ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ) – ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੀ ਇੱਕ ਅਹਿਮ ਮੀਟਿੰਗ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ
(ਜਲੰਧਰ) ਵਿਖੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਦੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿੱਚ ਵੱਖ-ਵੱੱਖ ਸੰਪਰਦਾਵਾਂ ਦੇ ਮੁਖੀ ਸੰਤ ਮਹਾਂਪੁਰਸ਼, ਉਦਾਸੀਨ, ਨਿਰਮਲੇ, ਕਾਰ ਸੇਵਾ ਅਤੇ ਨਿਹੰਗ ਸਿੰਘ ਜਥੇਬੰਦੀਆਂ ਨਾਲ ਸੰਬੰਧਿਤ 250-300 ਦੇ ਕਰੀਬ ਸੰਤ ਮਹਾਪੁਰਸ਼ ਸ਼ਾਮਲ ਹੋਏ।ਮੀਟਿੰਗ ਵਿੱਚ ਹਾਜ਼ਰ ਸਮੂਹ ਸੰਤ-ਮਹਾਂਪੁਰਸ਼ਾ ਨੇ ਸਰਬਸੰਮਤੀ ਨਾਲ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਉਪਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ।ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਉਹ ਮਹਾਨ ਸੰਸਥਾ ਹੈ।ਜਿਸ ਦਾ ਜਨਮ ਪੰਥ ਦੀਆਂ ਧਾਰਮਿਕ ਅਤੇ ਰਾਜਨੀਤਿਕ ਚਣੌਤੀਆਂ ਭਰਪੂਰ ਪ੍ਰਸਥਿਤੀਆਂ ਦੌਰਾਨ ਵੱਡੇ ਸੰਘਰਸ਼ ਅਤੇ ਕੁਰਬਾਨੀਆਂ ਦੇ ਪਿੜ ਵਿੱਚ ਹੋਇਆ।ਇੱਕ ਸਦੀ ਦੇ ਆਪਣੇ ਲੰਬੇ ਸਫਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਦਿਆਂ ਵੱਡੇ-ਵੱਡੇ ਮੋਰਚੇ ਲਾ ਕੇ ਪੰਥ ਲਈ ਭਾਰੀ ਕੁਰਬਾਨੀਆਂ ਕੀਤੀਆਂ।ਉਹਨਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਵਲੋਂ ਸ੍ਰੀ ਦਰਬਾਰ ਸਹਿਬ ਦੇ ਵਿਰਾਸਤੀ ਰਸਤਿਆਂ ਦਾ ਸੁੰਦਰੀਕਰਨ, ਜੂਨ ‘84 ਦੇ ਘੱਲੂਘਾਰੇ ਦੀ ਸ਼ਹੀਦੀ ਯਾਦਗਾਰ, ਛੋਟਾ ਅਤੇ ਵੱਡਾ ਘੱਲੂਘਾਰਾ ਯਾਦਗਾਰ, ਵਿਰਾਸਤ-ਏ-ਖਾਲਸਾ, ਚੱਪੜਚਿੜੀ ਯਾਦਗਾਰ ਆਦਿ ਦੀ ਸੇਵਾ ਕਰਕੇ ਪੰਥ ਦੇ ਸ਼ਾਨਾਮਤੇ ਇਤਿਹਾਸ ਅਤੇ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਗਏ ਵਡੇਰੇ ਕਾਰਜ਼ਾਂ ਉਪਰ ਪੰਥ ਨੂੰ ਮਾਣ ਹੈ।ਉਹਨਾਂ ਸਮੁੱਚੇ ਸੰਤ ਸਮਾਜ ਵਲੋ ਗੁਰ ਪੰਥ ਅਤੇ ਪੰਜਾਬ ਵਾਸੀਆਂ ਨੂੰ ਪੰਜਾਬ ਅਤੇ ਪੰਥ ਦੇ ਵਡੇਰੇ ਹਿੱਤਾਂ ਲਈ 20 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।ਹਾਜ਼ਰ ਵੱਡੀ ਗਿਣਤੀ ‘ਚ ਸੰਤ ਮਹਾਂਪੁਰਸ਼ਾਂ ਨੇ ਜੈਕਾਰਿਆਂ ਦੀ ਅਵਾਜ ਵਿੱਚ ਇਸ ਅਪੀਲ ਦੀ ਪ੍ਰੋੜਤਾ ਕੀਤੀ।
