Sunday, February 22, 2026

“ਦਸਮ ਪਿਤਾ” ਧਾਰਮਿਕ ਗੀਤ ਨੂੰ ਜੀਤ ਜੋਗੀ ਨੇ ਦਿੱਤੀ ਆਵਾਜ਼

ਪ੍ਰੋਡਿਊਸਰ ਕਾਲਾ ਸ਼ਰਮਾ ਨੂੰ ਸਰੋਤਿਆਂ ਤੋਂ ਭਰਵੇਂ ਹੁੰਗਾਰੇ ਦੀ ਆਸ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਸਵੈਗ ਫਿਲਮ ਪ੍ਰੋਡਕਸ਼ਨ ਕੰਪਨੀ ਵਲੋਂ ਆਪਣਾ ਪਹਿਲਾ ਪ੍ਰੋਜੈਕਟ ਧਾਰਮਿਕ ਗੀਤ “ਦਸਮ ਪਿਤਾ” ਨਾਲ ਸ਼ੁਰੂ ਕੀਤਾ ਗਿਆ ਹੈ।ਜਿਸ ਦਾ ਗਾਇਕ ਉਚ ਕੋਟੀ ਤੇ ਸੁਰੀਲਾ ਗਾਇਕ ਜੀਤ ਜੋਗੀ ਹੈ ਤੇ ਲਿਖਿਆ ਹੈ ਅਜੀਮ ਸ਼ੇਖਰ ਨੇ, ਸੰਗੀਤ ਦਿੱਤਾ ਏ.ਬੀ ਨੇ ਅਤੇ ਇਸ ਨੂੰ ਪੇਸ਼ ਕੀਤਾ ਹੈ ਸਵੈਗ ਫਿਲਮ ਪ੍ਰੋਡਕਸ਼ਨ ਦੇ ਪ੍ਰੋਡਿਊਸਰ ਕਾਲਾ ਸ਼ਰਮਾ ਨੇ।ਇਸ ਗੀਤ ਦੇ ਪੋਸਟਰ ਦੀ ਘੁੰਡ ਚੁਕਾਈ ਦੀ ਰਸਮ ਏ.ਬੀ ਮਿਊਜ਼ਿਕ ਸਟੂਡੀਓ ਬਠਿੰਡਾ ਵਿਖੇ ਨਿਭਾਈ ਗਈ।ਪੋਸਟਰ ਨੂੰ ਰਲੀਜ਼ ਕਰਨ ਦੀ ਰਸਮ ਉਘੇ ਗਾਇਕ ਗੁਰਵਿੰਦਰ ਬਰਾੜ, ਗੋਰਾ ਚੱਕ ਵਾਲਾ, ਲਵਜੀਤ, ਪ੍ਰੋਡਿਊਸਰ ਕਾਲਾ ਸ਼ਰਮਾ ਤੇ ਮਨਦੀਪ ਲੱਕੀ ਨੇ ਨਿਭਾਈ।
                             ਗਾਇਕ ਗੁਰਵਿੰਦਰ ਬਰਾੜ, ਗੋਰਾ ਚੱਕ ਵਾਲਾ ਅਤੇ ਪ੍ਰੋਡਿਊਸਰ ਕਾਲਾ ਸ਼ਰਮਾ ਨੇ ਕਿਹਾ ਕਿ ਗਾਇਕ ਜੀਤ ਜੋਗੀ ਦੇ ਇਸ ਗੀਤ ਤੋਂ ਉਹਨਾਂ ਨੂੰ ਬਹੁਤ ਆਸਾਂ ਨੇ ਅਤੇ ਪੰਜਾਬੀ ਸੰਗੀਤ ਦੇ ਚਹੇਤਿਆਂ ਤੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲੇਗਾ।ਇਸ ਗੀਤ ਦੇ ਪੋਸਟਰ ਨੂੰ ਰਲੀਜ਼ ਕਰਨ ਤੇ ਉਘੇ ਲੇਖਕ ਅਤੇ ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਦੇ ਸਰਪ੍ਰਸਤ ਜਸਪਾਲ ਜੱਸੀ, ਪ੍ਰਧਾਨ ਅਮਰਜੀਤ ਜੀਤ, ਜਨਰਲ ਸਕੱਤਰ ਤਰਸੇਮ ਬਸ਼ਰ, ਮੁੱਖ ਸਲਾਹਕਾਰ ਮੋਹਨਜੀਤ ਸਿੰਘ ਪੁਰੀ, ਐਚ.ਆਰ ਦੇ ਐਮ.ਡੀ ਗੁਰਮੀਤ ਸਿੰਘ ਸਿੱਧੂ, ਡਾ. ਰਵਿੰਦਰ ਮਾਨ, ਸੁਰਿੰਦਰਪ੍ਰੀਤ ਘਣੀਆਂ, ਬਲਵੀਰ ਚੋਟੀਆਂ, ਗਾਇਕਾ ਹਰਸ਼ਰਨ ਕੌਰ ਰੋਜ਼, ਗਾਇਕਾ ਪਰਮਜੀਤ ਧੰਜਲ, ਗਾਇਕ ਸੁੱਖਾ ਗਿੱਲ, ਪੰਜਾਬੀ ਫਿਲਮਾਂ ਦੀ ਅਦਾਕਾਰਾ ਗਗਨ ਧਾਲੀਵਾਲ, ਜੈਸਮੀਨ ਬਰਨਾਲਾ ਅਤੇ ਸੁਰ ਸਾਗਰ ਕਲਾ ਮੰਚ ਦੇ ਸਮੂਹ ਮੈਂਬਰਾਂ ਨੇ ਗਾਇਕ ਜੀਤ ਜੋਗੀ ਤੇ ਪ੍ਰੋਡਿਊਸਰ ਕਾਲਾ ਸ਼ਰਮਾ ਨੂੰ ਮੁਬਾਰਕਬਾਦ ਦਿੰਦੇ ਹੋਏ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਣ ਦੀ ਆਸ ਵੀ ਜਤਾਈ ਹੈ।ਗਾਇਕ ਜੀਤ ਜੋਗੀ ਤੇ ਪ੍ਰੋਡਿਊਸਰ ਕਾਲਾ ਸ਼ਰਮਾ ਨੇ ਦੱਸਿਆ ਕਿ ਇਸ ਗੀਤ ਨੂੰ ਵੀ ਜਲਦ ਰਲੀਜ਼ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …