ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਮਰਜੀਤ ਸਿੰਘ ਭੱਲਾ ਨੇ ਬੱਚਿਆਂ ਦੀ ਸ਼ਖਸੀਅਤ ਤੇ
ਵਿਕਾਸ ਲਈ ਸਕੂਲ ਕਾਲਜ਼ ਤੁਰੰਤ ਖੋਲ੍ਹੇ ਜਾਣ ਦੀ ਮੰਗ ਕੀਤੀ ਹੈ।ਉਨਾਂ ਕਿਹਾ ਕਿ ਕਰੋਨਾ ਦੀ ਤੀਜ਼ੀ ਲਹਿਰ ਨੂੰ ਰੋਕਣ ਦੇ ਨਾਂ ‘ਤੇ ਸਕੂਲ ਕਾਲਜ਼ ਅਣਮਿਥੇ ਸਮੇਂ ਲਈ ਬੰਦ ਕੀਤੇ ਹੋਏ ਹਨ।ਪੜ੍ਹਾਈ ਨੂੰ ਆਨਲਾਈਨ ਵਿੱਚ ਬਦਲ ਕੇ ਬੱਚਿਆਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ।ਹਰ ਵਿਦਿਆਰਥੀ ਕੋਲ ਮੋਬਾਈਲ ਦੀ ਸਹੂਲਤ ਨਹੀਂ ਹੈ ਤੇ ਉਸ ਤੋਂ ਬਾਅਦ ਇੰਟਰਨੈਟ ਦੀ ਕੁਨੈਕਟਿਵਟੀ, ਕੰਪਊਟਰ, ਲੈਪਟਾਪ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।ਆਨਲਾਈਨ ਪੜ੍ਹਾਈ ਕਾਰਨ ਬੱਚਿਆਂ ਦੀਆਂ ਅੱਖਾਂ ਦੀ ਰੋਸ਼ਨੀ ‘ਤੇ ਅਸਰ ਪੈਂਦਾ ਹੈ।ਬੱਚੇ ਗਲਤ ਆਦਤਾਂ ਦਾ ਸ਼ਿਕਾਰ ਹੁੰਦੇ ਹਨ।ਉਨਾਂ ਕਿਹਾ ਕਿ ਜਿਸ ਸਮਾਰਟ ਫੋਨ ਨੂੰ ਸਿੱਖਿਆ ਦੇ ਖੇਤਰ ਵਿੱਚ ਅੜ੍ਹਿਕਾ ਸਮਝਿਆ ਜਾਂਦਾ ਸੀ।ਅੱਜ ਇਸ ਦੀ ਮੌਜ਼ੂਦਗੀ ਤੋਂ ਬਿਨਾਂ ਸਿੱਖਿਆ ਅਸੰਭਵ ਬਣਾ ਦਿੱਤੀ ਗਈ ਹੈ।ਉਹਨਾਂ ਕਿਹਾ ਸਕੂਲ ਭਾਵੇਂ ਬੰਦ ਹਨ।ਪਰ ਬਜ਼ਾਰਾਂ ਵਿੱਚ ਭੀੜ੍ਹਾਂ, ਬੱਸਾਂ ਵਿੱਚ ਸਵਾਰੀਆਂ ਦੀ ਓਵਰਲੋਡਿੰਗ ਤੇ ਕਈ ਹੋਰ ਸੈਂਟਰਾਂ ਵਿੱਚ ਹੁੰਦੇ ਇਕੱਠ ਆਮ ਵੇਖ਼ੇ ਜਾ ਸਕਦੇ ਹਨ।ਇਸ ਤਰਾਂ ਬੱਚਿਆਂ ਨੂੰ ਸਕੂਲਾਂ ਤੋਂ ਦੂਰ ਰੱਖਣਾ ਉਹਨਾਂ ਦੀ ਪੜ੍ਹਾਈ ਨੂੰ ਖਤਮ ਕਰਨ ਦੇ ਬਰਾਬਰ ਹੈ।ਹੁਣ ਜਦੋਂ ਵੱਡੀਆਂ ਵੱਡੀਆਂ ਚੋਣ ਰੈਲੀਆਂ ਹੋ ਰਹੀਆਂ ਹਨ।ਠੇਕੇ / ਆਹਾਤੇ ਗ੍ਰਾਹਕਾਂ ਨਾਲ ਭਰੇ ਪਏ ਹਨ, ਤਾਂ ਸਕੂਲ ਬੰਦ ਰੱਖਣ ਦੀ ਕੋਈ ਤੁਕ ਨਹੀਂ ਬਣਦੀ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media