ਅੰਮ੍ਰਿਤਸਰ, 19 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਬ੍ਰਾਈਡਲ ਮੇਕਅੱਪ ਵਿਸ਼ੇ `ਤੇ ਵਰਕਸ਼ਾਪ ਦਾ
ਆਯੋਜਨ ਕੀਤਾ।ਡਾਇਰੈਕਟਰ, ਪ੍ਰੋ. (ਡਾ.) ਸਰੋਜ ਬਾਲਾ ਨੇ ਮੇਕਅੱਪ ਆਰਟਿਸਟ ਸੰਦੀਪ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
ਸੰਦੀਪ ਨੇ ਉਤਪਾਦਾਂ ਬਾਰੇ ਜਾਣਕਾਰੀ ਦਿੰਦਿਆਂ ਬ੍ਰਾਈਡਲ ਮੇਕਅਪ ਦੀ ਪੂਰੀ ਪ੍ਰਕਿਰਿਆ ਨੂੰ ਬਹੁਪਰਤੀ ਤਰੀਕੇ ਨਾਲ ਸਮਝਾਇਆ ਅਤੇ ਮੇਕਅਪ ਪ੍ਰਕਿਰਿਆ ਦਾ ਪ੍ਰੈਕਟੀਕਲ ਤੌਰ `ਤੇ ਪ੍ਰਦਰਸ਼ਨ ਕੀਤਾ ਅਤੇ ਹੇਅਰ ਸਟਾਈਲਿੰਗ ਦੇ ਨਾਲ-ਨਾਲ ਅੱਖਾਂ ਦਾ ਮੇਕਅਪ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਦੁਪੱਟੇ ਅਤੇ ਸਾੜ੍ਹੀ ਨੂੰ ਸਮੇਟਣ ਦੇ ਤਰੀਕੇ ਬਾਰੇ ਵੀ ਜਾਗਰੂਕ ਕੀਤਾ।ਅੰਤ ਵਿੱਚ ਸ੍ਰੀਮਤੀ ਤੇਜਪਾਲ ਕੌਰ ਨੇ ਕਲਾਕਾਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਵਲੋਂ ਭਵਿੱਖ ਵਿੱਚ ਸਹਿਯੋਗ ਦੀ ਆਸ ਪ੍ਰਗਟਾਈ। ਵਰਕਸ਼ਾਪ ਸ੍ਰੀਮਤੀ ਤੇਜਪਾਲ ਕੌਰ ਅਤੇ ਸ੍ਰੀਮਤੀ ਜਸਕਰਨ ਕੌਰ ਦੇ ਸੁਚੱਜੇ ਤਾਲਮੇਲ ਹੇਠ ਸਫਲਤਾਪੂਰਵਕ ਸੰਪੰਨ ਹੋਈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media