਂ ਬਾਪ ਨੂੰ ਭਰੋਸਾ ਦਵਾਇਆ ਕਿ ਉਹਨਾਂ ਨੇ ਆਪਣੇ ਜਿਗਰ ਦੇ ਟੁਕੜੇ ਜੇ ਉਹਨਾਂ ਨੂੰ ਸੌਪੇ ਹਨ ਤਾਂ ਉਹ ਹਰ ਖੇਤਰ ਵਿੱਚ ਉਹਨਾਂ ਨੂੰ ਯੋਗ ਅਗਵਾਈ ਦਿੰਦੇ ਰਹਿਣਗੇ।
ਇਸ ਮੌਕੇ ਖਾਸ ਮਹਿਮਾਨ ਦੇ ਤੌਰ ਸ. ਬਲਜੀਤ ਸਿੰਘ ਜਲਾਲ ੳਸਮਾ ਐਮ ਐਲ ਏ, ਸ. ਉਪਕਾਰ ਸਿੰਘ ਸੰਧੂ ਪ੍ਰਧਾਨ ਜਿਲਾ ਅਕਾਲੀ ਦਲ, ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿਗ ਕਮੇਟੀ ਮੈਮਬਰ ਸ਼੍ਰੌਮਨੀ ਕਮੇਟੀ, ਸ. ਜਸਵਿਦੰਰ ਸਿੰਘ ਐਡਵੌਕੇਟ, ਸ. ਕੂਲਜੀਤ ਸਿੰਘ ਸਿੰਘ ਬ੍ਰਦਰਸ , ਸ. ਅਮਰਜੀਤ ਸਿੰਘ ਬੰਡਾਲਾ ਮੈਮਬਰ  ਸ਼੍ਰੌਮਨੀ ਕਮੇਟੀ ਜੰਡਿਆਲਾ ਗੂਰੁ, ਸ਼੍ਰੀ. ਰਜੀਵ ਕੂਮਾਰ ਮ੍ਹਾਣਾ ਪ੍ਰਧਾਨ ਭਾਜਪਾ ਜੰਡਿਆਲਾ ਗੂਰੁ, ਸ. ਮਨਮੀਤ ਸਿੰਘ ਨਾਰੰਗ ਆਈ ਜੀ (ਆਈ ਬੀ)  ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਸਮੇਂ ਵੱਖ ਵੱਖ ਖੇਤਰਾਂ ਵਿੱਚ ਪੰਜਾਬ ਦਾ ਨਾਂ ਉੱਚਾ ਕਰਨ ਵਾਲੀਆਂ ਉੱਘੀਆਂ ਸ਼ਖਸੀਅਤਾਂ ਸ. ਬਲਬੀਰ ਸਿੰਘ ਉਲੰਪੀਅਨ (ਹਾਕੀ), ਸ. ਫੌਜਾ ਸਿੰਘ ਦੌੜਾਕ, ਤੇ ਸ. ਰਜਿੰਦਰ ਸਿੰਘ (ਦਰੋਣਾਚਾਰੀਆਂ ਅਤੇ ਅਰਜੁਨ ਐਵਾਰਡੀ) ਨੂੰ ਸਟਾਰ ਆਫ ਪੰਜਾਬ ਦੇ ਖਿਤਾਬ ਨਾਲ ਸਨਮਾਨਤ ਕੀਤਾ ਗਿਆ। ਮੁੱਖ ਮਹਿਮਾਨ ਡਾ. ਦਲਜੀਤ ਸਿੰਘ ਚੀਮਾ ਨੇ ਇੰਟਰਨੈਸ਼ਨਲ ਫਤਿਹ ਅਕੈਡਮੀ ਦਾ ਨਵਾਂ ਪ੍ਰੋਸਪੈਕਟਸ ਜਾਰੀ ਕੀਤਾ। ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਚੇਅਰਮੈਨ ਸ: ਜਗਬੀਰ ਸਿੰਘ ਨੇ ਆਏ ਮਹਿਮਨਾਂ ਦਾ ਧੰਨਵਾਦ ਕੀਤਾ ਅਤੇ ਇੰਟਰਨੈਸ਼ਨਲ ਫਤਿਹ ਅਕੈਡਮੀ ਦੀ  ਕਿੰਡਰਗਾਰਟਨ ਦੀ ਨਵੀ ਬ੍ਰਾਂਚ ਫਤਿਹ ਵਲਡ ਸਕੂਲ, ਅੰਮ੍ਰਿਤਸਰ  ਵਿਖੇ ਜਲਦ ਹੀ ਖੁਲਣ ਦੀ ਘੋਸ਼ਨਾ ਕੀਤੀ। ਸਮਾਗਮ ਦੇ ਅਖੀਰ ਵਿੱਚ ਲੱਕੀ ਡਰਾਅ ਕੱਢਿਆ ਗਿਆ ਤੇ ਜੇਤੂਆਂ ਨੂੰ 20 ਛੋਟੇ ਇਨਾਮ ਅਤੇ 42” ਲ਼ਓਧ ਠੜ ਇਨਾਮ ਤਕਸੀਮ ਕੀਤੇ ਗਏ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply