ਵਾਰਡ 37 ਵਿਖੇ ਮੀਟਿੰਗ ’ਚ ਕੱਟੜ ਕਾਂਗਰਸੀ ਅਕਾਲੀ-ਬਸਪਾ ਗਠਜੋੜ ’ਚ ਸ਼ਾਮਲ
ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – 20 ਫਰਵਰੀ ਨੂੰ ਅਕਾਲੀ ਬਸਪਾ ਗਠਜੋੜ ਦੇ ਹੱਕ ’ਚ ਵੱਡੀ ਤਦਾਦ ’ਚ ਵੋਟਰ ਨਿਤਰਦੇ ਹੋਏ 10 ਮਾਰਚ ਨੂੰ ਲੋਟੂ
ਪਾਰਟੀਆਂ ਦੇ ਸੂਬੇ ’ਚ ਸੱਤਾ ਹਾਸਲ ਕਰਨ ਦੇ ਸੁਪਨੇ ਚਕਨਾਚੂਰ ਕਰ ਦੇਣਗੇ। ਕਿਉਂਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਜਨਤਾ ਨੇ ਸੰਤਾਪ ਹੀ ਭੋਗਿਆ ਹੈ ਅਤੇ ਆਮ ਆਦਮੀ ਪਾਰਟੀ ਜੋ ਝੂਠ ਦੇ ਸਹਾਰੇ ਸੱਤਾ ਹਾਸਲ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ।ਇਸ ਲਈ ਲੋਕਾਂ ਨੇ ਹੁਣ ਅਕਾਲੀ ਬਸਪਾ ਗਠਜੋੜ ਨੂੰ ਸੱਤਾ ’ਚ ਲਿਆਉਣ ਦਾ ਮਨ ਬਣਾ ਲਿਆ ਹੈ।
ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਲੱਖਾ ਸਿੰਘ ਫ਼ੌਜੀ ਦੇ ਗ੍ਰਹਿ ਵਾਰਡ ਨੰਬਰ 37 ਵਿਖੇ ਕਰਵਾਈ ਗਈ ਮੀਟਿੰਗ ਦੌਰਾਨ ਵੱਡੀ ਗਿਣਤੀ ’ਚ ਕੱਟੜ ਕਾਂਗਰਸੀ ਪਰਿਵਾਰਾਂ ਵਲੋਂ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਣ ਸਮੇਂ ਉਨ੍ਹਾਂ ਨੂੰ ਸਨਮਾਨਿਤ ਕਰਨ ਸਮੇਂ ਕੀਤਾ।
ਤਲਬੀਰਗਿੱਲ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਅਕਾਲੀ ਬਸਪਾ ਗਠਜੋੜ ’ਚ ਸ਼ਾਮਿਲ ਹੋਣ ਵਾਲੇ ਸੁਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਬੀਬੀ ਜਗੀਰ ਕੌਰ, ਬੀਬੀ ਨਰਿੰਦਰ ਕੌਰ, ਰਾਜਵਿੰਦਰ ਕੌਰ, ਚਰਜੀਤ ਸਿੰਘ, ਦਵਿੰਦਰ ਸਿੰਘ, ਵਿੰਕਲ, ਬੌਬੀ, ਪ੍ਰਗਟ ਸਿੰਘ, ਗੁਰਸੇਵਕ ਸਿੰਘ, ਦਮਨਜੋਤ ਸਿੰਘ, ਜੋਤੀ ਸ਼ਿੰਗਾਰੀ ਆਦਿ ਨੂੰ ਪਾਰਟੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਗੁਰਦਿਆਲ ਸਿੰਘ ਭੁੱਲਰ, ਇੰਦਰਜੀਤ ਸਿੰਘ ਪੰਡੋਰੀ, ਸੁਰਜੀਤ ਸਿੰਘ ਖੰਡਾ, ਸੁਰਿੰਦਰਪਾਲ ਸਿੰਘ, ਇੰਦਰਜੀਤ ਸਿੰਘ ਸੋਢੀ, ਨੱਥਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਅਤੇ ਹੋਰ ਅਕਾਲੀ-ਬਸਪਾ ਆਗੂ ਤੇ ਵਰਕਰ ਹਾਜ਼ਰ ਸਨ।
Punjab Post Daily Online Newspaper & Print Media