ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ) – ਆਪਣਾ ਪਰਿਵਾਰ ਸੇਵਾ ਸੁਸਾਇਟੀ ਅਕਾਲੀ ਕਲੌਨੀ ਗੁਰਨਾਮ ਨਗਰ ਸੁਲਤਾਨਵਿੰਡ ਰੋਡ ਵਲੋਂ ਮਾਘੀ ਦੇ ਪਵਿੱਤਰ
ਦਿਹਾੜੇ ‘ਗੰਨੇ ਦੇ ਰਸ ਦੀ ਖੀਰ’ ਅਤੇ ‘ਦਹੀ’ ਦਾ ਖੁੱਲਾ ਲੰਗਰ ਲਗਾਇਆ ਜਾਵੇਗਾ।ਸੁਸਾਇਟੀ ਦੇ ਪ੍ਰਧਾਨ ਮਨਜੀਤ ਸਿੰਘ ਕਾਲੇਕੇ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਅਤੇ ਕਲੋਨੀ ਵਾਸੀਆਂ ਦੇ ਸਹਿਯੋਗ ਨਾਲ ਖਾਲ ਵਾਲੇ ਬਜ਼ਾਰ ਵਿੱਚ ਇਹ ਵਰਤਾਇਆ ਜਾਵੇਗਾ।ਇਸ ਮੌਕੇ ਬਿਕਰਮਜੀਤ ਸਿੰਘ, ਜੋਗਿੰਦਰ ਸਿੰਘ, ਬਾਊ ਰਮਨ ਕੁਮਾਰ, ਅਵਤਾਰ ਸਿੰਘ ਤਾਰੀ, ਸੁਰਜੀਤ ਸਿੰਘ, ਅਵਤਾਰ ਸਿੰਘ ਫੌਜੀ, ਬਲਵਿੰਦਰ ਸਿੰਘ ਬਨਾਰਸ ਵਾਲੇ, ਮਨਜੀਤ ਸਿੰਘ ਠੇਕੇਦਾਰ, ਪ੍ਰਭਜੋਤ ਸਿੰਘ, ਅਸ਼ੋਕ ਕੁਮਾਰ, ਪਵਨ ਕੁਮਾਰ ਆਦਿ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media