ਅੰਮ੍ਰਿਤਸਰ, 10 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਫਾਰ ਵੂਮੈਨ ਦੇ ਐਲੂਮਨੀ ਸੈਲ ਵਲੋਂ ਵਰਚੂਅਲ ਵੈਬੀਨਾਰ ‘ਗੁਰੂ ਤੇਗ ਬਹਾਦਰ ਜੀ ਦੀ ਬਾਣੀ : ਨੈਤਿਕ
ਮੁੱਲ’ ਦਾ ਆਯੋਜਨ ਐਲੂਮਨੀ ਲਈ ਕੀਤਾ ਗਿਆ।ਕਾਲਜ ਐਲੂਮਨੀ ਪਵਨਦੀਪ ਕੌਰ, ਜੋ ਕਿ ਮੌਜ਼ੂਦਾ ਸਮੇਂ ਐਚ.ਐਮ.ਵੀ ਕਾਲਜ ਜਲੰਧਰ ਵਿਖੇ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ਼ ਪੰਜਾਬੀ ’ਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਨੇ ਇਸ ਵੈਬੀਨਾਰ ’ਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀ ਅਤੇ ਐਲੂਮਨੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਸਦਕਾ ਕਰਵਾਏ ਗਏ ਇਸ ਵੈਬੀਨਾਰ ’ਚ ਕਰੀਬ 100 ਐਲੂਮਨੀ, ਫੈਕਲਟੀ ਮੈਂਬਰਜ਼ ਅਤੇ ਕੁਝ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਐਲੂਮਨੀ ਸੈਲ ਦੇ ਕੋ-ਆਰਡੀਨੇਟਰ ਡਾ: ਚੰਚਲ ਬਾਲਾ ਵੱਲੋਂ ਇਸ ਸੈਸ਼ਨ ਦਾ ਉਦਘਾਟਨ ਕੀਤਾ ਗਿਆ ਅਤੇ ਬੁਲਾਰੇ ਅਤੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ ਗਿਆ।ਡਾ. ਸੁਰਿੰਦਰ ਕੌਰ ਵਲੋਂ ਐਲੂਮਨੀ ਨੂੰ ਸੰਬੋਧਨ ਕੀਤਾ ਗਿਆ ਅਤੇ ਭਵਿੱਖ ’ਚ ਸਫਲਤਾ ਦੀ ਕਾਮਨਾ ਕੀਤੀ ਗਈ।ਉਨ੍ਹਾਂ ਨੇ ਐਲੂਮਨੀ ਟੀਮ ਮੈਂਬਰਾਂ, ਕਿਰਨਦੀਪ ਕੌਰ, ਡਾ: ਜਸਵਿੰਦਰ ਕੌਰ ਅਤੇ ਡਾ: ਨੀਰੂ ਕਪੂਰ ਵਲੋਂ ਵੈਬੀਨਾਰ ਨੂੰ ਸਫਲ ਬਣਾਉਣ ਦੀ ਸ਼ਲਾਘਾ ਕੀਤੀ ਗਈ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media