ਸੰਗਰੂਰ, 16 ਫਰਵਰੀ (ਜਗਸੀਰ ਲੌਂਗੋਵਾਲ) – ਸਨਮੁੱਖ ਸਿੰਘ ਮੋਖਾ ਨੂੰ ਪਿੰਡਾਂ ਵਿੱਚ ਭਰਵਾਂ ਹੁਗਾਰਾ ਮਿਲ ਰਿਹਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਨਰਿੰਦਰ ਸਿੰਘ
ਸੰਗਤੀਵਾਲਾ, ਬਾਬੂ ਸਿੰਘ, ਮੱਘਰ ਸਿੰਘ ਸੈਕਟਰੀ ਅਤੇ ਮੀਡੀਆ ਸਲਾਹਕਾਰ ਗੁਰਮੀਤ ਸਿੰਘ ਜੋਹਲ ਨੇ ਕਰਦਿਆਂ ਕਿਹਾ ਕਿ ਸਨਮੁੱਖ ਸਿੰਘ ਮੋਖਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੋ ਦਿਨ ਪਿੰਡਾਂ ਅਤੇ ਸ਼ਹਿਰ ਵਿੱਚ ਕਈ ਨੁੱਕੜ ਮੀਟਿੰਗਾਂ ਕਰਨਗੇ ਕਿਉਂਕਿ ਸੁਨਾਮ ਹਲਕੇ ਦੀ ਨੇ ਲਗਾਤਾਰ ਚਾਰ ਵਾਰ ਸੇਵਾ ਕੀਤੀ ਹੈ।ਜੋ ਕੰਮ ਢੀਂਡਸਾ ਵਲੋਂ ਕੀਤੇ ਗਏ ਹਨ, ਸੁਨਾਮ ਹਲਕੇ ਦੀ ਜਨਤਾ ਊਸ ਨੂੰ ਕਦੇ ਵੀ ਭੁਲਾ ਨਹੀਂ ਸਕਦੀ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਵਲੋਂ ਵਿਕਾਸ ਕਰਵਾਉਣਾ ਤਾਂ ਦੂਰ ਸਿਰਫ਼ ਲਾਰੇ ਅਤੇ ਡਰਾਮੇਬਾਜ਼ੀ ਕੀਤੀ ਗਈ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media