ਸੰਗਰੂਰ, 18 ਫਰਵਰੀ (ਜਗਸੀਰ ਲੌਂਗੋਵਾਲ) – ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਵਲੋਂ ਹਲਕੇ ਦੇ ਪਿੰਡਾਂ ਵਿੱਚ ਕੱਢਿਆ ਵਿਸ਼ਾਲ
ਰੋਡ ਸ਼ੋਅ ਉਨਾਂ ਦੀ ਜਿੱਤ ’ਤੇ ਮੋਹਰ ਲਾ ਗਿਆ।ਕਈ ਕਿਲੋਮੀਟਰ ਚੱਲੇ ਇਸ ਕਾਫ਼ਲੇ ਵਿੱਚ ਹਜ਼ਾਰਾਂ ਮੋਟਰ ਸਾਇਕਲ, ਗੱਡੀਆਂ, ਜੀਪਾਂ ਸ਼ਾਮਲ ਸਨ। ਜਿਹੜੇ ਪਿੰਡ ਵਿੱਚੋਂ ਕਾਫ਼ਲਾ ਲੰਘਦਾ ਸੀ ਰਸਤੇ ’ਚ ਖੜੇ ਲੋਕਾਂ ਵੱਲੋਂ ਵਿਜੈ ਇੰਦਰ ਸਿੰਗਲਾ ਦੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਅਤੇ ਕੋਈ ਲੋਕਾਂ ਵਲੋਂ ਉਨਾਂ ਦੇ ਗਲਾਂ ਵਿੱਚ ਹਾਰ ਪਾਏ ਜਾਂਦੇ।ਲੋਕਾਂ ਵਲੋਂ ਸਿੰਗਲਾਂ ਦੇ ਕੱਟ ਆਊਟ ਅਤੇ ਨਕਾਬ ਪਾਏ ਹੋਏ ਸਨ ਅਤੇ ਖ਼ਾਸ ਕਰ ਬੱਚਿਆਂ ਵਿੱਚ ਵੀ ਬਹੁਤ ਜ਼ਿਆਦਾ ਉਤਸ਼ਾਹ ਨਜ਼ਰ ਆਇਆ।
ਲੋਕਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਬੂਲ ਕਰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਬਜ਼ੁਰਗਾਂ ਵਲੋਂ ਉਨਾਂ ਨੂੰ ਆਸ਼ੀਰਵਾਦ, ਬੱਚਿਆਂ ਵਲੋਂ ਫੁੱਲ ਤੇ ਆਮ ਲੋਕਾਂ ਵਲੋਂ ਉਨਾਂ ਨੂੰ ਭਰਵਾਂ ਪਿਆਰ ਮਿਲਿਆ ਹੈ।ਸਿੰਗਲਾ ਨੇ ਕਿਹਾ ਕਿ ਕੈਬਨਿਟ ਮੰਤਰੀ ਹੁੰਦਿਆਂ ਵਿਧਾਨ ਸਭਾ ਹਲਕਾ ਸੰਗਰੂਰ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਬਰਾਬਰ ਦੇ ਕੰਮ ਕੀਤੇ ਹਨ।ਉਨਾਂ ਕਿਹਾ ਕਿ ਜਿੱਤਣ ਉਪਰੰਤ ਉਹ ਸ਼ਾਨਦਾਰ ਸੰਗਰੂਰ ਭਾਗ-2 ਸ਼ੁਰੂ ਕਰਨਗੇ ਜਿਨਾਂ ਵਿੱਚ ਉਨਾਂ ਦੀ ਪਹਿਲ ਬੇਰੁਜ਼ਗਾਰੀ ਦੂਰ ਕਰਨ ਦੀ ਹੋਵੇਗੀ।ਉਨਾਂ ਦੱਸਿਆ ਕਿ ਹਲਕੇ ਦਾ ਵਿਜ਼ਨ ਉਨਾਂ ਨੇ ਇੱਕ ਕਿਤਾਬਚੇ ‘ਸ਼ਾਨਦਾਰ ਸੰਗਰੂਰ’ ਭਾਗ-2 ਰਾਹੀਂ ਵੀ ਆਪਣੇ ਉਦੇਸ਼ ਨਿਰਧਾਰਿਤ ਕੀਤੇ ਹਨ, ਜਿਨਾਂ ਨੁੂੰ ਪੂਰਾ ਕਰਨ ਲਈ ਉਹ ਸੌ ਫੀਸਦੀ ਯਤਨ ਕਰਨਗੇ। ਇਸ ਮੌਕੇ ਉਨਾਂ ਦੇ ਨਾਲ ਸੰਗਰੂਰ ਤੇ ਭਵਾਨੀਗੜ ਇਲਾਕੇ ਦੇ ਵੱਡੀ ਗਿਣਤੀ ਕਾਂਗਰਸੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media