Wednesday, April 15, 2026

ਅਸੀਂ ਸੰਸਕਾਰ ਨਹੀਂ ਸੰਭਾਲੇ ਤੇ ਨਾ ਬਣਾਇਆ ਸਿਸਟਮ – ਡਾ. ਕੁਲਦੀਪ ਸਿੰਘ ਦੀਪ

ਸੰਗਰੂਰ, 1 ਮਾਰਚ (ਜਗਸੀਰ ਲੌਂਗੋਵਾਲ) – ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵਲੋਂ ਸਥਾਨਕ ਸੁਤੰਤਰ ਭਵਨ ਵਿਖੇ ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰਕਸ਼ੇਤਰ ਯੂਨੀਵਰਸਿਟੀ ਦੀ ਪ੍ਰਧਾਨਗੀ ‘ਚ ਕਰਵਾਏ ਗਏ ਰੂ-ਬ-ਰੂ ਸਮਾਗਮ ਵਿੱਚ ਬੋਲਦਿਆਂ ਉਘੇ ਨਾਟਕਕਾਰ ਅਤੇ ਚਿੰਤਕ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਦੁਨਿਆਵੀ ਵਰਤਾਰੇ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸਾਡੇ ਕੋਲ ਸੰਸਕਾਰ ਸਨ ਤੇ ਵਿਦੇਸ਼ਾਂ ਕੋਲ ਸਿਸਟਮ ਸੀ।ਪਰ ਸਾਡਾ ਅਜੋਕੇ ਦੌਰ ਦਾ ਦੁਖਾਂਤ ਹੀ ਇਹ ਹੈ ਕਿ ਅਸੀਂ ਸੰਸਕਾਰ ਵੀ ਨਹੀਂ ਬਚਾ ਸਕੇ ਅਤੇ ਸਿਸਟਮ ਵੀ ਨਹੀਂ ਬਣਾ ਸਕੇ।ਜਿਸ ਕਰਕੇ ਸਾਡੇ ਬਜ਼ੁਰਗ ਅਤੇ ਬੱਚੇ ਹਾਸ਼ੀਏ ’ਤੇ ਜਾ ਰਹੇ ਹਨ।ਰੂਸ-ਯੂਕਰੇਨ ਜੰਗ ਬਾਰੇ ਚਰਚਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵੀ ਇੱਕ ਹਮਲਾ ਸੀ ਅਤੇ ਅਜਿਹੇ ਹਮਲੇ ਅੱਗੇ ਵੀ ਜਾਰੀ ਰਹਿਣੇ ਹਨ।ਉਨ੍ਹਾਂ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਸਰੋਤਿਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਬੜੇ ਤਸੱਲੀਬਖ਼ਸ਼ ਢੰਗ ਨਾਲ ਦਿੱਤੇ।
                       ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਕੁਲਦੀਪ ਸਿੰਘ ਦੀਪ ਬਾਰੇ ਚਰਚਾ ਕਰਦਿਆਂ ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਲੇਖਕ ਜਾਂ ਕਵੀ ਹੋਣ ਦੇ ਨਾਲ-ਨਾਲ ਇੱਕ ਸੁਚੇਤ ਚਿੰਤਕ ਹੋਣਾ ਵੀ ਲਾਜ਼ਮੀ ਹੁੰਦਾ ਹੈ।ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਰਾਸ਼ਟਰੀ ਸਾਹਿਤ ਅਕਾਡਮੀ ਐਵਾਰਡੀ ਸ਼ਾਇਰ ਤਰਸੇਮ ਨੇ ਕਿਹਾ ਕਿ ਵਿੱਦਿਆਰਥੀ ਦੀ ਸਫ਼ਲਤਾ ਹੀ ਅਧਿਆਪਕ ਦਾ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ।ਡਾ. ਮੀਤ ਖਟੜਾ ਨੇ ਕਿਹਾ ਕਿ ਜਾਤੀ ਸੰਘਰਸ਼ ਦੀ ਬਜ਼ਾਇ ਜਮਾਤੀ ਸੰਘਰਸ਼ ਹੀ ਮਨੁੱਖਤਾ ਲਈ ਕਲਿਆਣਕਾਰੀ ਸਾਬਤ ਹੋ ਸਕਦਾ ਹੈ।ਐਡਵੋਕੇਟ ਸੰਪੂਰਨ ੂਸਿੰਘ ਛਾਜਲੀ ਨੇ ਕਿਹਾ ਕਿ ਅਜੋਕੇ ਪਦਾਰਥਵਾਦੀ ਵਰਤਾਰੇ ਦੀ ਦਲਦਲ ਤੋਂ ਬਚਣ ਲਈ ਗੁਰ ਨਾਨਕ ਦੇਵ ਜੀ ਦੇ ਫ਼ਲਸਫ਼ੇ ਨਾਲ ਜੁੜਨ ਦੀ ਲੋੜ ਹੈ।
