ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਲੋਕ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਲੜੇ ਗਏ ਇਤਿਹਾਸਕ ਕਿਸਾਨੀ ਅੰਦੋਲਨ
ਵਿੱਚ ਲਗਭਗ ਪੰਜਾਬ ਦੇ 750 ਤੋਂ ਵੱਧ ਲੋਕਾਂ ਨੇ ਸ਼ਹਾਦਤ ਦਿੱਤੀ ਹੈ।ਇਹ ਬਹੁਤ ਹੀ ਸ਼ਾਨਦਾਰ ਸਾਂਤਮਈ ਅਤੇ ਜਮਹੂਰੀ ਤਰੀਕੇ ਨਾਲ ਲੜਿਆ ਦੁਨੀਆਂ ਦਾ ਪਹਿਲਾ ਸੰਘਰਸ਼ ਹੈ। ਇਹਨਾਂ ਸ਼ਹੀਦਾਂ ਵਿਚੋਂ ਸੰਗਰੂਰ ਜਿਲ੍ਹੇ ਦੇ ਸ਼ਹੀਦਾਂ ਦੇ ਜੀਵਨ ਵੇਰਵੇ ਸੰਭਾਲਣ ਲਈ ਮਾਲਵਾ ਇਤਿਹਾਸ ਖੋਜ਼ ਕੇਂਦਰ ਵਲੋਂ ਛੇਤੀ ਹੀ ਇਕ ਕਿਤਾਬਚਾ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਕੇਂਦਰ ਦੇ ਸਕੱਤਰ ਬਲਬੀਰ ਲੌਂਗੋਵਾਲ ਨੇ ਪ੍ਰੈਸ ਬਿਆਨ ਰਾਹੀਂ ਦਿੱਤੀ।ਉਨ੍ਹਾਂ ਕਿਹਾ ਕਿ ਇਹ ਕਾਰਜ਼ ਸਫਲ ਹੋਣ ਤੇ ਕੇਂਦਰ ਵਲੋਂ ਲਾਗਲੇ ਜਿਲ੍ਹਿਆਂ ਬਾਰੇ ਵੀ ਆਪਣੀ ਸਮਰੱਥਾ ਅਨੁਸਾਰ ਯਤਨ ਕੀਤਾ ਜਾਵੇਗਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media