ਅੰਮਿ੍ਰਤਸਰ, 15 ਮਾਰਚ (ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗ੍ਰੇਜ਼ੀ ਵਿਭਾਗ ਵਲੋਂ ਭਾਸ਼ਾ ਅਤੇ ਭਾਸ਼ਾ ਵਿਗਿਆਨ ਦੀ ਮਹੱਤਤਾ ’ਚ ਅਜੋਕੇ ਰੁਝਾਨਾਂ ’ਤੇ ਸੈਮੀਨਾਾਰ ਦਾ ਆਯੋਜਨ ਕੀਤਾ ਗਿਆ।ਭਾਸ਼ਿਕ ਨਿਆ ਅਤੇ ਲੁਪਤ ਹੋਈ ਰਹੀ ਭਾਸ਼ਾਵਾਂ ਦੇ ਸੈਂਟਰ ਦੇ ਡਾਇਰੈਕਟਰ ਅਤੇ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਨਵੀ ਦਿੱਲੀ ਦੇ ਉੱਘੇ ਵਿਦਵਾਨ ਡਾ. ਪ੍ਰਸੰਨਨਆਸ਼ੂ, ਨੇ ਮੁਖ ਵਕਤਾ ਵਜੋਂ ਸ਼ਿਰਕਤ ਕੀਤੀ, ਜਦਕਿ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਪ੍ਰ੍ਰਗਰਾਮ ’ਚ ਮੁੱਖ ਮਹਿਮਾਨ ਸਨ।
ਪ੍ਰੋਗਰਾਮ ਦਾ ਆਗਾਜ਼ ਕਾਲਜ ਸ਼ਬਦ ਨਾਲ ਕੀਤਾ ਗਿਆ। ਇਸ ਤੋਂ ਬਾਅਦ ਪ੍ਰੋ. ਸੁਪਨਿੰਦਰਜੀਤ, ਵਿਭਾਗ ਮੁਖੀ ਵਲੋਂ ਕਾਲਜ ਦੇ ਸ਼ਾਨਮੱਤੇ ਇਤਿਹਾਸ ਅਤੇ ਵਿਰਾਸਤੀ ਇਮਾਰਤ ਤੇ ਚਾਣਨਾ ਪਾਇਆ ਗਿਆ। ਪ੍ਰੋ. ਸੁਪਨਿੰਦਰਜੀਤ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਕਾਲਜ਼ ਆਪਣੇ ਵਿਦਿਆਰਥੀਆਂ ਦੇ ਗਿਆਨ ਦੇ ਵਾਧੇ ਲਈ ਅਕਸਰ ਅਜਿਹੇ ਸੈਮੀਨਾਰ ਦਾ ਆਯੋਜਨ ਕਰਦਾ ਹੈ। ਪ੍ਰੋ. ਮਲਕਿੰਦਰ ਸਿੰਘ ਨੇ ਵਕਤਾ ਡਾ. ਪ੍ਰਸੰਨਨਆਸ਼ੂ ਦੀ ਰਸਮੀ ਜਾਣ-ਪਛਾਣ ਕਰਾਈ।ਪ੍ਰਿੰ: ਡਾ. ਮਹਿਲ ਸਿੰਘ ਨੇ ਭਾਸ਼ਾ ਅਤੇ ਸਾਹਿਤ ਦੀ ਸਮਾਜਿਕ ਜ਼ਰੂਰਤਾਂ ਤੋਂ ਜਾਣੂ ਕਰਵਾਇਆ ਅਤੇ ਸਰੋਤਿਆ ਨੂੰ ਸਾਹਿਤਕ ਸਰਗਰਮੀਆਂ ’ਚ ਵੱਧ-ਚੜ ਕੇ ਹਿੱਸਾ ਲੈਣ ਲਈ ਪ੍ਰੇਰਿਆ।
ਪ੍ਰੋ. ਪ੍ਰੰਸਸੰਨਆਸ਼ੂ ਨੇ ਵੱਖ-ਵੱਖ ਵਿਸ਼ਿਆਂ ’ਚ ਭਾਸ਼ਾ ਅਤੇ ਭਾਸ਼ਾ ਵਿਗਿਆਨ ਦੀ ਵੱਧ ਰਹੀ ਲੋੜ ਅਤੇ ਮਹੱਤਤਾ ’ਤੇ ਜ਼ੋਰ ਦਿੰਦਿਆ ਭਾਸ਼ਾ ਵਿਗਿਆਨ ਵਿਧੀਆਂ ਨੂੰ ਸੱਚ ਤੇ ਗਿਆਨ ਦੀ ਪ੍ਰਾਪਤੀ ਦਾ ਸਾਧਨ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਾਸ਼ਾ ਵਿਗਿਆਨ ਨੂੰ ਵੱਖ-ਵੱਖ ਖੇਤਰਾਂ ’ਚ ਰੋਜ਼ਗਾਰ ਦੇ ਕਿੱਤੇ ਵਜਂੋ ਵਰਤਣ ਦੀ ਸਲਾਹ ਦਿਤੀ।ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਬੜੀ ਸੰਜੀਦਗੀ ਨਾਲ ਦਿੱਤੇ। ਇਸ ਪੋਗਰਾਮ ਦਾ ਮੰਚ ਸੰਚਾਲਨ ਪ੍ਰੋ. ਮਲਕਿੰਦਰ ਸਿੰਘ ਨੇ ਬਾਖੂਬੀ ਨਿਭਾਇਆ।
ਇਸ ਮੌਕੇ ਪ੍ਰ. ਸੁਪਨਿੰਦਰ ਜੀਤ ਕੌਰ, ਡਾ. ਸਾਵੰਤ ਸਿੰਘ ਮੰਟੋ, ਪ੍ਰੋ. ਦਲਜੀਤ ਸਿੰਘ, ਡਾ. ਮਮਤਾ ਮਹਿੰਦਰੂ, ਪ੍ਰੋ. ਵਿਜੇ ਬਰਨਾਡ, ਡਾ. ਜਸਵਿੰਦਰ ਕੌਰ, ਪ੍ਰੋ. ਪੂਜਾ ਕਾਲੀਆ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਹਰਸ਼ ਸਲਾਰੀਆ, ਪ੍ਰੋ. ਸੌਰਵ ਮੇਘ, ਪ੍ਰਨੀਤ ਢਿੱਲੋ ਂਆਦਿ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …