Tuesday, March 3, 2026

ਕਿਸਾਨੀ ਅਤੇ ਜਵਾਨੀ ਬਚਾਉਣ ਲਈ ਅਕਾਲੀ-ਬਸਪਾ ਦੀ ਸਰਕਾਰ ਜਰੂਰੀ – ਕਾਕੜਾ

ਮੀਂਹ ਨਾਲ ਤਬਾਹ ਹੋਈਆਂ ਫਸਲਾਂ ਦੇ ਮੁਆਵਜ਼ੇ ਦੀ ਕੀਤੀ ਮੰਗ

ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਸ਼ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸੰਗਰੂਰ ਅਤੇ ਮਾਲੇਰੋਕਟਲਾ ਦੇ ਕਿਸਾਨ ਵਿੰਗ ਦੀ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਧਾਨ ਜਥੇਦਾਰ ਹਰਵਿੰਦਰ ਸਿੰਘ ਕਾਕੜਾ ਦੀ ਅਗਵਾਈ ਵਿਚ ਸ਼ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਹੋਈ।ਜਿਸ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਹਰਵਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਹੁਣ ਸਾਰੀਆਂ ਪਾਰਟੀਆਂ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇਣਗੀਆਂ।ਪਰੰਤੂ ਆਪਾਂ ਨੇ ਕਿਸੇ ਵੀ ਪਾਰਟੀ ਦੇ ਲਾਲਚ ਵਿਚ ਨਹੀਂ ਆਉਣਾ ਚਾਹੀਦਾ।ਪੰਜਾਬ ਦਾ ਜੇਕਰ ਕੋਈ ਭਲਾ ਸੋਚਣ ਵਾਲੀ ਪਾਰਟੀ ਹੈ ਤਾਂ ਉਹ ਅਕਾਲੀ ਦਲ ਅਤੇ ਬਸਪਾ ਗੱਠਜੋੜ ਹੀ ਹੈ, ਇਸ ਲਈ ਪੂਰੇ ਪੰਜਾਬ ਦੇ ਨਾਲ ਨਾਲ ਜਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਵਿਚ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰਾਂ ਦੀ ਡਟ ਕੇ ਹਮਾਇਤ ਕੀਤੀ ਜਾਵੇ ਤਾਂ ਜੋ ਪੰਜਾਬ ਵਿਚ ਅਕਾਲੀ-ਬਸਪਾ ਦੀ ਸਰਕਾਰ ਬਣਾਈ ਜਾਵੇ ਸਕੇ।ਹਰਵਿੰਦਰ ਸਿੰਘ ਕਾਕੜਾ ਨੇ ਕਿਹਾ ਕਿ ਪਿਛਲੇ ਦਿਨੀਂ ਲਗਾਤਾਰ ਹੋਈ ਬਾਰਿਸ਼ ਕਾਰਨ ਕਿਸਾਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ।ਹਰਾ, ਚਾਰਾ, ਆਲੂ ਅਤੇ ਮਟਰਾਂ ਦੀਆਂ ਫਸਲਾਂ ਬਿਲਕੁੱਲ ਤਬਾਹ ਹੋ ਗਈਆਂ।ਇਕ ਪਹਿਲਾਂ ਹੀ ਕਿਸਾਨਾਂ ਨੂੰ ਖਾਦ ਨਾ ਮਿਲਣ ਕਾਰਨ ਕਣਕਾਂ ਅਤੇ ਹੋਰ ਫਸਲਾਂ ਦੀ ਬਿਜਾਈ ਬਹੁਤ ਮਹਿੰਗੀ ਪੈ ਗਈ ਅਤੇ ਫਸਲਾਂ ਦੀ ਬਿਜਾਈ ਆਮ ਸਮੇਂ ਤੋਂ ਜਿਆਦਾ ਦੇਰੀ ਨਾਲ ਕੀਤੀ ਗਈ।ਹੁਣ ਰਹਿੰਦੀ ਕਸਰ ਮੀਂਹ ਨੇ ਕੱਢ ਦਿੱਤੀ ਹੈ।ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਤਬਾਹ ਹੋਈਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ।
                   ਇਸ ਮੌਕੇ ਜਸਵਿੰਦਰ ਸਿੰਘ ਅਕੋਈ ਸੂਬਾ ਜਨਰਲ ਸਕੱਤਰ, ਸਵਰਨ ਸਿੰਘ ਦਫਤਰ ਸਕੱਤਰ, ਜੋਰਾ ਸਿੰਘ ਡੂਡੀਆਂ ਸੂਬਾ ਮੀਤ ਪ੍ਰਧਾਨ, ਰਜਿੰਦਰ ਸਿੰਘ ਮੁਨਸ਼ੀਵਾਲਾ ਸਰਕਲ ਪ੍ਰਧਾਨ ਨਦਾਮਪੁਰ, ਅਮਰਜੀਤ ਸਿੰਘ, ਦਿਲਬਾਗ ਸਿੰਘ ਆਲੋਅਰਖ, ਸੁਖਚੈਨ ਸਿੰਘ, ਭਰਪੂਰ ਸਿੰਘ ਫੱਗੂਵਾਲਾ, ਕਿੱਕੀ ਸੰਘਰੇੜੀ ਯੂਥ ਆਗੂ, ਬਲਵੀਰ ਸਿੰਘ ਸੰਘਰੇੜੀ ਸਰਪ੍ਰਸਤ ਕਿਸਾਨ ਵਿੰਗ, ਗੁਰਮੀਤ ਸਿੰਘ ਜੈਲਦਾਰ ਸ਼ਹਿਰੀ ਪ੍ਰਧਾਨ, ਇਸ਼ਵਿੰਦਰ ਸਿੰਘ ਲੌਂਗੋਵਾਲ, ਹਰਜੀਤ ਸਿੰਘ ਲੌਂਗੋਵਾਲ, ਬਰਖਾ ਸਿੰਘ ਮੁਨਸ਼ੀਵਾਲਾ, ਕ੍ਰਿਸ਼ਨ ਸਿੰਘ ਮੰਗਵਾਲ, ਪਰਮਜੀਤ ਸਿੰਘ ਸੁਨਾਮ, ਅਮਰਜੀਤ ਸਿੰਘ ਨਾਨਕਪੁਰਾ, ਬਲਵਿੰਦਰ ਸਿੰਘ ਵੀ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …