ਅੰਮ੍ਰਿਤਸਰ, 23 ਜਨਵਰੀ (ਸੁਖਬੀਰ ਸਿੰਘ) – ਕੋਰੋਨਾ ਮਹਾਮਾਰੀ ਆਪਣੇ ਤੀਸਰੇ ਸਾਲ ‘ਚ ਪਹੁੰਚ ਗਈ।ਅਜਿਹੇ ਵਿੱਚ ਕੋਰੋਨਾ ਮਹਾਮਾਰੀ ਨਾਲ ਲੜਣ ਲਈ ਕੋਵਿਡ
ਵੈਕਸੀਨੇਸ਼ਨ ਹੀ ਇਕ ਮਾਤਰ ਉਪਾਅ ਹੈ।ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਮਾਨਾਂਵਾਲਾ ਡਾ. ਸੁਮੀਤ ਸਿੰਘ ਕਿਹਾ ਹੈ ਕਿ ਪਿਛਲੇ ਸਾਲ 16 ਜਨਵਰੀ ਤੋਂ ਸ਼ੁਰੂ ਕੀਤੀ ਗਈ ਇਸ ਵੈਕਸੀਨੇਸ਼ਨ ਮੁਹਿੰਮ ਦੌਰਾਨ ਹੁਣ ਤੱਕ ਪ੍ਰਾਪਤ ਸਰਕਾਰੀ ਅੰਕੜੇ ਮੁਤਾਬਿਕ ਯੋਗ ਲਾਭਪਾਤਰੀਆਂ ਵਿਚੋਂ ਕੇਵਲ 86 ਫੀਸਦ ਲੋਕਾਂ ਨੇ ਆਪਣੀ ਪਹਿਲੀ ਡੋਜ਼ ਅਤੇ ਸਿਰਫ਼ 50 ਫੀਸਦੀ ਅਬਾਦੀ ਨੇ ਆਪਣੀ ਪਹਿਲੀ ਤੇ ਦੂਸਰੀ ਡੋਜ਼ ਲਗਵਾਈ ਹੈ।ਹੁਣ ਲਗਾਤਾਰ ਕੋਵਿਡ ਕੇਸਾਂ ਦੀ ਮੁੜ ਵਧਦੀ ਗਿਣਤੀ ਦੇ ਚੱਲਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਮੁੜ ਕੋਵਿਡ ਵੈਕਸੀਨੇਸ਼ਨ ਵਧਾਉਣ ਲਈ ਲਗਤਾਰ ਬਿਨਾ ਕਿਸੇ ਛੁੱਟੀ ਦੇ ਲਗਾਤਾਰ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।ਲੋਕਾਂ ਨੂੰ ਆਪਣੀ ਦੂਸਰੀ ਡੋਜ਼ ਅਤੇ ਜਿੰਨਾਂ ਸੀਨੀਅਰ ਸਿਟੀਜ਼ਨਾਂ ਨੂੰ ਕੋਵਿਡ ਟੀਕੇ ਦੀ ਦੂਸਰੀ ਡੋਜ਼ ਲਗਵਾਉਣ ਦੇ 9 ਮਹੀਨੇ ਹੋ ਚੁੱਕੇ ਹਨ, ਉਨਾਂ ਨੂੰ ਬੂਸਟਰ ਡੋਜ਼ ਲਗਵਾਉਣ ਲਈ ਉਤਸ਼ਾਹਿਤ ਕਰ ਰਹੀ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਵਲੋਂ ਹੁਣ 154000 ਤੋਂ ਵੱਧ ਲੋਕਾਂ ਨੂੰ ਕੋਵਿਡ ਵੈਕਸੀਨ ਬਿਲਕੁੱਲ ਸੁਰੱਖਿਅਤ ਤਰੀਕੇ ਨਾਲ ਲਗਾਈ ਜਾ ਚੁੱਕੀ ਹੈ।ਰੋਜ਼ਾਨਾ ਬਿਨਾ ਕਿਸੇ ਛੁੱਟੀ ਤੋਂ ਐਤਵਾਰ ਵਾਲੇ ਦਿਨ ਵੀ ਸੀ.ਐਚ.ਸੀ ਮਾਨਾਂਵਾਲਾ ਦੇ 21 ਸਿਹਤ ਕੇਂਦਰਾਂ ਦੇ ਵੱਖ ਵੱਖ ਪਿੰਡ ਵਿਚ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ।ਸਿਹਤ ਵਿਭਾਗ ਵਲੋਂ 15-18 ਸਾਲ ਤੱਕ ਦੇ ਸਕੂਲੀ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਸੈਸ਼ਨਾਂ ਰਾਹੀਂ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ।
ਇਸ ਮੌਕੇ ਨੋਡਲ ਅਫਸਰ ਡਾ. ਸ਼ੁਭਪ੍ਰੀਤ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਸੌਰਵ ਸ਼ਰਮਾ, ਐਲ.ਐਚ.ਵੀ ਕੁਲਵਿੰਦਰ ਕੌਰ, ਐਸ.ਐਮ.ਆਈ ਪ੍ਰਿਤਪਾਲ ਸਿੰਘ, ਪ੍ਰਿੰਸ ਹੈਲਥ ਵਰਕਰ, ਗੁਪ੍ਰੀਤ ਕੌਰ ਅਤੇ ਮੁਕੇਸ਼ ਕੁਮਾਰ ਸਾਹਿਤ ਬਲਾਕ ਦੇ ਸਮੂਹ ਸਟਾਫ ਮੈਂਬਰ ਮੌਜ਼ੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media