Saturday, April 11, 2026

ਪੰਜਾਬ-ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਨੇ ਆਮ ਆਦਮੀ ਪਾਰਟੀ ਨੂੰ ਕੀਤੇ ਸਵਾਲ

ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਦੇ ਮਸਲੇ ਚੋਣ ਮਨੋਰਥ ਪੱਤਰ ‘ਚ ਸ਼ਾਮਲ ਕਰਨ ਦੀ ਮੰਗ

ਸੰਗਰੂਰ, 21 ਜਨਵਰੀ (ਜਗਸੀਰ ਲੌਂਗੋਵਾਲ) – ਪੰਜਾਬ-ਯੂ.ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਤਹਿਤ ਅੱਜ ਸੰਗਰੂਰ ਵਿਖੇ ਮੁਲਾਜ਼ਮ ਆਗੂ ਰਣਜੀਤ ਰਾਣਵਾਂ, ਹਰਦੀਪ ਟੋਡਰਪੁਰ, ਕਰਮਜੀਤ ਬੀਹਲਾ ਅਤੇ ਕੁਲਬੀਰ ਮੋਗਾ ਦੀ ਅਗਵਾਈ ਵਿੱਚ ਇਕੱਠੇ ਹੋਏ ਮੁਲਾਜਮਾਂ ਤੇ ਪੈਨਸ਼ਨਰ ਆਗੂਆਂ ਦੇ ਵਫ਼ਦ ਨੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਰਹੇ ਹਰਪਾਲ ਸਿੰਘ ਚੀਮਾਂ ਨੂੰ ਆਪਣੀਆਂ ਮੰਗਾਂ ਸੰਬੰਧੀ ਸਵਾਲ ਕਰਦਿਆਂ ਚੋਣ ਮਨੋਰਥ ਵਿੱਚ ਸ਼ਾਮਲ ਕਰਨ ਲਈ ਮੈਮੋਰੰਡਮ ਦਿੱਤਾ ਗਿਆ।
                    ਸਾਂਝੇ ਫਰੰਟ ਵਲੋਂ ਸਵਾਲ ਕੀਤਾ ਗਿਆ ਕਿ ਕੀ ਤੁਹਾਡੀ ਸਰਕਾਰ ਆਉਣ ‘ਤੇ ਪੰਜਾਬ ਦੇ ਵਿਧਾਇਕਾਂ ਤੇ ਇੱਕ ਤਨਖਾਹ ਇੱਕ ਪੈਨਸ਼ਨ ਲਾਗੂ ਕੀਤੀ ਜਾਵੇਗੀ ਅਤੇ ਅਨੇਕਾਂ ਪੈਨਸ਼ਨਾਂ ਲੈ ਰਹੇ ਵਿਧਾਇਕਾਂ ਦੀਆਂ ਵਾਧੂ ਪੈਨਸ਼ਨਾਂ ਬੰਦ ਕੀਤੀਆਂ ਜਾਣਗੀਆਂ ? ਕੀ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਸਰਕਾਰ ਬਣਨ ‘ਤੇ ਪਹਿਲ ਦੇ ਆਧਾਰ ‘ਤੇ ਪੱਕੇ ਕੀਤੇ ਜਾਣਗੇ।ਕੀ ਮਾਣ ਭੱਤਾ/ ਇਨਸੈਨਟਿਵ ਵਰਕਰਾਂ ਨੂੰ ਘੱਟੋ-ਘੱਟ ਤਨਖਾਹ ਸਕੇਲ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।ਕੀ 01-01-2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ, ਕੀ ਤਨਖਾਹ ਕਮਿਸ਼ਨ ਵਿੱਚ ਵੱਡੇ ਪੱਧਰ ‘ਤੇ ਰਹਿ ਗਈਆਂ ਤਰੁੱਟੀਆਂ ਨੂੰ ਦੂਰ ਕੀਤਾ ਜਾਵੇਗਾ, ਕੀ 2011 ਵਿੱਚ ਮੁਲਾਜ਼ਮਾਂ ਦੀ ਤੋੜੀ ਗਏ ਤਨਖਾਹ ਪੈਰਿਟੀ ਮੁੜ ਬਹਾਲ ਕੀਤੀ ਜਾਵੇਗੀ, ਕੀ ਪੇਂਡੂ ਤੇ ਬਾਰਡਰ ਏਰੀਆ ਸਮੇਤ ਮੁਲਾਜ਼ਮਾਂ ਦੇ ਬੰਦ ਕੀਤੇ ਭੱਤਿਆਂ ਨੂੰ ਬਹਾਲ ਕੀਤਾ ਜਾਵੇਗਾ, ਕੀ ਪਰਖ ਕਾਲ ਸੰਬੰਧੀ ਜਾਰੀ ਕੀਤੇ ਗਏ 15-01-2015 ਦੇ ਮੁਲਾਜ਼ਮ ਵਿਰੋਧੀ ਪੱਤਰ ਨੂੰ ਰੱਦ ਕੀਤਾ ਜਾਵੇਗਾ, ਕੀ ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਕੀਤੇ ਜਾਣਗੇ ।
                 ਇਹਨਾਂ ਸਵਾਲਾਂ ਦੇ ਜਵਾਬ ਵਿੱਚ ਸੰਬੋਧਨ ਕਰਦੇ ਹੋਏ. ਹਰਪਾਲ ਸਿੰਘ ਚੀਮਾਂ ਨੇ ਇਕੱਠੇ ਹੋਏ ਮੁਲਾਜ਼ਮ ਆਗੂਆਂ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਤੁਹਾਡੀਆਂ ਉਪਰੋਕਤ ਮੰਗਾਂ ਨੂੰ ਪਾਰਟੀ ਦੇ ਚੋਣ ਮਨੋਰਥ ਪੱਤਰ ਸ਼ਾਮਲ ਕੀਤਾ ਜਾਵੇਗਾ ਅਤੇ ਸਰਕਾਰ ਬਣਨ ਤੇ ਇਹਨਾਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।
                    ਇਸ ਮੌਕੇ ਸੁਖਦੇਵ ਸਿੰਘ ਚੰਗਾਲੀਵਾਲਾ, ਗੁਰਮੀਤ ਸੁਖਪੁਰ, ਮੇਘ ਰਾਜ, ਮਾਲਵਿੰਦਰ ਸਿੰਘ, ਫਕੀਰ ਸਿੰਘ ਟਿੱਬਾ, ਅਨਿਲ ਕੁਮਾਰ, ਮੇਲਾ ਸਿੰਘ ਪੂਨਾਵਾਲ, ਜੀਤ ਸਿੰਘ ਬੰਗਾ, ਚਮਕੌਰ ਮਹਿਲਾਂ, ਸੀਸ਼ਨ ਕੁਮਾਰ, ਗੁਰਦੀਪ ਸਿੰਘ, ਮਹਿਮਾ ਸਿੰਘ, ਬਲਵੀਰ ਚੰਦ ਲੋੰਗੋਵਾਲ, ਅਤਿੰਦਰ ਘੱਗਾ ਅਤੇ ਵੱਡੀ ਗਿਣਤੀ ਵਿੱਚ ਹੋਰ ਮੁਲਾਜ਼ਮ ਆਗੂ ਮੌਜ਼ੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …