Tuesday, April 7, 2026

ਡਿਪਟੀ ਕਮਿਸ਼ਨਰ ਨੇ ਕੋਆਪ੍ਰੇਟਿਵ ਬੈਂਕ ਦਾ ਸਲਾਨਾ ਕੈਲੰਡਰ ਕੀਤਾ ਰਲੀਜ਼

ਅੰਮ੍ਰਿਤਸਰ, 16 ਜਨਵਰੀ (ਸੁਖਬੀਰ ਸਿੰਘ) – ਦੀ ਅੰਮਿ੍ਰਤਸਰ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ: ਦਾ ਗੁਰੂ ਸਾਹਿਬਾਨ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਧਾਰਮਿਕ ਅਸਥਾਨਾਂ ਨੂੰ ਦਰਸਾਉਂਦਾ ਸਾਲ 2022 ਦਾ ਕਲੰਡਰ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਰਲੀਜ਼ ਕੀਤਾ ਗਿਆ।ਉਹਨਾਂ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਬੈਂਕ ਦਾ ਇਹ ਉਪਰਾਲਾ ਜਿਥੇ ਆਮ ਲੋਕਾਂ ਨੂੰ ਆਪਣੇ ਸਮਾਜਿਕ ਅਤੇ ਧਾਰਮਿਕ ਵਿਰਸੇ ਪ੍ਰਤੀ ਜਾਗਰੂਕ ਕਰਨ ਵਿਚ ਸਹਾਈ ਹੋਵੇਗਾ, ਉਥੇ ਨਾਲ ਦੀ ਨਾਲ ਬੈਂਕ ਦੀਆਂ ਵੱਖ-ਵੱਖ ਸਕੀਮਾਂ ਨੂੰ ਆਮ ਜਨਤਾ ਤੱਕ ਸਹਿਜੇ ਹੀ ਪੁੱਜਦਾ ਕਰੇਗਾ।ਬੈਂਕ ਦੇ ਜ਼ਿਲਾ ਮੈਨੇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਬੈਂਕ ਮੁੱਢ ਕਦੀਮ ਤੋ ਹੀ ਪੇਂਡੂ ਖਾਸਕਰ ਕਿਰਸਾਨੀ ਦੀ ਕਾਇਆ ਕਲਪ ਕਰਨ ਲਈ ਜੱਦੋਜਹਿਦ ਕਰਦਾ ਆਇਆ ਹੈ।ਉਹਨਾਂ ਦੱਸਿਆ ਕਿ ਇਹੋ ਹੀ ਇਕ ਅਜਿਹਾ ਨਿਵੇਕਲਾ ਬੈਂਕ ਹੈ, ਜੋ ਬਿਨਾਂ ਜ਼ਮੀਨ ਰਹਿਣ ਕੀਤਿਆਂ ਜ਼ਿਲੇ ਦੇ ਕਰੀਬ ਪੰਜਾਹ ਹਜ਼ਾਰ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ 450 ਕਰੋੜ ਦੇ ਕਰੀਬ ਫਸਲੀ ਕਰਜ਼ਾ ਜਾਰੀ ਕਰ ਰਿਹਾ ਹੈ।ਕਰੋਨਾ ਮਹਾਂਮਾਰੀ ਦੇ ਚਲਦਿਆਂ ਜ਼ਿਲੇ ਦੀ ਆਮ ਜਨਤਾ ਨੂੰ ਵਿੱਤੀ ਹੁਲਾਰਾ ਦੇਣ ਲਈ ਬੈਂਕ ਵੱਲੋਂ ਆਪਣੇ ਕਰਜ਼ੇ ਦੇ ਵਿਆਜ ਦਰਾਂ ਵਿਚ ਭਾਰੀ ਛੋਟ ਦਿੱਤੀ ਜਾ ਰਹੀ ਹੈ।ਸਾਲ 2017 ਤੋ ਪਹਿਲਾਂ ਡਿਫਾਲਟਰ ਹੋਏ ਕਰਜ਼ਦਾਰਾਂ ਲਈ ਇਕ ਬਹੁਤ ਹੀ ਲਾਹੇਵੰਦ ਡੈਬਟ ਸੈਟਲਮੈਂਟ ਸਕੀਮ ਦੀ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਵੱੋਂ ਜਾਰੀ ਕੀਤੀ ਗਈ ਹੈ।ਜਿਸ ਤਹਿਤ ਐਨ.ਪੀ.ਏ ਹੋ ਚੁੱਕੇ ਕਰਜ਼ਦਾਰ ਆਪਣੀਆਂ ਨੇੜਲੀਆਂ ਸਭਾਵਾਂ ਨਾਲ ਰਾਬਤਾ ਸਾਧ ਕੇ ਇਸ ਸਕੀਮ ਦਾ ਫਾਇਦਾ ਲੈ ਸਕਦੇ ਹਨ।
                 ਬੈਂਕ ਦੇ ਮੈਨੇਜਿੰਗ ਡਾਇਰੈਕਟਰ ਨਵਪ੍ਰੀਤ ਸਿੰਘ ਵਲੋਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਹੋਰ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਬੈਂਕ ਸਰਕਾਰ ਵਲੋਂ ਜਾਰੀ ਲੋਕ ਭਲਾਈ ਸਕੀਮਾਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਹਮੇਸ਼ਾਂ ਤੱਤਪਰ ਰਹੇਗਾ।
               ਇਸ ਮੌਕੇ ਹਰਪਾਲ ਸਿੰਘ ਪ੍ਰਧਾਨ ਦੀ ਅੰਮ੍ਰਿਤਸਰ ਸੈਂਟਰਲ ਕੋਆਪ੍ਰੇਟਿਵ ਇੰਪਲਾਈਜ਼ ਯੂਨੀਅਨ, ਹਰਜਿੰਦਰ ਸਿੰਘ ਬਾਜਵਾ ਜਨਰਲ ਸਕੱਤਰ, ਸੁਖਪਾਲ ਸਿੰਘ ਸੋਹੀ, ਰਕੇਸ਼ ਕਨੋਜੀਆ ਮੈਨੇਜਰ, ਗੁਰਿੰਦਰ ਸਿੰਘ ਸੰਧੂ ਮੈਨੇਜਰ, ਹਰਿੰਦਰ ਸਿੰਘ ਭਾਟੀਆ, ਗੁਰਪ੍ਰੀਤ ਸਿੰਘ ਸੀਨੀਅਰ ਮੈਨੇਜਰ, ਮੈਡਮ ਹਰਪ੍ਰੀਤ ਕੌਰ ਸੀਨੀਅਰ ਮੈਨੇਜਰ, ਪਲਵਿੰਦਰ ਸਿੰਘ ਬੱਲ, ਜਸਕਰਨ ਸਿੰਘ, ਰਣਬੀਰ ਸਿੰਘ ਢੋਟਾ, ਅਬਜਿੰਦਰ ਸਿੰਘ ਸੰਧੂ, ਗੁਰਿੰਦਰਪਾਲ ਸਿੰਘ ਰਾਜੂ, ਮੈਡਮ ਅਮਨਦੀਪ ਕੌਰ ਅਤੇ ਮੈਡਮ ਆਂਚਲ ਮੈਣੀ ਆਦਿ ਹਾਜ਼ਰ ਸਨ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …