Friday, August 28, 2026

ਮਹਿਲਾ ਅਗਰਵਾਲ ਸਭਾ ਵਲੋਂ ਲੋਹੜੀ ਅਤੇ ਮਕਰ ਸਕਰਾਂਤੀ ਸੰਬੰਧੀ ਸਮਾਗਮ

ਸੰਗਰੂਰ, 12 ਜਨਵਰੀ (ਜਗਸੀਰ ਲੌਂਗੋਵਾਲ) – ਭਾਰਤੀ ਸੱਭਿਅਤਾ ਦਾ ਪ੍ਰਤੀਕ ਅਤੇ ਸਰਦੀ ਦੇ ਤਿਉਹਾਰ ਲੋਹੜੀ ਅਤੇ ਮਕਰ ਸਕਰਾਂਤੀ ਦੇ ਸਬੰਧ ਵਿੱਚ ਮਹਿਲਾ ਅਗਰਵਾਲ ਸਭਾ ਰਜਿ: ਵਲੋਂ ਪ੍ਰਧਾਨ ਮੰਜ਼ੂ ਗਰਗ ਦੀ ਅਗਵਾਈ ਹੇਠ ਸਮਾਗਮ ਸਥਾਨਕ ਜੈਨ ਭਵਨ ਵਿੱਚ ਆਯੋਜਿਤ ਕੀਤਾ ਗਿਆ।ਜਿਸ ਵਿਚ ਪੰਜਾਬ ਮਹਿਲਾ ਅਗਰਵਾਲ ਸਭਾ ਦੀ ਪ੍ਰਧਾਨ ਅਤੇ ਸਾਬਕਾ ਨਗਰ ਕੌਂਸਲ ਰੇਵਾ ਛਾਹੜੀਆਂ ਅਤੇ ਜਨਰਲ ਸਕੱਤਰ ਮੰਜ਼ੂ ਅਗਰਵਾਲ ਅਤੇ ਰਿਧਿਮਾ ਗੁਪਤਾ ਨੇ ਖਾਸ ਤੌਰ ‘ਤੇ ਸ਼ਿਰਕਤ ਕੀਤੀ।ਰੇਵਾ ਛਾਹੜੀਆਂ ਨੇ ਇਸ ਸਮੇਂ ਕਿਹਾ ਕਿ ਸਾਡਾ ਦੇਸ਼ ਰੁੱਤਾਂ ਅਤੇ ਤਿਉਹਾਰਾਂ ਦਾ ਦੇਸ਼ ਹੈ।ਹਰ ਰੁੱਤ ਵਿੱਚ ਸਾਡੇ ਹਰ ਤਿਉਹਾਰ ਦਾ ਅਲੱਗ-ਅਲੱਗ ਮਹੱਤਵ ਹੈ।ਇਸ ਸਰਦ ਰੁੱਤ ਵਿਚ ਲੋਹੜੀ ਦੇ ਤਿਉਹਾਰ ਨੂੰ ਮਨਾ ਕੇ ਆਪਣੇ ਦੇਸ਼ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਨੂੰ ਹੋਰ ਮਜ਼ਬੂਤ ਬਣਾ ਰਹੇ ਹਾਂ।ਸਮਾਗਮ ਦੀ ਸ਼ੁਰੂਆਤ ਕੌਮੀ ਗੀਤ ਤੋਂ ਕਰਕੇ ਮਹਾਰਾਜਾ ਅਗਰਸੈਨ ਦੀ ਫੋਟੋ ਨੂੰ ਫੁੱਲ ਭੇਂਟ ਕਰਕੇ ਕੀਤੀ।ਸਭਾ ਦੀ ਪ੍ਰਧਾਨ ਮੰਜ਼ੂ ਗਰਗ ਨੇ ਸਭਾ ਵਿੱਚ ਆਏ ਸਾਰੇ ਮੈਂਬਰਾਂ ਦਾ ਸੁਆਗਤ ਕਦਿਆਂ ਕਿਹਾ ਕਿ ਉਨਾਂ ਦੀ ਸਭਾ ਵੱਧ-ਚੜ੍ਹ ਕੇ ਸੇਵਾ ਕਰ ਰਹੀ ਹੈ।ਦਸੰਬਰ ਮਹੀਨੇ ਵਿਚ ਸੈਂਕੜੇ ਹੀ ਲੋੜਮੰਦਾਂ ਲੋਕਾਂ ਨੂੰ ਗਰਮ ਕੱਪੜੇ ਵੰਡੇ ਗਏ ਅਤੇ ਨਵੇਂ ਸਾਲ ਦੇ ਸ਼ੁੁਰੂ ਵਿਚ 300 ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ ਗਈਆਂ ਅਤੇ ਅਗੇ ਵੀ ਇਸੇ ਤਰ੍ਹਾਂ ਸਮਾਜ ਸੇਵਾ ਦੇ ਕੰਮ ਕੀਤੇ ਜਾਣਗੇ।
