ਚਵਿੰਡਾ ਦੇਵੀ, 3 ਮਾਰਚ (ਖੁਰਮਣੀਆਂ ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਅੱਜ ਐਗਰੀਕਲਚਰ ਵਿਭਾਗ ਖ਼ਾਲਸਾ ਕਾਲਜ ਤੋਂ ਐਸੋਸਸੀਏਟ ਪ੍ਰੋਫੈਸਰ ਪ੍ਰੋ:
ਗੁਰਦੇਵ ਸਿੰਘ ਨੂੰ ਖਾਲਸਾ ਕਾਲਜ ਚਵਿੰਡਾ ਦੇਵੀ ਦੇ ਨਵੇਂ ਪ੍ਰਿੰਸੀਪਲ ਵਜੋਂ ਨਿਯੁੱਕਤ ਕੀਤਾ ਹੈ।ਉਨ੍ਹਾਂ ਦਾ ਖੇਤੀਬਾੜੀ ਵਿਸ਼ੇ ’ਤੇ ਪਿਛਲੇ 27 ਸਾਲ ਤੋਂ ਵੀ ਜਿਆਦਾ ਪੜਾਉਣ ਦਾ ਤਜ਼ੱਰਬਾ ਹਾਸਲ ਹੈ।ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਯੋਗ ਅਗਵਾਈ ਹੇਠ ਉਨਾਂ ਆਪਣਾ ਅਹੁੱਦਾ ਸੰਭਾਲਿਆ।
ਛੀਨਾ ਨੇ ਕਿਹਾ ਕਿ ਮੌਜ਼ੂਦਾ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਵਲੋਂ ਘਰੇਲੂ ਰੁਝੇਵਿਆਂ ਕਾਰਣ ਆਪਣੇ ਇਸ ਅਹੁੱਦੇ ਤੋਂ ਫ਼ਾਰਗ ਹੋਣ ਦੀ ਬੇਨਤੀ ਕੀਤੀ ਗਈ ਸੀ ਅਤੇ ਇਸ ਨਵੇਂ ਖੁੱਲ੍ਹੇ ਕਾਲਜ਼ ਵਾਸਤੇ ਉਨ੍ਹਾਂ ਨੇ ਪ੍ਰੋ: ਗੁਰਦੇਵ ਸਿੰਘ ਨੂੰ ਅੱਜ ਪਿ੍ਰੰਸੀਪਲ ਨਿਯੁੱਕਤ ਕੀਤਾ ਹੈ।ਜੋ ਵਿੱਦਿਆ ਦੇ ਖੇਤਰ ਅਤੇ ਪ੍ਰਸ਼ਾਸ਼ਨਿਕ ਕਾਰਜ਼ਾਂ ਕਰਕੇ ਜਾਣੇ ਜਾਂਦੇ ਹਨ।
ਪ੍ਰੋ: ਗੁਰਦੇਵ ਸਿੰਘ ਨੇ ਅਹੁੱਦਾ ਸੰਭਾਲਦਿਆਂ ਹੀ ਉਨ੍ਹਾਂ ਨੇ ਜਿੱਥੇ ਮੈਨੇਜ਼ਮੈਂਟ ਜਿਸ ’ਚ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਤੇ ਛੀਨਾ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਕਿਹਾ ਕਿ ਉਹ ਰਾਤ ਦਿਨ ਮਿਹਨਤ ਕਰਕੇ ਸਟਾਫ਼ ਦੇ ਸਹਿਯੋਗ ਨਾਲ ਕਾਲਜ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਲਈ ਵਚਨਬੱਧ ਹਨ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਐਸ.ਐਸ ਮੰਨਣ, ਰਾਜਬੀਰ ਸਿੰਘ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ. ਸੁਖਦੇਵ ਸਿੰਘ, ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸਾਬਕਾ ਪ੍ਰਿੰਸੀਪਲ ਡਾ. ਹਰਭਜਨ ਸਿੰਘ, ਪ੍ਰੋ: ਸਤਨਾਮ ਸਿੰਘ ਅਧਿਆਪਕ ਤੇ ਸਟਾਫ਼ ਮੈਂਬਰ ਮੌਜ਼ੂਦ ਸਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media