Tuesday, November 24, 2026

ਕੇਂਦਰੀ ਹਲਕੇ ਤੋਂ ਭਾਰੀ ਬਹੁਮਤ ਨਾਲ ਚੋਣ ਜਿੱਤੇਗੀ ਕਾਂਗਰਸ – ਸੋਨੀ

ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਓਮ ਪ੍ਰਕਾਸ਼ ਸੋਨੀ ਨੇ ਕਟੜਾ ਸਫੇਦ, ਡਰੀਮ ਸਿਟੀ, ਜਵਾਲਾ ਅਸਟੇਟ, ਹਰੀਪੁਰਾ, ਕੀਰਤਨ ਗੜ ਆਦਿ ਇਲਾਕਿਆਂ ਵਿੱਚ ਚੋਣ ਰੈਲੀਆਂ ਕੀਤੀਆਂ।ਜਿਸ ਦੌਰਾਨ ਸੋਨੀ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੇਂਦਰੀ ਹਲਕੇ ਤੋਂ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਚੋਣ ਜਿੱਤੇਗੀ।ਉਨ੍ਹਾਂ ਨੇ ਕਿਹਾ ਕਿ ਵੱਡੇ ਪੱਧਰ ‘ਤੇ ਹੋਏ ਵਿਕਾਸ ਕੰਮਾਂ ਲੋਕ ਕਾਂਗਰਸ ਪਾਰਟੀ ਨੂੰ ਇੱਕ ਤਰਫਾ ਵੋਟ ਪਾਉਣਗੇ।ਇਸ ਮੌਕੇ ਅਸ਼ਵਿਨੀ ਕੁਮਾਰ ਪੱਪੂ, ਸੁਰੇਂਦਰ ਕੁਮਾਰ ਸ਼ਿੰਦਾ, ਸਿਮਰ ਲਖਨਪਾਲ ਹੈਪੀ, ਅਸ਼ੋਕ ਚੌਧਰੀ , ਰਾਕੇਸ਼ ਸ਼ਰਮਾ, ਗੁਰੁਦੇਵ ਸਿੰਘ ਦਾਰਾ, ਵਿਕੀ ਦੱਤਾ, ਸ਼ਿਵਾ ਕੁੰਦਰਾ, ਵਿਨੋਦ ਕੁੰਦਰਾ, ਕਪਿਲ ਮਹਾਜਨ ਆਦਿ ਵੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …