Thursday, July 30, 2026

ਅਰੋੜਵੰਸ਼ ਖੱਤਰੀ ਸਭਾ ਸੁਨਾਮ ਨੇ ਅਮਨ ਅਰੋੜਾ ਦਾ ਕੀਤਾ ਸਨਮਾਨ

ਸੰਗਰੂਰ, 15 ਮਾਰਚ (ਜਗਸੀਰ ਲੌਂਗੋਵਾਲ) – ਵਿਧਾਨ ਸਭਾ ਚੋਣਾਂ ‘ਚ ਸਭ ਤੋਂ ਵੱਧ ਬਹੁਮਤ ਨਾਲ ਜਿੱਤਣ ਵਾਲੇ ਸੁਨਾਮ ਹਲਕੇ ਦੇ ਵਿਧਾਇਕ ਅਮਨ ਅਰੋੜਾ ਦਾ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਅਰੋੜਵੰਸ਼ ਖੱਤਰੀ ਸਭਾ ਦੇ ਪ੍ਰਧਾਨ ਸੁਰਿੰਦਰਪਾਲ ਪਰੂਥੀ ਦੀ ਅਗਵਾਈ ਵਿੱਚ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਸਭਾ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਵਲੋਂ ਵਧਾਈ ਦਿੱਤੀ ਗਈ ।ਜਿਕਰਯੋਗ ਹੈ ਕਿ ਵਿਧਾਇਕ ਅਮਨ ਅਰੋੜਾ ਸਭਾ ਦੇ ਸਲਾਹਕਾਰ ਵੀ ਹਨ ।
              ਸਭਾ ਦੇ ਚੇਅਰਮੈਨ ਮਦਨ ਗੋਪਾਲ ਪੋਪਲੀ, ਚੀਫ ਪੈਟਰਨ ਪ੍ਰੇਮ ਗੁਗਨਾਨੀ, ਜਰਨਲ ਸੈਕਟਰੀ ਕ੍ਰਿਸ਼ਨ ਲਾਲ ਬੱਤਰਾ, ਖਜ਼ਾਨਚੀ ਰਮੇਸ਼ ਗੇਰਾ, ਵਧੀਕ ਸਕੱਤਰ ਮੁਕੇਸ਼ ਜੁਨੇਜਾ, ਪ੍ਰੈੱਸ ਸਕਤਰ ਰਜਿੰਦਰ ਕੁਮਾਰ ਸ਼ਾਹ, ਮੈਂਬਰ ਪ੍ਰੇਮ ਪਾਹਵਾ ਆਦਿ ਨੇ ਕਿਹਾ ਕਿ ਅੱਜ ਸਾਰੀ ਅਰੋੜਾ ਬਰਾਦਰੀ ਦੇ ਵਿਚ ਖੁਸ਼ੀ ਦੀ ਬਹੁਤ ਵੱਡੀ ਲਹਿਰ ਹੈ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਬਹੁਤ ਹੀ ਵਧੀਆ ਅਤੇ ਇਮਾਨਦਾਰ ਇਨਸਾਨ ਹਨ ਜਿਨ੍ਹਾਂ ਦੀ ਇਮਾਨਦਾਰੀ ਅਤੇ ਚੰਗੇ ਸੁਭਾਅ ਕਰਕੇ ਉਹ 75000 ਤੋਂ ਵੱਧ ਵੋਟਾਂ ਦੀ ਲੀਡ ਨਾਲ ਜਿੱਤੇ ਹਨ। ਜਿਸ ਨਾਲ ਅਰੋੜਾ ਬਰਾਦਰੀ ਦਾ ਨਾਮ ਸਾਰੇ ਪੰਜਾਬ ਵਿਚ ਚਮਕਾਇਆ ਹੈ।ਅਮਨ ਅਰੋੜਾ ਨੇ ਕਿਹਾ ਅਰੋੜਵੰਸ਼ ਖੱਤਰੀ ਸਭਾ ਦੇ ਪ੍ਰਧਾਨ ਅਤੇ ਸਾਰੇ ਅਹੁਦੇਦਾਰਾਂ ਅਤੇ ਸਾਰੀ ਅਰੋੜਾ ਬਰਾਦਰੀ ਵਲੋਂ ਖੁੱਲ੍ਹ ਕੇ ਹਮਾਇਤ ਦੇਣ ਲਈ ਧੰਨਵਾਦ ਕੀਤਾ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …