Monday, June 15, 2026

ਐਡਵੋਕੇਟ ਗੁਰਬਿੰਦਰ ਚੀਮਾ ਪੰਜਾਬ ਲੋਕ ਕਾਂਗਰਸ ਲੀਗਲ ਸੈਲ ਚੇਅਰਮੈਨ ਨਿਯੁੱਕਤ

ਧਾਂਦਲੀ, ਸ਼ੁਭਮ ਉਪ ਚੇਅਰਮੈਨ ਅਤੇ ਝਿੰਜਰ ਬਣੇ ਜਨਰਲ ਸੈਕਟਰੀ

ਸੰਗਰੂਰ, 28 ਜਨਵਰੀ (ਜਗਸੀਰ ਲੌਂਗੋਵਾਲ) – ਪੰਜਾਬ ਲੋਕ ਕਾਂਗਰਸ ਦੇ ਕਾਨੂੰਨੀ ਵਿੰਗ ਚੇਅਰਮੈਨ ਸੰਦੀਪ ਗੋਰਸੀ ਵਲੋਂ ਸੰਗਰੂਰ ਬਾਰ ਅੇਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਰਵਿੰਦਰ ਸਿੰਘ ਚੀਮਾ ਨੂੰ ਪਾਰਟੀ ਦਾ ਸੰਗਰੂਰ ਜਿਲ੍ਹਾ ਕਨੂੰਨੀ ਵਿੰਗ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ।ਚੀਮਾ ਦੇ ਨਾਲ ਹੀ ਸ਼ੁਭਮ ਗਰਗ ਅਤੇ ਇੰਦਰਪਾਲ ਸਿੰਘ ਧਾਂਦਲੀ ਨੂੰ ਉਪ ਚੇਅਰਮੈਨ ਅਤੇ ਗੁਰਮੀਤ ਸਿੰਘ ਸੰਗਰੂਰ ਜਿਲ੍ਹਾ ਜਨਰਲ ਸਕੱਤਰ ਥਾਪਿਆ ਹੈ।ਚੀਮਾ ਨੇ ਪ੍ਰੈਸ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾਂ ਤਿਆਰ ਹਨ ਅਤੇ ਜਲਦੀ ਹੀ ਜਿਲ੍ਹੇ ਦੇ ਰਹਿੰਦੇ ਅਹੁੱਦੇਦਾਰ ਅਤੇ ਬਲਾਕਾਂ ਦੀਆਂ ਟੀਮਾਂ ਦਾ ਗਠਨ ਕਰਕੇ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਵੱਡੀ ਜਿੱਤ ਦਿਵਾਉਣਗੇ।
                ਇਸ ਮੌਕੇ ਗੁਰਵਿੰਦਰ ਸਿੰਘ ਚੀਮਾ ਦੀ ਲੀਗਲ ਟੀਮ ਤੋਂ ਇਲਾਵਾ ਗੁਰਪ੍ਰੀਤ ਸਿੰਘ ਨੰਦਪੁਰੀ, ਦਲਜੀਤ ਸੇਖੋਂ, ਗੁਰਿੰਦਰ ਪ੍ਰੀਤ ਖੇੜੀ, ਗੁਰਤੇਜ ਗਰੇਵਾਲ, ਗੁਰਪ੍ਰੀਤ ਚੱਠਾ, ਸੁਖਦੀਪ ਬਾਜਵਾ, ਕਰਨ, ਗੈਰੀ ਤੇ ਹੋਰ ਪਤਵੰਤੇ ਹਾਜ਼ਰ ਸਨ।

  

Check Also

ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …