ਸੰਗਰੂਰ, 3 ਮਾਰਚ (ਜਗਸੀਰ ਲੌਂਗੋਵਾਲ) – ਸ੍ਰੀ ਸ਼ਿਵ ਸ਼ਕਤੀ ਕਾਵੜ ਸੰਘ ਦੇ ਮੈਂਬਰਾਂ ਦਾ ਜਥਾ ਹਰਿ ਕੀ ਪੌੜੀ ਹਰਿਦੁਆਰ ਤੋਂ ਕਾਂਵੜ ਲੈ ਕੇ ਅੱਜ ਮਹਾਂਸ਼ਿਵਰਾਤਰੀ ਦੇ ਦਿਨ ਸੁਨਾਮ ਪਹੁੰਚਿਆ।ਇਸ ਸਮੇਂ ਪ੍ਰਧਾਨ ਵਿਕਰਮ ਗੋਇਲ ਬਬਲੂ ਨੇ ਦੱਸਿਆ ਕਿ ਕਾਂਵੜ ਯਾਤਰੀਆਂ ਦਾ ਸਵਾਗਤ ਸੁਨਾਮ ਨਿਵਾਸੀਆਂ ਨੇ ਵੱਡੀ ਗਿਣਤੀ ‘ਚ ਹਾਜ਼ਰੀ ਲਵਾ ਕੇ ਕੀਤਾ।ਉਨ੍ਹਾਂ ਦਸਿਆ ਕਿ ਇਸ ਮੌਕੇ ਭਗਤ ਬੰਮ ਬੰਮ ਬੋਲੇ, ਜੇੈ ਸ਼ਿਵ ਸ਼ੰਕਰ ਹਰ ਹਰ ਮਹਾਂਦੇਵ ਦੇ ਜੈਕਾਰੇ ਲਗਾ ਰਹੇ ਸਨ ਤੇ ਕਾਂਵੜ ਯਾਤਰਾ ਦਾ ਸੁਨਾਮ ਵਿੱਚ ਥਾਂ ਥਾਂ ਤੇ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ।ਕਾਂਵੜ ਯਾਤਰੀਆਂ ਨੇ ਸ਼ਿ਼ਵ ਮੰਦਿਰ ਮੁਹੱਲਾ ਮਜੋਰਾ ਵਾਲਾ ਵਿਖੇ ਜਲ ਅਭਿਸ਼ੇਕ ਕੀਤਾ ਤੇ ਮੰਦਰ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਲੰਗਰ ਵੀ ਲਗਾਇਆ ਗਿਆ।ਇਸ ਤੋਂ ਬਾਅਦ ਕਾਂਵੜ ਯਾਤਰੀਆਂ ਦਾ ਜਥਾ ਸ਼ਿਵ ਧਾਮ ਟਿੱਲਾ ਨਮੋਲ ਲਈ ਪੈਦਲ ਰਵਾਨਾ ਹੋਇਆ ਅਤੇ ਨਮੋਲ ਜਾ ਕੇ ਕਾਂਵੜ ਯਾਤਰੀਆਂ ਵਲੋਂ ਜਲ ਅਭਿਸ਼ੇਕ ਕੀਤਾ ਗਿਆ ।
ਇਸ ਮੌਕੇ ਪ੍ਰਧਾਨ ਬਿਕਰਮ ਗੋਇਲ, ਰਾਜੂ, ਵਰੁਣ ਗੇਰਾ, ਸੁਨੀਲ ਸਿੰਗਲਾ, ਰਾਕੇਸ਼ ਬਾਂਸਲ, ਜੋਨੀ ਸਿੰਗਲਾ, ਪੰਕੂ ਸ਼ਰਮਾ, ਭੀਮ ਸੈਨ, ਰਾਮ ਕੁਮਾਰ, ਰਾਮ ਅਵਤਾਰ ਭਾਰਦਵਾਜ, ਸੰਜੀਵ ਮੋਦਗਿੱਲ ਤੇ ਸਾਹਿਲ ਆਦਿ ਹਾਜ਼ਰ ਸਨ ।
Check Also
ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ “ਕੁਦਰਤੀ ਆਫ਼ਤਾਂ ਪ੍ਰਬੰਧਨ ਤੇ ਪੰਜਾਬੀਆਂ ਦੀ ਭੂਮਿਕਾ” ਕਿਤਾਬ ਰਿਲੀਜ਼
ਅੰਮ੍ਰਿਤਸਰ, 12 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ …