ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) – ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰੀ ਪਰਮਿੰਦਰ ਸਿੰਘ ਭੰਡਾਲ
ਪੀ.ਪੀ.ਐਸ ਨੇ ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਵਿੱਚ ਜੁਰਮਾਂ ਦੀ ਰੋਕ-ਥਾਮ ਲਈ ਇਹ ਜ਼ਰੂਰੀ ਕਰ ਦਿੱਤਾ ਹੈ ਕਿ ਜਦੋਂ ਵੀ ਕਿਸੇ ਮਕਾਨ ਮਾਲਕ ਨੇ ਆਪਣੀ ਕੋਈ ਜਗ੍ਹਾ ਕਿਰਾਏ ‘ਤੇ ਦੇਣੀ ਹੋਵੇ ਤਾਂ ਉਹ ਮਾਲਕ ਮਕਾਨ ਅਜਿਹੇ ਕਿਰਾਏਦਾਰ ਦਾ ਪਤਾ ਅਤੇ ਵੇਰਵਾ ਪ੍ਰਾਪਤ ਕਰਕੇ ਅਗਾਂਊਂ ਤੌਰ ‘ਤੇ ਆਪਣੇ ਇਲਾਕੇ ਦੇ ਥਾਣੇ ‘ਚ ਦੇਵੇ, ਤਾਂ ਜੋ ਪੁਲਿਸ ਉਸ ਦੀ ਤਸਦੀਕ ਕਰ ਸਕੇ।ਇਹ ਹੁਕਮ ਸਖਤੀ ਨਾਲ 29 ਮਾਰਚ 2022 ਤੱਕ ਲਾਗੂ ਰਹਿਣਗੇ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media