Tuesday, March 3, 2026

ਕੇਂਦਰ ਸਰਕਾਰ ਵਲੋਂ 2021-22 ਦਾ ਪੋਸਟ ਮੈਟ੍ਰਿਕ ਦਾ 60% ਹਿੱਸਾ ਜਾਰੀ ਕਰਨ `ਤੇ ਕੀਤਾ ਧੰਨਵਾਦ

ਜੈਕ ਨੇ ਪੰਜਾਬ ਸਰਕਾਰ ਨੂੰ 40% ਹਿੱਸਾ ਜਾਰੀ ਕਰਨ ਦੀ ਕੀਤੀ ਮੰਗ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਜੈਕ ਨੇ ਕੇਂਦਰ ਸਰਕਾਰ ਦਾ 2021-2022 ਦੇ ਵਿਦਿਆਰਥੀਆਂ ਦੀ ਆਪਣੀ ਬਣਦੀ ਪੋਸਟ ਮੈਟਰਿਕ ਸਕਾਲਰਸ਼ਿਪ ਦੀ ਰਾਸ਼ੀ ਦੇਣ ‘ਤੇ ਧੰਨਵਾਦ ਕੀਤਾ ਹੈ।ਇਸ ਦੇ ਨਾਲ ਹੀ ਉਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਜ ਸਰਕਾਰ ਆਪਣਾ ਬਣਦਾ 40% ਹਿੱਸਾ ਵੀ ਵਿਦਿਆਰਥੀਆਂ ਨੂੰ ਤੁਰੰਤ ਜਾਰੀ ਕਰਨ ਤਾਂ ਜੋ ਉਹ ਕਾਲਜਾਂ ਵਿਚ ਆਪਣੀਆਂ ਫੀਸਾਂ ਜਮ੍ਹਾਂ ਕਰਵਾ ਸਕਣ।
                  ਜੈਕ ਦੇ ਕੋ-ਚੇਅਰਮੈਨ ਡਾ: ਅੰਸ਼ੂ ਕਟਾਰੀਆ ਨੇ ਪ੍ਰੈਸ ਨੂੰ ਜਾਰੀ ਬਿਆਨ ‘ਚ ਦੱਸਿਆ ਹੈ ਕਿ 2017-2018, 2018-2019 ਅਤੇ 2019-2020 ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ 1850 ਕਰੋੜ ਰੁਪਏ ਦੀ ਰਾਸ਼ੀ ਅਜੇ ਵੀ ਬਕਾਇਆ ਹੈ, ਜਿਸ ਕਾਰਨ ਕਾਲਜਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੇ ਰਿਹਾ ਹੈ।ਉਨਾਂ ਮੰਗ ਕੀਤੀ ਹੈ ਕਿ ਮੰਤਰੀ ਮੰਡਲ ਦੁਆਰਾ ਇਹਨਾ ਤਿੰਨ ਸਾਲਾਂ ਲਈ ਪਾਸ 1850 ਕਰੋੜ ਰੁਪਏ ਦੀ ਰਕਮ ਵਿੱਚੋ ਰਾਜ ਸਰਕਾਰ ਨੂੰ ਵੀ ਆਪਣੇ ਵਚਨ ਅਨੁਸਾਰ 40% ਹਿੱਸੇ ਦੀ ਅਦਾਇਗੀ ਕਰਨੀ ਚਾਹੀਦੀ ਹੈ, ਤਾਂ ਜੋ ਕਾਲਜਾਂ ਨੂੰ ਵਿੱਤੀ ਸੰਕਟ ਤੋਂ ਰਾਹਤ ਮਿਲ ਸਕੇ।
                   ਇਸ ਮੀਟਿੰਗ ਵਿੱਚ ਸਤਨਾਮ ਸਿੰਘ ਸੰਧੂ ਚੀਫ ਪੈਟਰਨ ਜੈਕ, ਮਨਜੀਤ ਸਿੰਘ ਸਰਪ੍ਰਸਤ, ਜਗਜੀਤ ਸਿੰਘ ਪ੍ਰਧਾਨ, ਡਾ. ਗੁਰਮੀਤ ਸਿੰਘ ਧਾਲੀਵਾਲ ਚੇਅਰਮੈਨ, ਨਿਰਮਲ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਨੀਕ ਸਿੰਘ ਮੀਤ ਪ੍ਰਧਾਨ, ਡਾ. ਸਤਵਿੰਦਰ ਸੰਧੂ ਵਾਈਸ ਪ੍ਰੈਜ਼ੀਡੈਂਟ, ਸ੍ਰੀ ਵਿਪਨ ਸ਼ਰਮਾ ਉਪ ਪ੍ਰਧਾਨ, ਸੁਖਮੰਦਰ ਸਿੰਘ ਚੱਠਾ ਜਨਰਲ ਸਕੱਤਰ ਸਿਮਾਂਸ਼ੂ ਗੁਪਤਾ ਵਿੱਤ ਸਕੱਤਰ, ਅਤੇ ਰਜਿੰਦਰ ਸਿੰਘ ਧਨੋਆ ਸਕੱਤਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …