ਜੰਡਿਆਲਾ ਗੁਰੂ, 1 ਮਾਰਚ (ਸੁਖਬੀਰ ਸਿੰਘ) – ਯੂਥ ਵੈਲਫੇਅਰ ਫੈਡਰੇਸ਼ਨ ਆਫ ਇੰਡਿਆ ਅਤੇ ਉਏਸਿਸ ਕਲੱਬ ਵਲੋਂ ਸੈਂਟ ਸੋਲਜਰ ਇਲਾਈਟ ਕੋਨਵੈਂਟ ਸਕੂਲ
ਜੰਡਿਆਲਾ ਗੁਰੂ ਵਿਖੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ।ਡਾ. ਮੰਗਲ ਸਿੰਘ ਕਿਸ਼ਨਪੁਰੀ ਡਾਇਰੈਕਟਰ ਐਸ.ਐਸ.ਈ.ਸੀ ਗਰੱਪ ਆਫ ਸਕੂਲਜ਼ ਅਤੇ ਪ੍ਰਮੋਦ ਭਾਟੀਆ ਚੇਅਰਮੈਨ ਸਪੋਰਟਸ ਸੈਲ ਦੀ ਦੇਖ ਰੇਖ ਵਿੱਚ ਲੱਗੇ ਇਸ ਕੈਂਪ ਵਿੱਚ ਦਿਮਾਗ ਤੇ ਰੀੜ ਦੀ ਹੱਡੀ ਦੇ ਆਪੇ੍ਸ਼ਨਾਂ ਦੇ ਮਾਹਿਰ ਨਿਊਰੋ ਸਰਜਨ ਡਾ. ਰਾਘਵ ਵਾਧਵਾ ਨੇ ਲਗਭਗ 100 ਮਰੀਜ਼ਾਂ ਦਾ ਮੁਫਤ ਚੈਕਅਪ ਕੀਤਾ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।ਕੈਂਪ ਦਾ ਉਦਘਾਟਨ ਬਾਬਾ ਪਰਮਾਨੰਦ ਜੀ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਹੁੰਦਾਲ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਫਿਲਮੀ ਕਲਾਕਾਰ ਅਰਵਿੰਦ ਸਿੰਘ ਭੱਟੀ ਅਤੇ ਰਜਿੰਦਰ ਸ਼ਰਮਾ ਸ਼ਾਮਿਲ ਹੋਏ।
ਡਾ. ਰਾਘਵ ਵਾਧਵਾ ਨੇ ਦੱਸਿਆ ਕਿ ਰੀੜ ਦੀ ਹੱਡੀ ਦੀਆਂ ਬਿਮਾਰੀਆਂ ਲਈ ਮਾਹਿਰ ਡਾਕਟਰਾਂ ਪਾਸੋਂ ਹੀ ਸਲਾਹ ਲੈਣੀ ਚਾਹੀਦੀ ਹੈ।ਅਪਣੇ ਆਪ ਦਵਾਈ ਤੇ ਮਾਲਿਸ਼ ਆਦਿ ਨਹੀਂ ਕਰਵਾਉਣੀ ਚਾਹੀਦੀ।
ਇਸ ਮੌਕੇ ਪ੍ਰਿੰਸੀਪਲ ਅਮਰਪ੍ਰੀਤ ਕੌਰ, ਆਭਾ ਸਲਹੋਤਰਾ, ਸਰਪੰਚ ਬਲਬੀਰ ਸਿੰਘ, ਰਜਿੰਦਰ ਸ਼ਰਮਾ ਰਾਜੂ, ਲੈਕਚਰਾਰ ਡਾ. ਕੰਵਲਜੀਤ ਕੌਰ, ਵੀਨਾ ਭਾਟੀਆ, ਰਾਹੁਲ ਭਾਟੀਆ, ਕੇ.ਐਨ ਵਾਲੀਆ, ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media