ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ) – ਇਲਾਕੇ ਵਿਚ ਚੰਗਾ ਰਸੂਖ ਰੱਖਦੇ ਪਿੰਡ ਸ਼ੇਰੋਂ ਨਾਮੀ ਮੀਨੇ ਕੇ ਪਰਿਵਾਰ ਨਾਲ ਸੰਬੰਧਤ ਐਡਵੋਕੇਟ ਹਰਪ੍ਰੀਤ
ਸਿੰਘਸਿੱਧੂ ਨੇ ਵਿਧਾਇਕ ਅਮਨ ਅਰੋੜਾ ਦੀ ਅਗਵਾਈ ‘ਚ ਭਰੋਸਾ ਪ੍ਰਗਟ ਕਰਦਿਆਂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਹੈ।ਐਡਵੋਕੇਟ ਸਿੱਧੂ ਨੇ ਦੱਸਿਆ ਕਿ ਰਵਾਇਤੀ ਪਾਰਟੀਆਂ ਨੇ ਦਹਾਕਿਆਂਬੱਧੀ ਰਾਜ ਕਰਨ ਦੇ ਬਾਵਜ਼ੂਦ ਵੀ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਨਹੀਂ ਦੇ ਸਕੀਆਂ।ਰਾਜਨੀਤੀ ’ਚ ਪਸਰੇ ਘੁੱਪ ਹਨੇਰੇ ਵਿੱਚ ਆਮ ਆਦਮੀ ਪਾਰਟੀ ਆਸ ਦੀ ਰੌਸ਼ਨ ਕਿਰਨ ਵਾਂਗ ਵਿਖਾਈ ਦੇ ਰਹੀ ਹੈ।ਅਮਨ ਅਰੋੜਾ ਨੇ ਐਡਵੋਕੇਟ ਸਿੱਧੂ ਅਤੇ ਉਨਾਂ ਦੇ ਸਾਥੀਆਂ ਡਾ. ਨੀਰਜ਼ ਸ਼ਰਮਾ, ਬਸੰਤ ਸਿੰਘ ਸਿੱਧੂ, ਜਗਤਾਰ ਸਿੰਘ ਮਾਨ ਅਤੇ ਸ਼ਗਨ ਦਾ ਆਪ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਨਮਾਨ ਕੀਤਾ।
ਇਸ ਮੌਕੇ ਮੁਖ਼ਤਿਆਰ ਸਿੰਘ ਸਿੱਧੂ, ਜਸ਼ ਸ਼ਰਮਾ, ਬਲਵਿੰਦਰ ਸਿੰਘ ਢਿੱਲੋਂ, ਚਿਤਵੰਤ ਸਿੰਘ, ਕੁਲਦੀਪ ਸਿੰਘ ਸਿੱਖ, ਰੈਂਟੂ ਸਿੰਘ, ਧੰਨਜੀਤ ਸ਼ਰਮਾ ਅਤੇ ਨਰੰਜਣ ਸਿੰਘ ਨੰਜੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media