                    ਸਮਾਗਮ ਦੇ ਆਰੰਭ ਵਿੱਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਈਆਂ ਨਾਮਵਰ ਸ਼ਖ਼ਸੀਅਤਾਂ ਰਜਨੀਸ਼ ਬਹਾਦਰ, ਸਾਕ ਮੁਹੰਮਦ, ਦੇਵ ਥਰੀਕੇ, ਅਮਰਜੀਤ ਗੁਰਦਾਸਪੁਰੀ, ਲਤਾ ਮੰਗੇਸ਼ਕਰ ਅਤੇ ਭੱਪੀ ਲਹਿਰੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਸਰੋਤਿਆਂ ਨਾਲ ਰਸਮੀ ਜਾਣ-ਪਛਾਣ ਕਰਵਾਉਂਦਿਆਂ ਪ੍ਰੋ. ਨਰਿੰਦਰ ਸਿੰਘ ਨੇ ਕਿਹਾ ਕਿ ਡਾ. ਕੁਲਦੀਪ ਸਿੰਘ ਦੀਪ ਵਿਵਸਥਾਵਾਂ ਅਤੇ ਸਰੋਕਾਰਾਂ ਦਾ ਵਿਸ਼ਲੇਸ਼ਣ ਕਰ ਕੇ ਲੁਕਵਾਂ ਸੱਚ ਪੇਸ਼ ਕਰਨ ਵਾਲਾ ਅਤੇ ਹੱਲ ਲੱਭਣ ਵਾਲਾ ਸਮਰੱਥ ਸਾਹਿਤਕਾਰ ਹੈ।ਡਾ. ਕੁਲਦੀਪ ਸਿੰਘ ਦੀਪ ਦਾ ਨਾਟਕ ‘ਛੱਲਾ’ ਇਸ ਸਮੇਂ ਲੋਕ ਅਰਪਣ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
                   ਬੋਤਲਾਂ ਵਿੱਚ ਕਵਿਤਾਵਾਂ ਲਿਖਣ ਵਾਲੇ ਵਿਸ਼ਵ ਦੇ ਪਹਿਲੇ ਕਵੀ ਸੁਖਵਿੰਦਰ ਸਿੰਘ ਲੋਟੇ ਦੀ ਖ਼ੂਬਸੂਰਤ ਗ਼ਜ਼ਲ ਨਾਲ ਸ਼ੁਰੂ ਹੋਏ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵਿੱਚ ਰਣਜੀਤ ਆਜ਼ਾਦ ਕਾਂਝਲਾ, ਜਸਵੰਤ ਸਿੰਘ ਅਸਮਾਨੀ, ਦਲਬਾਰ ਸਿੰਘ ਚੱਠੇ ਸੇਖਵਾਂ, ਮੂਲ ਚੰਦ ਸ਼ਰਮਾ, ਜੰਗੀਰ ਸਿੰਘ ਰਤਨ, ਰਜਿੰਦਰ ਸਿੰਘ ਰਾਜਨ, ਸੁਰਿੰਦਰ ਪਾਲ ਸਿੰਘ ਸਿਦਕੀ, ਜਸਵਿੰਦਰ ਸਿੰਘ ਜੌਲੀ, ਪਰਵਾਜ਼, ਚਰਨਜੀਤ ਕੌਰ, ਹਨੀ ਸੰਗਰਾਮੀ, ਕੁਲਵੰਤ ਖਨੌਰੀ, ਕਰਮ ਸਿੰਘ ਜ਼ਖ਼ਮੀ, ਲਛਮਣ ਸਿੰਘ, ਜਸਪਾਲ ਸਿੰਘ ਸੰਧੂ, ਭੁਪਿੰਦਰ ਸਿੰਘ ਜੱਸੀ, ਭੋਲਾ ਸਿੰਘ ਸੰਗਰਾਮੀ, ਬਲਵੀਰ ਸਿੰਘ, ਜੀਤ ਹਰਜੀਤ, ਪੂਜਾ ਪੁੰਡਰਕ, ਅਸ਼ੋਕ ਦੀਪਕ, ਅਮਰ ਗਰਗ ਕਲਮਦਾਨ, ਮੇਵਾ ਸਿੰਘ, ਜਗਜੀਤ ਸਿੰਘ ਲੱਡਾ, ਮੀਤ ਸਕਰੌਦੀ, ਭੁਪਿੰਦਰ ਨਾਗਪਾਲ, ਦੇਸ਼ ਭੂਸ਼ਨ, ਰਣਜੀਤ ਕੌਰ ਸਵੀ, ਪਰਮਜੀਤ ਕੌਰ, ਗੁਰਮੀਤ ਸਿੰਘ ਸੋਹੀ, ਨਵਜੀਤ ਸਿੰਘ, ਸਰਬਜੀਤ ਸਿੰਘ ਸੰਗਰੂਰਵੀ, ਸਤਪਾਲ ਸਿੰਘ ਲੌਂਗੋਵਾਲ, ਗੋਬਿੰਦ ਸਿੰਘ ਤੂਰ ਬਨਜਾਰਾ, ਰਾਜ ਕੁਮਾਰ ਅਰੋੜਾ, ਰਵਿੰਦਰ ਸਿੰਘ ਨੋਨੀ, ਜਸਪ੍ਰੀਤ ਕੌਰ ਗੁਰਨਾ, ਹਰਬੰਸ ਰਾਣੀ, ਹਰਕੀਰਤ ਕੌਰ, ਪੰਥਕ ਕਵੀ ਲਾਭ ਸਿੰਘ ਝੱਮਟ, ਮਹਿੰਦਰਜੀਤ ਸਿੰਘ, ਨਿਰਮਲ ਸਿੰਘ ਬਟੜਿਆਣਾ, ਲਵਲੀ ਬਡਰੁੱਖਾਂ ਅਤੇ ਰਘਬੀਰ ਸਿੰਘ ਪ੍ਰਿੰਸ ਆਦਿ ਕਵੀਆਂ ਨੇ ਹਿੱਸਾ ਲਿਆ।
                  ਆਖੀਰ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਰਜਿੰਦਰ ਸਿੰਘ ਰਾਜਨ ਨੇ ਬੜੇ ਖ਼ੂਬਸੂਰਤ ਢੰਗ ਨਾਲ ਨਿਭਾਈ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …