ਲੋਕਾਂ ਨੇ ਥਾਂ ਥਾਂ ਕੀਤਾ ਭਰਵਾਂ ਸਵਾਗਤ, ਫੁੱਲਾਂ ਦੀ ਕੀਤੀ ਵਰਖਾ
ਅੰਮ੍ਰਿਤਸਰ, 18 ਫਰਵਰੀ (ਸੁਖਬੀਰ ਸਿੰਘ) – ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣੇ ਹਲਕੇ ਅੰਮ੍ਰਿਤਸਰ ਪੂਰਬੀ ਤੋਂ ਅਕਾਲੀ-ਬਸਪਾ ਗਠਜੋੜ ਦੇ ਉਮੀਦਵਾਰ
ਬਿਕਰਮ ਸਿੰਘ ਮਜੀਠੀਆ ਨੇ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਪਿੰਗਲਵਾੜਾ ਵਿਖੇ ਪਹੁੰਚ ਕੇ ਡਾ. ਇੰਦਰਜੀਤ ਕੌਰ ਤੋਂ ਆਸ਼ੀਰਵਾਦ ਲਿਆ ਤੇ ਪਿੰਗਵਾੜਾ ਵਿਚ ਰਹਿੰਦੇ ਬਾਸ਼ਿੰਦਿਆਂ ਨੁੰ ਮਿਲੇ ਅਤੇ ਫਿਰ ਆਪਦਾ ਰੋਡ ਸ਼ੋਅ ਆਰੰਭ ਕੀਤਾ। ਇਥੇ ਡਾ. ਇੰਦਰਜੀਤ ਕੌਰ ਤੋਂ ਇਲਾਵਾ ਕੇਅਰਟੇਕਰ ਹਰਪਾਲ ਸਿੰਘ ਸੰਧੂ, ਕਰਨਲ ਦਰਸ਼ਨ ਸਿੰਘ, ਬਾਵਾ ਤਿਲਕ ਰਾਜ ਜਨਰਲ ਮੈਨੇਜਰ ਹੋਰ ਸਖ਼ਸੀਅਤਾਂ ਮੌਜ਼ੂਦ ਸਨ।
ਇਸ ਮਗਰੋਂ ਇਹ ਰੋਡ ਸ਼ੋਅ ਚਮਰੰਗ ਰੋਡ ਵੱਲ ਰਵਾਨਾ ਹੋਇਆ ਤੇ ਹਲਕੇ ਵਿਚ ਪੈਂਦੇ, ਅਜੀਤ ਨਗਰ, 100 ਫੁੱਟੀ ਰੋਡ, ਮਕਬੂਲਪੁਰਾ, ਨਿਊ ਅੰਮ੍ਰਿਤਸਰ, ਗੋਲਡਨ ਗੇਟ, ਵੱਲਾ ਮੂਧਲ ਪਿੰਡ, ਵਾਰਡ ਨੰਬਰ 21 ਵਿਚ ਨਵਾਂ ਪੁੱਲ ਬਾਈਪਾ ਪਠਾਨਕੋਟ, ਵੇਰਕਾ ਚੌਂਕ, ਬਟਾਲਾ ਰੋਡ, ਸੈਲੀਬਰੇਸ਼ਨ ਮਾਲ ਤੋਂ ਹੁੰਦਾ ਹੋਇਆ ਸ਼ਾਮ ਪੰਜ ਵਜੇ ਦੇ ਕਰੀਬ ਸ਼ਿਵਾਲਾ ਮੰਦਿਰ ਵਿਖੇ ਜਾ ਕੇ ਸਮਾਪਤ ਹੋਇਆ।
ਰਸਤੇ ਵਿਚ ਹਲਕੇ ਦੇ ਲੋਕਾਂ ਨੇ ਮਜੀਠੀਆ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।ਉਹਨਾਂ `ਤੇ ਥਾਂ ਥਾਂ `ਤੇ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਲੋਕਾਂ ਨੇ ਸਿਰੋਪਾਓ ਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਤ ਕੀਤਾ।ਮਜੀਠੀਆ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਹਲਕੇ ਦੇ ਲੋਕਾਂ ਦੇ ਇਸ ਪਿਆਰ ਤੇ ਸਤਿਕਾਰ ਲਈ ਰਿਣੀ ਰਹਿਣਗੇ।ਉਹਨਾਂ ਕਿਹਾ ਕਿ ਇਹ ਚੋਣਾਂ ਅਸਲ ਵਿਚ ਅੰਮ੍ਰਿਤਸਰ ਪੂਰਬੀ ਦੀ ਕਿਸਮਤ ਦੀਆਂ ਚੋਣਾਂ ਹਨ ਜਿਸ ਵਿਚ ਉਹਨਾਂ ਵਰਗਾ ਸੇਵਾਦਾਰ ਹਲਕੇ ਨੁੰ ਮਿਲੇਗਾ ਜੋ ਹਲਕੇ ਦੇ ਲੋਕਾਂ ਵਾਸਤੇ ਡਟ ਕੇ ਕੰਮ ਕਰੇਗਾ।
Punjab Post Daily Online Newspaper & Print Media