                 ਇਸ ਸਮਾਗਮ ਵਿੱਚ 15 ਨੰਨ੍ਹੇ ਬੱਚਿਆਂ ਨੇ ਕਵਿਤਾ, ਡਾਂਸ, ਗਿੱਧਾ, ਭੰਗੜਾ, ਧਾਰਮਿਕ ਅਤੇ ਲੋਕ ਗੀਤ ਗਾ ਕੇ ਮਨ ਮੋਹ ਲਿਆ।ਇਨ੍ਹਾਂ ਬੱਚਿਆਂ ਨੂੰ ਸਭਾ ਵਲੋਂ ਸਨਮਾਨਿਤ ਕੀਤਾ ਗਿਆ।ਅਤੇ ਸਹੀ ਸਮੇਂ ‘ਤੇ ਪਹੁੰਚਣ ਵਾਲੀ ਮਹਿਲਾ ਮੈਂਬਰ ਸੀਮਾ ਰਾਣੀ ਨੂੰ ਤੋਹਫਾ ਵੀ ਦਿੱਤਾ ਗਿਆ।ਜਿਸ ਮੈਂਬਰ ਦੀ ਬੇਟੀ ਦੀ ਪਹਿਲੀ ਲੋਹੜੀ ਸੀ, ਉਸ ਨੂੰ ਵੀ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਸਭ ਨੇ ਗਿੱਧਾ ਪਾ ਕੇ ਅਤੇ ਲੋਹੜੀ ਬਾਲ ਕੇ ਖੂਬ ਮਨੋਰੰਜਨ ਕੀਤਾ।ਸਟੇਜ ਭੂਮੀਕਾ ਸਿੰਗਲਾ ਅਤੇ ਮੁਸਕਾਨ ਗੋਇਲ ਨੇ ਸੰਭਾਲੀ।
               ਇਸ ਮੌਕੇ ਹੈਪੀ ਜੈਨ, ਰੇਖਾ ਜਿੰਦਲ, ਮੰਜ਼ੂ ਸਿੰਗਲਾ, ਇੰਦਰਾ ਬਾਂਸਲ, ਰੁਚੀ ਗਰਗ, ਪ੍ਰੀਤੀ ਗੋਇਲ, ਕਵਿਤਾ ਸਿੰਗਲਾ, ਪੂਜਾ ਗੋਇਲ, ਸੁਮਨ ਸਿੰਗਲਾ, ਰੰਜੂ ਜੈਨ, ਦਰਸ਼ਨਾ ਦੇਵੀ, ਸੀਮਾ ਰਾਣੀ, ਸੁਰੇਸ਼ ਰਾਣੀ, ਪ੍ਰਵੀਨ ਰਾਣੀ, ਕੁਸਮ ਗਰਗ, ਪਿਯੰਕਾ ਗਰਗ, ਸੁਨੀਤਾ ਗੋਇਲ, ਨਿਰਮਲਾ ਮਿੱਤਲ, ਵਰਸ਼ਾ ਰਾਣੀ, ਰਜਨੀ ਗੋਇਲ, ਕ੍ਰਿਸ਼ਨਾ ਗੋਇਲ, ਰੇਨੂ ਬਾਲਾ, ਰਿਤੂ ਗੋਇਲ ਅਤੇ ਅੰਜ਼ੂ ਰਾਣੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ‘ਵਰਸਿਟੀ ਇਮਤਿਹਾਨਾਂ ‘ਚ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਆਫ਼ ਲਾਅ ਦੀਆਂ ਵਿਦਿਆਰਥਣਾਂ ਨੇ ਗੁਰੂ …