ਸੰਗਰੂਰ, 3 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸਟੇਟ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਦੀ ਇਕੱਤਰਤਾ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਕੀਤੀ ਗਈ।ਐਸੋਸੀਏਸ਼ਨ ਦੇ ਚੇਅਰਮੈਨ ਰਵਿੰਦਰ ਸਿੰਘ ਗੁੱਡੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੋ ਯੂਕਰੇਨ ਅਤੇ ਰੂਸ ਵਿੱਚ ਜ਼ੰਗ ਚੱਲ ਰਹੀ ਹੈ, ਉਹ ਬਹੁਤ ਹੀ ਮੰਦਭਾਗੀ ਹੈ।ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਇਹ ਜ਼ੰਗ ਜਲਦੀ ਰੁਕਵਾਉਣ ਦੇ ਯਤਨ ਕੀਤੇ ਜਾਣ ਅਤੇ ਜੋ ਇਸ ਦੇਸ਼ ਦੇ ਵਿਦਿਆਰਥੀ ਅਤੇ ਲੋਕ ਉਸ ਦੇਸ਼ ਵਿੱਚ ਫਸੇ ਹੋਏ ਹਨ ਉਨ੍ਹਾਂ ਨੂੰ ਜਲਦੀ ਵਤਨ ਵਾਪਸ ਲਿਆਂਦਾ ਜਵੇ।ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਪ੍ਰਮਾਤਮਾ ਪਾਸ ਅਰਦਾਸ ਕੀਤੀ ਕਿ ਯੂਕਰੇਨ ਅਤੇ ਰੂਸ ਵਿਚ ਚੱਲ ਰਹੀ ਜ਼ੰਗ ਜਲਦੀ ਖਤਮ ਹੋਵੇ ਅਤੇ ਸਾਰੇ ਵਿਸ਼ਵ ਵਿੱਚ ਅਮਨ ਸ਼ਾਂਤੀ, ਪਿਆਰ ਅਤੇ ਆਪਸੀ ਭਾਈਚਾਰਕ ਸਾਂਝ ਬਣੀ ਰਹੇ।
ਇਸ ਮੌਕੇ ਮੱਘਰ ਸਿੰਘ ਸੋਹੀ, ਸੁਰਿੰਦਰ ਸਿੰਘ ਸੋਢੀ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਣ ਸਿੰਘ, ਰਜਿੰਦਰ ਸਿੰਘ ਚੰਗਾਲ, ਕਿਸ਼ੋਰੀ ਲਾਲ, ਵੇਦ ਪ੍ਰਕਾਸ਼ ਸਚਦੇਵਾ, ਤਿਲਕ ਰਾਜ ਸਤੀਜਾ, ਜਵਾਹਰ ਸ਼ਰਮਾ, ਮਦਨ ਗੋਪਾਲ ਸਿੰਗਲਾ, ਰਾਜ ਕੁਮਾਰ ਬਾਂਸਲ, ਬਲਦੇਵ ਸਿੰਘ ਰਤਨ, ਸੁਰਜੀਤ ਸਿੰਘ ਆਦਿ ਵੀ ਅਰਦਾਸ ਵਿਚ ਸ਼ਾਮਲ ਹੋਏ।
Check Also
ਸਫਾਈ ਮੁਹਿੰਮ ‘ਚ ਲੋਕਾਂ ਦੀ ਭਾਗੀਦਾਰੀ ਜਰੂਰੀ – ਵਿਧਾਇਕ ਡਾ: ਜਸਬੀਰ ਸਿੰਘ ਸੰਧੂ
ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਹਰ ਖੇਤਰ ਨੂੰ ਸਾਫ …