ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ) – ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਦੀ ਧਰਮਪਤਨੀ ਸ੍ਰੀਮਤੀ ਗੁਰਜਿੰਦਰ ਕੌਰ
ਗਿੱਲ ਨੇ ਹਲਕਾ ਦੱਖਣੀ ਦੇ ਸੁਲਤਾਨਵਿੰਡ, ਤੇਜ਼ ਨਗਰ ਚੌਂਕ, ਗੁਰਨਾਮ ਨਗਰ ਆਦਿ ਇਲਾਕਿਆਂ ’ਚ ਘਰ-ਘਰ ਜਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ।ਸ੍ਰੀਮਤੀ ਗੁਰਜਿੰਦਰ ਗਿੱਲ ਨੇ ਹਲਕੇ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ’ਚ ਜਿਥੇ ਵੱਡੇ ਬਜ਼ੁਰਗਾਂ ਤੋਂ ਅਸ਼ੀਰਵਾਦ ਲਿਆ, ਉਥੇ ਉਨ੍ਹਾਂ 20 ਫਰਵਰੀ ਨੂੰ ਪਾਰਟੀ ਦੇ ਚੋਣ ਨਿਸ਼ਾਨ ‘ਤੱਕੜੀ’ ਦਾ ਦਬਾ ਕੇ ਅਕਾਲੀ ਬਸਪਾ ਗਠਜੋੜ ਦੇ ਹੱਕ ‘ਚ ਨਿਤਰਣ ਦੀ ਅਪੀਲ ਕੀਤੀ।
ਇਸੇ ਦੌਰਾਨ ਵੱਖ-ਵੱਖ ਇਲਾਕਿਆਂ ’ਚ ਸ੍ਰੀਮਤੀ ਗੁਰਜਿੰਦਰ ਗਿੱਲ ਨੂੰ ਹਲਕਾ ਵਾਸੀਆਂ ਨੇ ਗਿੱਲ ਦੇ ਹੱਕ ’ਚ ਨਿੱਤਰ ਕੇ ਭਾਰੀ ਲੀਡ ਨਾਲ ਜਿਤਾਉਣ ਦੀ ਹਾਮੀ ਭਰੀ।ਉਨ੍ਹਾਂ ਹਲਕੇ ਨੂੰ ਨਜ਼ਰਅੰਦਾਜ਼ ਕਰਨ ‘ਤੇ ਮੌਜ਼ੂਦਾ ਵਿਧਾਇਕ ਨੂੰ ਕੋਸਦਿਆਂ ਕਿਹਾ ਕਿ 5 ਸਾਲ ਤੱਕ ਤਾਂ ਉਨਾਂ ਨੇ ਆਪਣਾ ਚਿਹਰਾ ਤੱਕ ਨਹੀਂ ਦਿਖਾਇਆ।ਹੁਣ ਉਹ ਕਿਸ ਹੱਕ ਨਾਲ ਵੋਟਾਂ ਮੰਗਣ ਲਈ 15 ਦਿਨਾਂ ਲਈ ਬਾਹਰ ਨਿਕਲਿਆ ਹੈ।
ਚੋਣ ਪ੍ਰਚਾਰ ਦੌਰਾਨ ਸ੍ਰੀਮਤੀ ਗੁਰਜਿੰਦਰ ਗਿੱਲ ਨਾਲ ਬਾਵਾ ਸਿੰਘ ਗੁਮਾਨਪੁਰਾ, ਅਜੈਬੀਰਪਾਲ ਸਿੰਘ ਰੰਧਾਵਾ, ਜਸਪਾਲ ਸਿੰਘ ਹੀਰਾ, ਜਤਿੰਦਰ ਸਿੰਘ ਭੋਲੂ, ਬਲਕਾਰ ਸਿੰਘ ਖ਼ਾਲਸਾ, ਤਰਸੇਮ ਸਿੰਘ ਟੰਡਨ ਤੋਂ ਇਲਾਵਾ ਕਈ ਅਕਾਲੀ ਬਸਪਾ ਆਗੂ ਤੇ ਵਰਕਰ ਸ਼ਾਮਿਲ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media