ਅੰਮ੍ਰਿਤਸਰ, 31 ਜਨਵਰੀ (ਸੁਖਬੀਰ ਸਿੰਘ) – ਪਿਛਲੇ ਦਿਨੀ ਚਲਾਣਾ ਕਰ ਗਏ ਇੰਸਪੈਕਟਰ ਨੀਰਜ਼ ਅਨਾਰਿਆ ਅਤੇ ਸੁਨੀਲ ਕੁਮਾਰ ਦੇ ਪਿਤਾ ਤੇ ਕੌਮੀ ਸ਼ਾਇਰ
ਦੇਸ ਰਾਜ ਸਫ਼ਰ ਨਮਿਤ ਪਾਵਨ ਯੋਗ ਵਿਸ਼ਿਸ਼ਠ ਦਾ ਪਾਠ ਅਤੇ ਸ਼ਰਧਾਜਲੀ ਸਮਾਗਮ ਕੇਂਦਰੀ ਵਾਲਮੀਕਿ ਮੰਦਰ ਹਾਥੀ ਗੇਟ ਵਿਖੇ ਕਰਵਾਇਆ ਗਿਆ।ਜਿਸ ਵਿਚ ਵੱਡੀ ਗਿਣਤੀ ‘ਚ ਰਾਜਨੀਤਕ, ਸਮਾਜਿਕ, ਮੁਲਾਜ਼ਮ ਅਤੇ ਧਾਰਮਿਕ ਜਥੇਬੰਦੀਆਂ ਦੇ ਨੁੰਮਾਇੰਦਿਆਂ ਨੇ ਸਵ. ਸਫ਼ਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਸਵ. ਸਫ਼ਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਪ ਮੁੱਖ ਮੰਤਰੀ ਓ.ਪੀ ਸੋਨੀ ਅਤੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਨੇ ਕਿਹਾ ਕਿ ਸਵ. ਦੇਸ ਰਾਜ ਇਕ ਸੱਚੇ ਸਮਾਜ ਸੁਧਾਰਕ ਤੇ ਸਮਾਜ ਸੇਵੀ ਸਨ, ਜਿੰਨ੍ਹਾਂ ਨੇ ਅਪਣਾ ਸਾਰਾ ਜੀਵਨ ਸਮਾਜ ਸੇਵਾ ‘ਚ ਲਗਾ ਦਿੱਤਾ।ਉਨ੍ਹਾਂ ਨੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਅਪਣੀ ਕਲਮ ਦੀ ਵਰਤੋਂ ਕੀਤੀ।
ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ ਸੋਨੀ, ਸਾਬਕਾ ਮੰਤਰੀ ਡਾ. ਰਾਜ ਕੁਮਾਰ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿਲ, ਵਿਧਾਇਕ ਸੁਨੀਲ ਦੱਤੀ, ਸਾਬਕਾ ਮੰਤਰੀ ਅਨਿਲ ਜੋਸ਼ੀ, ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਸੁਖਜਿੰਦਰ ਸਿੰਘ ਪਿੰਟੂ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਕਾਸ ਸੋਨੀ, ਪ੍ਰਦੀਪ ਸਭਰਵਾਲ ਕਮਿਸ਼ਨਰ ਲੁਧਿਆਣਾ, ਐਸ.ਡੀ.ਐਮ ਦੀਪਕ ਭਾਟੀਆ, ਡੀ.ਸੀ.ਪੀ ਜਗਮੋਹਨ ਸਿੰਘ, ਬੱਬੀ ਪਹਿਲਵਾਨ, ਏ.ਡੀ.ਸੀ.ਪੀ (ਡੀ) ਜਤਿੰਦਰ, ਇਕਬਾਲ ਸਿੰਘ, ਲੋਕ ਗਾਇਕ ਕੁਮਾਰ ਦਰਸਨ, ਸ਼ਸ਼ੀ ਗਿੱਲ, ਪਵਨ ਦੜੇਵਰ, ਵਿਕੀ ਗਿੱਲ, ਕੰਵਲਜੀਤ ਬਬਲੂ (ਸਾਰੇ ਗਾਇਕ) ਪੀ.ਏ ਬੌਬੀ, ਪੀ.ਏ ਵਿਜੇ ਕੁਮਾਰ, ਧਰਮਪਾਲ ਪ੍ਰਭਾਕਰ, ਸ਼ਤੀਸ ਬਲੂ, ਡਾ. ਵਿਜੇ ਕੋਟ ਖਾਲਸਾ, ਦਲਬੀਰ ਮਿੰਟਾ, ਐਸ.ਐਸ ਰਾਜਪੂਤ, ਸੰਜੀਵ ਅਰੋੜਾ, ਓਮ ਪ੍ਰਕਾਸ਼ ਅਨਾਰਿਆ, ਬਬੀ ਪ੍ਰਧਾਨ ਮੀਰਾ ਕੋਟ, ਸੁਸ਼ਾਂਤ ਭਾਟੀਆ, ਕਮਲ ਬੋਰੀ, ਐਸ.ਐਚ.ਓ ਗੁਰਪ੍ਰੀਤ ਛਾਪਾ, ਧਰਮਿੰਦਰ ਕਲਿਆਣ, ਸ਼ਿਵ ਦਰਸ਼ਨ ਸਿੰਘ, ਪ੍ਰਨੀਤ ਢਿੱਲੋਂ, ਜਗਜੀਤ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਪਵਨ ਕੁਮਾਰ, ਜੋਗਾ ਸਿੰਘ, ਸੁਖਜਿੰਦਰ ਸਿੰਘ, ਮਨਜੀਤ ਸਿੰਘ, ਰੋਬਿਨ ਹੰਸ (ਸਾਰੇ ਐਸ.ਐਚ.ਓ) ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸ਼ਹਿਰ ਦੀਆਂ ਉਘੀਆਂ ਸਖਸੀਅਤਾਂ ਹਾਜ਼ਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media