ਅੰਮ੍ਰਿਤਸਰ, 8 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਸਾਇਣ ਵਿਗਿਆਨ ਵਿਭਾਗ ‘ਚ ਡਾ. ਇੰਦਰਪ੍ਰੀਤ ਕੌਰ ਦੀ ਦੇਖਰੇਖ ਹੇਠ ਖੋਜ ਕਰ
ਰਹੇ ਸੀਨੀਅਰ ਰੀਸਰਚ ਫੈਲੋ ਮਿਸ ਸਰਬਜੀਤ ਕੌਰ ਨੂੰ ਕਾਮਨਵੈਲਥ ਸਕਾਲਰਸ਼ਿਪ ਕਮਿਸ਼ਨ (ਸੀਐਸਸੀ), ਯੂ.ਕੇ ਵਲੋਂ ਵਿਗਿਆਨ ਅਤੇ ਤਕਨਾਲੋਜੀ ਸਕੀਮ ਅਧੀਨ ਵੱਕਾਰੀ ਕਾਮਨਵੈਲਥ ਸਪਲਿਟ-ਸਾਈਟ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਨੂੰ ਇਹ ਸਕਾਲਰਸ਼ਿਪ ਇਕ ਸਾਲ ਲਈ ਪ੍ਰਦਾਨ ਕੀਤੀ ਗਈ ਹੈ।
ਉਸ ਨੂੰ ਡਾ. ਮਾਰਲਜ਼ ਪੀਟਰਜ਼ ਦੀ ਅਗਵਾਈ ਹੇਠ ਸਕੂਲ ਆਫ਼ ਇੰਜੀਨੀਅਰਿੰਗ, ਨਿਊਕੈਸਲ ਯੂਨੀਵਰਸਿਟੀ, ਯੂ.ਕੇ ਵਿਖੇ ਖੋਜ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ਵਰਤਮਾਨ ਸਮੇਂ ਵਿੱਚ, ਉਹ ਆਪਣੀ ਪੀਐਚ.ਡੀ. ਇਲੈਕਟ੍ਰੋਐਨਾਲਿਟੀਕਲ ਕੈਮਿਸਟਰੀ ਦੇ ਖੇਤਰ ਵਿਚ ਕਰ ਰਹੇ ਹਨ ਜੋ ਵਾਤਾਵਰਣ ਅਤੇ ਜੈਵਿਕ ਨਮੂਨਿਆਂ ‘ਚ ਭਾਰੀ ਧਾਤਾਂ ਦੀ ਖੋਜ਼ ਲਈ ਇਲੈਕਟ੍ਰੋਕੈਮੀਕਲ ਸੈਂਸਰਾਂ ਦੇ ਵਿਕਾਸ `ਤੇ ਕੇਂਦ੍ਰਿਤ ਹੈ।ਉਨ੍ਹਾਂ ਦੇ ਪਹਿਲਾਂ ਹੀ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਰਸਾਲਿਆਂ ਵਿੱਚ 5 ਖੋਜ਼ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ।
ਨਿਊਕੈਸਲ ਯੂਨੀਵਰਸਿਟੀ ਯੂ.ਕੇ ਵਿੱਚ ਆਪਣੇ ਕਾਰਜ਼ਕਾਲ ਦੌਰਾਨ ਉਹ ਨੈਨੋਟੈਕਨਾਲੋਜੀ ਦੀ ਤਾਕਤ ਦਾ ਇਸਤੇਮਾਲ ਕਰਨ ਲਈ ਤੇਜ਼, ਭਰੋਸੇਮੰਦ ਅਤੇ ਪੋਰਟੇਬਲ ਯੰਤਰ ਨੂੰ ਵਿਕਸਤ ਕਰਨ ਲਈ ਨੋਰੋਵਾਇਰਸ ਦੀ ਇਲੈਕਟ੍ਰੋਕੈਮੀਕਲ ਖੋਜ ਲਈ ਵੱਖ-ਵੱਖ ਮਾਧਿਅਮਾਂ ‘ਚ ਖੋਜ਼ ਕਰੇਗੀ।ਜਿਸ ਤੋਂ ਬਾਅਦ ਅਸਲ ਨਮੂਨਿਆਂ ਜਿਵੇਂ ਕਿ ਭੋਜਨ, ਪਾਣੀ ਅਤੇ ਹੋਰ ਜੀਵ ਵਿਗਿਆਨ ਵਿੱਚ ਵਿਆਪਕ ਜਾਂਚ ਕੀਤੀ ਜਾਵੇਗੀ।ਇਸ ਖੋਜ ਨਾਲ ਜਨਤਕ ਸਿਹਤ ਅਤੇ ਭੋਜਨ ਸੁਰੱਖਿਆ ਖੇਤਰ ਵਿੱਚ ਬਹੁਤ ਵਧੀਆ ਸੁਧਾਰ ਆਉਣ ਦੀ ਸੰਭਾਵਨਾ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media