ਇਸ ਮੀਟਿੰਗ ਵਿੱਚ ਮੁੱਖ ਤੌਰ ‘ਤੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜਨੇਰ ਵਾਲੇ, ਸੰਤ ਬਾਬਾ ਹਾਕਮ ਸਿੰਘ, ਸੰਤ ਬਾਬਾ ਬੁੱਧ ਸਿੰਘ ਜੀ ਨਿੱਕੇ ਘੁਮਣਾਂ ਵਾਲੇ, ਸੰਤ ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਸੰਤ ਬਾਬਾ ਸੁਰਜੀਤ ਸਿੰਘ ਘਨੁੜਕੀ ਵਾਲੇ, ਸੰਤ ਬਾਬਾ ਹਰੀ ਸਿੰਘ ਨਾਨਕਸਰ ਕਲੇਰਾਂ, ਸੰਤ ਬਾਬਾ ਅਮਰਜੀਤ ਸਿੰਘ ਸਮਪਰਦਾਏ ਹਰਖੋਵਾਲ, ਸੰਤ ਬਾਬਾ ਸੁਰਜੀਤ ਸਿੰਘ ਮਹਿਰੋਂ, ਸੰਤ ਬਾਬਾ ਅਵਤਾਰ ਸਿੰਘ ਧੂਲਕੋਟ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਅਜੈਬ ਸਿੰਘ ਅਭਿਆਸੀ, ਸੰਤ ਬਾਬਾ ਮਾਨ ਸਿੰਘ ਮੜੀਆਂਵਾਲੇ, ਬਾਬਾ ਮੇਜਰ ਸਿੰਘ, ਸੰਤ ਬਾਬਾ ਜੀਤ ਸਿੰਘ ਜੌਹਲਾਂਵਾਲੇ, ਸੰਤ ਬਲਦੇਵ ਸਿੰਘ ਜੋਗੇਵਾਲ, ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਸੰਤ ਬਾਬਾ ਸੁਖਦੇਵ ਸਿੰਘ ਭੁਚੋਂਕਲਾ ਅਤੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਵਲੋਂ ਸੰਤ ਬਾਬਾ ਹਰੀ ਸਿੰਘ ਨਾਨਕਸਰ ਕਲੇਰਾਂ, ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ ਪਟਿਆਲੇ ਵਾਲੇ, ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਦੇ ਪ੍ਰਤੀਨਿਧ ਸੰਤ ਬਾਬਾ ਧੰਨਾ ਸਿੰਘ ਨਾਨਕਸਰ ਬੜੂੰਦੀ, ਸੰਤ ਬਾਬਾ ਅਨੰਦਰਾਜ ਸਿੰਘ ਸਮਰਾਲਾ ਚੌਕ, ਸੰਤ ਬਾਬਾ ਹਰਪ੍ਰੀਤ ਸਿੰਘ ਜੋਗੇਵਾਲ, ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਬਾਬਾ ਅਵਤਾਰ ਸਿੰਘ ਬਰਨਾਲਾ, ਬਾਬਾ ਗੁਰਬਖਸ਼ ਸਿੰਘ ਨਕੋਦਰ, ਬਾਬਾ ਬਲਵਿੰਦਰ ਸਿੰਘ ਜੀ ਮਸਤੂਆਣਾ, ਬਾਬਾ ਤੀਰਥ ਸਿੰਘ ਆਨੰਦਪੁਰ ਸਾਹਿਬ ਤੋ ਇਲਾਵਾ ਹੋਰ ਬਹੁਤ ਸਾਰੇ ਸੰਤ ਮਹਾਪੁਰਸ਼ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media