Saturday, July 25, 2026

ਸਤਨਾਮ ਸਿੰਘ ਦਮਦਮੀ ਨੂੰ ਆਲ ਇੰਡੀਆ ਕਸ਼ੱਤਰੀਆ (ਟਾਂਕ) ਪ੍ਰਤੀਨਿਧੀ ਸਭਾ ਦਾ ਚੁਣਿਆ ਪ੍ਰਧਾਨ

ਸੰਗਰੂਰ, 31 ਜਨਵਰੀ (ਜਗਸੀਰ ਲੌਂਗੋਵਾਲ) – ਆਲ ਇੰਡੀਆ ਕਸ਼ੱਤਰੀ (ਟਾਂਕ) ਪ੍ਰਤੀਨਿਧੀ ਸਭਾ ਦੇ ਚੋਣ ਬੋਰਡ ਅਤੇ ਚੇਅਰਮੈਨ ਕੌਰ ਸਿੰਘ ਉੱਪਲੀ ਵਲੋਂ ਗੁਰਦੁਆਰਾ ਭਗਤ ਨਾਮਦੇਵ ਜੀ ਬਰਨਾਲਾ ਵਿਖੇ ਚੋਣ ਕਰਵਾਉਣ ਦੀ ਪ੍ਰਕਿਰਿਆ ਦੌਰਾਨ ਸਰਬਸੰਮਤੀ ਨਾਲ ਸਤਨਾਮ ਸਿੰਘ ਜੱਸਲ ਦਮਦਮੀ ਸੰਗਰੂਰ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਉਨਾਂ ਨੁੰ ਆਪਣੀ ਟੀਮ ਚੁਣਨ ਦੇ ਅਧਿਕਾਰ ਦਿੱਤੇ ਗਏ।ਇਸ ਸਮੇਂ ਕੇਵਲ ਸਿੰਘ ਵੀਨਸ ਦੀ ਭੂਮਿਕਾ ਅਹਿਮ ਰਹੀ, ਜਦਕਿ ਚੇਅਰਮੈਨ ਕੌਰ ਸਿੰਘ ਉੱਪਲੀ ਨੇ ਨਿਰਪੱਖ ਰੋਲ ਅਦਾ ਕੀਤਾ।ਸਾਬਕਾ ਪ੍ਰਧਾਨ ਨਿਰੰਜਨ ਸਿੰਘ ਰੱਖੜਾ ਨੂੰ ਸਰਪ੍ਰਸਤ ਬਣਾਇਆ ਗਿਆ।ਪ੍ਰਧਾਨਗੀ ਦੇ ਉਮੀਦਵਾਰ ਬਲਵਿੰਦਰ ਸਿੰਘ ਚੌਹਾਨ ਨੇ ਦੋਵੇਂ ਅਹੁੱਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਆਪਣੇ ਵਲੋਂ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ।
               ਕੇਵਲ ਸਿੰਘ ਵੀਨਸ, ਕੁਲਵਿੰਦਰ ਸਿੰਘ ਕਾਲਾ, ਡਾ. ਭੁਪਿੰਦਰ ਸਿੰਘ ਬੇਦੀ, ਗੁਰਤੇਜ ਸਿੰਘ ਡੱਬਵਾਲੀ, ਸੁਖਮਿੰਦਰ ਸਿੰਘ ਬੇਦੀ, ਰੂਪ ਸਿੰਘ ਜੱਸਲ, ਮੇਜਰ ਸਿੰਘ ਬਠਿੰਡਾ, ਜਗਦੇਵ ਸਿੰਘ ਕੈਂਥ, ਮਾਸਟਰ ਰਜਿੰਦਰ ਸਿੰਘ ਤੱਗੜ, ਅਰਜਨ ਸਿੰਘ, ਜਰਨੈਲ ਸਿੰਘ, ਭੁਪਿੰਦਰ ਸਿੰਘ, ਜਗਦੇਵ ਸਿੰਘ ਜੱਸਲ, ਗੁਰਦੀਪ ਸਿੰਘ ਤੱਥਗਿਰ, ਕੁਲਦੀਪ ਸਿੰਘ ਸ਼ਾਹਕੋਟ, ਗੁਰਦਿੱਤ ਸਿੰਘ ਤੇ ਹੋਰਾਂ ਨੇ ਸਰਬਸੰਮਤੀ ਬਣਾਈ।ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਕਰਨ ਉਪਰੰਤ ਜੋਗਿੰਦਰ ਸਿੰਘ ਕੈਂਥ ਪ੍ਰਧਾਨ ਗੁਰਦੁਆਰਾ ਬਾਬਾ ਨਾਮਦੇਵ ਬਰਨਾਲਾ ਨੇ ਆਲ ਇੰਡੀਆ ਕਸ਼ੱਤਰੀ (ਟਾਂਕ) ਪ੍ਰਤੀਨਿਧੀ ਸਭਾ ਦੇ ਨਵੇਂ ਚੁਣੇ ਪ੍ਰਧਾਨ ਭਾਈ ਸਤਨਾਮ ਸਿੰਘ ਜੱਸਲ ਦਮਦਮੀ, ਬਲਵਿੰਦਰ ਸਿੰਘ ਚੌਹਾਨ, ਨਿਰੰਜਣ ਸਿੰਘ ਰੱਖੜਾ ਅਤੇ ਚੇਅਰਮੈਨ ਕੌਰ ਸਿੰਘ ਉੱਪਲੀ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ।
                ਮੁਕਤਸਰ, ਬਰਨਾਲਾ, ਬਠਿੰਡਾ, ਡੱਬਵਾਲੀ, ਸੰਗਰੂਰ, ਪਾਤੜਾਂ, ਸਮਾਣਾ, ਮੋਗਾ, ਸ਼ਾਹਕੋਟ ਅਤੇ ਹੋਰ ਜ਼ਿਲ੍ਹਿਆਂ ਤੋਂ ਆਏ ਸਰਗਰਮ ਅਹੁੱਦੇਦਾਰ ਤੇ ਮੈਂਬਰਾਂ ਨੇ ਮਿਲ ਕੇ ਸਨਮਾਨ ਰਸਮ ਵਿੱਚ ਭਾਗ ਲਿਆ।ਸਤਨਾਮ ਸਿੰਘ ਜੱਸਲ ਦਮਦਮੀ ਨੇ ਚੋਣ ਬੋਰਡ ਦੇ ਸਮੂਹ ਮੈਂਬਰਾਂ ਅਤੇ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸੌਂਪੀ ਗਈ ਜਿੰਮੇਦਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਸਾਥੀ ਮੈਂਬਰਾਂ ਦੇ ਸਹਿਯੋਗ ਨਾਲ ਬਰਾਦਰੀ ਤੇ ਭਾਈਚਾਰੇ ਦੀ ਤਰੱਕੀ ਲਈ ਯੋਗ ਉਪਰਾਲੇ ਕਰਨ ਦੇ ਯਤਨ ਕਰਨਗੇ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …