Tuesday, March 3, 2026

ਯੂਨੀਵਰਸਿਟੀ ‘ਚ ਸ਼ੁਰੂ ਹੋਏ ਆਲ ਇੰਡੀਆ ਇੰਟਰ ਵਰਸਿਟੀ ਫੈਂਸਿੰਗ (ਇਸਤਰੀਆਂ/ਪੁਰਸ਼) ਚੈਪਿਅਨਸ਼ਿਪ ਮੁਕਾਬਲੇ

ਅੰਮ੍ਰਿਤਸਰ, 10 ਜਨਵਰੀ (ਖੁਰਮਣੀਆਂ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਵਿਖੇ ਆਲ ਇੰਡੀਆ ਇੰਟਰ ਵਰਸਿਟੀ ਫੈਂਸਿੰਗ (ਇਸਤਰੀਆਂ/ਪੁਰਸ਼) ਚੈਪਿਅਨਸ਼ਿਪ ਮੁਕਾਬਲੇ 2021-22 ਸ਼ੁੂਰ ਹੋ ਗਏ ਹਨ।ਬਹੁਮੰਤਵੀ ਇਨਡੋਰ ਸਟੇਡੀਅਮ ਵਿੱਚ ਚਾਰ ਦਿਨ ਤੱਕ ਦੇਸ਼ ਭਰ ਦੀਆਂ 112 ਯੂਨੀਵਰਸਿਟੀਆਂ ਦੇ ਖਿਡਾਰੀ ਆਪਣੀਆਂ ਤਲਵਾਰਾਂ ਦੇ ਜੌਹਰ ਵਿਖਾਉਣਗੇ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਫਿਜ਼ੀਕਲ ਐਜੂਕੇਸ਼ਨ (ਏ.ਟੀ) ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਨ੍ਹਾਂ ਰਾਸ਼ਟਰੀ ਖੇਡ ਮੁਕਾਬਲਿਆਂ ਲਈ ਯੂਨੀਵਰਸਿਟੀ ਵਲੋਂ ਪੰਜਾਬ ਸਰਕਾਰ ਦੀਆਂ ਕੋਵਿਡ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੂਰੇ ਪ੍ਰਬੰਧ ਕੀਤੇ ਹਨ।ਜਿਸ ਵਿਚ ਕੋਵਿਡ ਵੈਕਸੀਨ ਡਬਲ ਡੋਜ਼ ਸਰਟੀਫਿਕੇਟ, ਆਰ.ਟੀ.ਪੀ.ਸੀ.ਆਰ ਨੈਗਟਿਵ ਰਿਪੋਰਟ, ਤੇ ਮਾਸਕ ਜ਼ਰੂਰੀ ਆਦਿ ਹਦਾਇਤਾਂ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …