Saturday, July 25, 2026

ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ

ਅੰਮ੍ਰਿਤਸਰ, 31 ਜਨਵਰੀ (ਜਗਦੀਪ ਸਿੰਘ) – ਸਥਾਨਕ ਵੇਰਕਾ ਬਾਈਪਾਸ ਸਥਿਤ ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਕੋਰੋਨਾ ਤੋਂ ਬਚਾਅ ਲਈ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੀ ਅਗਵਾਈ ਹੇਠ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।ਜਿਸ ਦੌਰਾਨ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੇ ਨਿਰਦੇਸ਼ਾਂ ‘ਤੇ ਨੌਵੀਂ ਤੋਂ ਬਾਰਹਵੀਂ ਕਲਾਸ ਤੱਕ ਦੇ 177 ਵਿਦਿਆਰਥੀਆਂ ਨੂੰ ਵੈਕਸੀਨ ਲਗਾਈ ਗਈ।ਪ੍ਰਿੰਸੀਪਲ ਡਾ. ਅੰਜ਼ਨਾ ਨੇ ਸਰਕਾਰੀ ਸਿਹਤ ਵਿਭਾਗ ਦਾ ਸਕੂਲ ਵਿੱਚ ਕੈਂਪ ਲਗਾਉਣ ‘ਤੇ ਧੰਨਵਾਦ ਕੀਤਾ।ਉਨਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਣ ਵਿਦਿਆਰਥੀਆਂ ਦੀ ਪੜ੍ਹਾਈ ਸਭ ਤੋਂ ਜਿਆਦਾ ਪ੍ਰਭਾਵਿਤ ਹੋਈ ਹੈ।ਟੀਕਾਕਰਣ ਨਾ ਹੋਣ ਕਰਕੇ ਬੱਚਿਆਂ ਦੇ ਮਾਪਿਆਂ ‘ਚ ਹਮੇਸ਼ਾਂ ਡਰ ਬਣਿਆ ਰਹਿੰਦਾ ਸੀ।ਇਸ ਲਈ ਉਹ ਉਨਾਂ ਨੂੰ ਸਕੂਲ ਭੇਜਣ ਤੋਂ ਕਤਰਾਉਂਦੇ ਸਨ।ਪ੍ਰੰਤੂ ਹੁਣ ਟੀਕਾਕਰਣ ਹੋ ਜਾਣ ਨਾਲ ਬੱਚਿਆਂ ਵਿੱਚ ਰੋਗ ਪ੍ਰਤੀ ਪ੍ਰਤੀਰੋਧਕ ਸ਼ਕਤੀ ਵਧੇਗੀ।ਉਨਾਂ ਅਪੀਲ ਕੀਤੀ ਕਿ ਜਿੰਨਾਂ ਨੇ ਬੱਚਿਆਂ ਦਾ ਟੀਕਕਾਰਨ ਨਹੀਂ ਕਰਵਾਇਆ ਉਹ ਉਨਾਂ ਨੂੰ ਟੀਕਾ ਜਰੂਰ ਲਗਵਾਉਣ।ਉਨਾਂ ਕਿਹਾ ਕਿ ਟੀਕਾ ਲਗਵਾਉਣ ਉਪਰੰਤ ਵੀ ਸਾਨੂੰ ਸਾਮਾਜਿਕ ਦੂਰੀ ਅਤੇ ਮਾਸਕ ਆਦਿ ਪਹਿਨਣ ਦੇ ਨਿਯਮਾਂ ਅਤੇ ਜਰੂਰੀ ਸਵਧਾਨੀਆਂ ਦਾ ਪਾਲਣ ਕਰਦੇ ਰਹਿਣਾ ਚਾਹੀਦਾ ਹੈ।ਇਸ ਕੈਂਪ ਵਿੱਚ ਸਕੂਲ ਤੋਂ ਇਲਾਵਾ 50 ਦੇ ਕਰੀਬ ਨੇੜਲੇ ਨਿਵਾਸੀਆਂ ਦਾ ਟੀਕਕਰਨ ਕੀਤਾ ਗਿਆ।
               ਇਸ ਮੌਕੇ ਡਾ. ਪ੍ਰਵੀਨ ਭਾਟੀਆ, ਰਾਜਿੰਦਰ ਸਿੰਘ ਮਰਵਾਹਾ, ਸਤਿੰਦਰ ਸਿੰਘ, ਆਰ.ਕੇ ਜੋਸ਼ੀ, ਤੇ ਹਰਪਾਲ ਸਿੰਘ ਆਦਿ ਮੌਜ਼ੂਦ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …