ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ) – ਗੁਰੂ ਸਾਹਿਬ ਦਾ ਸਰਬ ਸਾਂਝੀਵਾਲਤਾ ਦੇ ਸੁਨੇਹੇ ਨਾਲ ਹੀ ਲੋਕਾਈ ਦੀ ਸੇਵਾ ਕੀਤੀ ਜਾ ਸਕਦੀ ਹੈ ਅਤੇ ਸਮਾਜ ਨੂੰਹੋਰ
ਨਵੇਕਲਾ ਬਣਾਉਣ ਲਈ, ਸੁਹਿਰਦਤਾ ਨਾਲ ਕੰਮ ਕਰਨ ਦੀ ਲੋੜ ਹੈ।ਇਹ ਵਿਚਾਰ ਅੱਜ ਬਿਕਰਮ ਸਿੰਘ ਮਜੀਠੀਆ ਨੇ ਚੀਲ ਮੰਡੀ, ਮਹਾਂ ਸਿੰਘ ਗੇਟ, ਕਟੜਾ ਭਾਇਆ, ਰਾਮ ਬਾਗ ਵਿਖੇ ਕੀਤੇ ਡੋਰ ਟੂ ਡੋਰ ਚੋਣ ਪ੍ਰਚਾਰ ਦੌਰਾਨ ਪ੍ਰਗਟ ਕੀਤੇ।ਮਜੀਠੀਆ ਨੇ ਕਿਹਾ ਕਿ ਨਫ਼ਰਤ ਦੀ ਰਾਜਨੀਤੀ ਨਾਲ ਨਾ ਸਿਰਫ ਤੁਸੀਂ ਆਪਣਾ ਨੁਕਸਾਨ ਕਰਦੇ ਹੋ ਬਲਕਿ ਇਸ ਨਾਲ ਸਮਾਜ ਵਿਚ ਇੱਕ ਭੈੜੀ ਪਿਰਤ ਪੈਂਦੀ ਹੈ।ਮੰਦੇ ਬੋਲ ਕੁਬੋਲ ਨਾਲ ਕਿਸੇ ਦਾ ਭਲਾ ਨਹੀਂ ਹੋ ਸਕਦਾ।ਉਨਾਂ ਨੇ ਮਜੀਠਾ ਹਲਕੇ ਦੇ ਪਿੰਡ ਕਲੇਰ ਮਾਂਗਟ ਦਾ ਕਾਂਗਰਸ ਸਰਪੰਚ ਮਹਿੰਦਰ ਸਿੰਘ ਮਜੀਠੀਆ ਨੇ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ।ਇਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਫੋਕਲ ਪੁਆਇੰਟ ਦਸਮੇਸ਼ ਨਗਰ ਅਤੇ ਦਬੁਰਜੀ ਵਿੱਚ ਚੋਣ ਰੈਲੀਆਂ ਨੂੰ ਵੀ ਸੰਬੋਧਨ ਕੀਤਾ।ਇਸ ਮੌਕੇ ਕੌਂਸਲਰ ਰਾਜੇਸ਼ ਮਦਾਨ, ਬਲਰਾਜ ਸਿੰਘ ਰਾਜੂ, ਰਾਣਾ ਪਲਵਿੰਦਰ ਸਿੰਘ, ਸੁਨੀਲ ਮਹਾਜਨ, ਸੁਖਦੇਵ ਗੁਪਤਾ, ਨਰੇਸ਼ ਮਹਾਜਨ ਮੌਜ਼ੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media