ਸੰਗਰੂਰ, 11 ਜਨਵਰੀ (ਜਗਸੀਰ ਲੌਂਗੋਵਾਲ) – ਗੌਰਮਿੰਟ ਪੈਨਸ਼ਨਰਜ਼਼ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਦੀ ਮਹੀਨਾਵਾਰ ਮੀਟਿੰਗ ਸੰਸਥਾ ਦੇ ਪ੍ਰਧਾਨ ਜੀਤ ਸਿੰਘ
ਢੀਂਡਸਾ ਦੀ ਪ੍ਰਧਾਨਗੀ ਹੇਠ ਹੋਈ।ਉਨ੍ਹਾਂ ਨਾਲ ਜਗਜੀਤ ਇੰਦਰ ਸਿੰਘ, ਸੱਜਣ ਸਿੰਘ ਪੂਨੀਆ, ਸੰਜੇ ਸ਼ਰਮਾ, ਸਵਾਮੀ ਇੰਜ: ਰਵਿੰਦਰ ਗੁਪਤਾ, ਭੁਪਿੰਦਰ ਸਿੰਘ ਜੱਸੀ, ਸ਼ੇਰ ਸਿੰਘ ਬਾਲੇਵਾਲ ਤੇ ਮੱਘਰ ਸਿੰਘ ਸੋਹੀ ਵੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ।ਜਨਵਰੀ ਮਹੀਨੇ ਵਿੱਚ ਜਨਮੇ ਪੈਨਸ਼ਨਰਾਂ ਦੇ ਜਨਮ ਦਿਨ ਮਨਾਏ ਗਏ ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਸਨਮਾਨਿਤ ਵੀ ਕੀਤਾ ਗਿਆ।ਦਰਸ਼ਨ ਸਿੰਘ ਨੌਰਥ ਨੇ ਸਟੇਜ਼ ਦੀ ਸਕੱਤਰ ਜਿੰਮੇਵਾਰੀ ਨਿਭਾਉਂਦਿਆਂ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਅਧਾਰ ‘ਤੇ ਮਿਤੀ 1-1-2016 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਨਰਾਂ ਨੂੰ ਆਪਸ਼ਨ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ।
ਵੱਖ-ਵੱਖ ਬੁਲਾਰਿਆਂ ਨੇ ਜਨਵਰੀ ਮਹੀਨੇ ਜਨਮੇ ਪੈਨਸ਼ਨਰਾਂ ਨੂੰ ਮੁਬਾਰਕਾਂ ਦਿੱਤੀਆਂ।ਸੰਜੇ ਸ਼ਰਮਾ ਪ੍ਰਧਾਨ, ਰੋਟਰੀ ਕਲੱਬ, ਸੰਗਰੂਰ ਰਾਇਲ, ਪਾਲਾ ਮੱਲ ਸਿੰਗਲਾ, ਪ੍ਰਧਾਨ ਸੀਨੀਅਰ ਸਿਟੀਜਨ ਭਲਾਈ ਸੰਸਥਾ ਸੰਗਰੂਰ, ਸੰਸਥਾ ਦੇ ਪ੍ਰਧਾਨ ਜੀਤ ਸਿੰਘ ਢੀਂਡਸਾ ਤੇ ਜਨਰਲ ਸਕੱਤਰ ਦਰਸ਼ਨ ਸਿੰਘ ਨੌਰਥ ਵਲੋਂ ਸਾਲ 2022 ਦਾ ਸੰਸਥਾ ਦਾ ਕੈਲੰਡਰ ਜਾਰੀ ਕੀਤਾ ਗਿਆ।ਸੰਸਥਾ ਦੇ ਪ੍ਰਧਾਨ ਜੀਤ ਸਿੰਘ ਢੀਂਡਸਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਬਕਾਇਆ ਮੰਗਾਂ ਤੁਰੰਤ ਮੰਨੀਆਂ ਜਾਣ ਵਰਨਾ ਰਾਜ ਕਰਦੀ ਪਾਰਟੀ ਨੂੰ ਆਉਂਦੀਆਂ ਚੋਣਾਂ ਵਿੱਚ ਖਮਿਆਜ਼ਾ ਭੁਗਤਣਾ ਪਵੇਗਾ ਤੇ ਸੰਸਥਾ ਦੇ ਸਰਪ੍ਰਸਤ ਸਵਾਮੀ ਰਵਿੰਦਰ ਗੁਪਤਾ ਨੇ ਕਰੋਨਾ ਦੇ ਵਧ ਰਹੇ ਪ੍ਰਭਾਵ ਕਾਰਨ ਸਾਰੇ ਮੈਂਬਰਾਂ ਨੂੰ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਗੁਰਦੀਪ ਸਿੰਘ ਮੰਗਵਾਲ, ਗੁਰਦੇਵ ਸਿੰਘ ਭੁੱਲਰ, ਗੁਰਿੰਦਰਪਾਲ ਸ਼ਰਮਾ, ਲਾਭ ਸਿੰਘ, ਓ.ਪੀ ਅਰੋੜਾ, ਮੰਗਤ ਰਾਜ, ਭੁਪਿੰਦਰਪਾਲ ਸ਼ਰਮਾ, ਕਮਾਂਡਰ ਨਿਹਾਲ ਸਿੰਘ, ਮਾਸਟਰ ਹਰੀਸ਼ ਚੰਦਰ, ਦਵਿੰਦਰ ਕੁਮਾਰ, ਸਤ ਪਾਲ ਸਿੰਗਲਾ, ਭਜਨ ਸਿੰਘ, ਗੁਰਚਰਨ ਸਿੰਘ ਭੱਠਲ, ਸੁਖਦੇਵ ਸਿੰਘ ਜੱਸੀ, ਭਾਈ ਹਰਦਿਆਲ ਸਿੰਘ ਤੇ ਮਦਨ ਗੋਪਾਲ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media